ਆਂਗਣਵਾੜੀ ਵਰਕਰਾਂ ਵਲੋਂ ਰੋਸ ਰੈਲੀ

ਐਸ ਏ ਐਸ ਨਗਰ, 31 ਅਕਤੂਬਰ ( ਸ.ਬ.)  ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਵਲੋਂ ਪ੍ਰੀ ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕਰਨ ਦੇ ਖਿਲਾਫ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ  ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਖਿਲਾਫ ਡੀ ਜੀ ਐਸ ਈ ਦਫਤਰ ਮੁਹਾਲੀ ਵਿਖੇ ਰੋਸ ਰੈਲੀ ਕੀਤੀ ਗਈ|  ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਆਪਣੀ ਨੌਕਰੀ ਬਚਾਉਣ ਲਈ ਕੁਝ ਵੀ ਕਰ ਸਕਦੀਆਂ ਹਨ ਜੇ ਸਰਕਾਰ ਨੇ ਪ੍ਰੀ ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਇਸਦੇ ਨਤੀਜੇ ਭਿਆਨਕ ਨਿਕਲਣਗੇ| ਉਹਨਾਂ ਕਿਹਾ ਕਿ ਉਹ ਆਈ ਸੀ ਡੀ ਐਸ ਸਕੀਮ ਵਿਚ ਵਰਕਰ ਤੇ ਹੈਲਪਰ ਦੇ ਤੌਰ ਤੇ ਪਿਛਲੇ 42 ਸਾਲਾਂ ਤੋਂ ਕੰਮ ਕਰ ਰਹੀਆਂ ਹਨ, ਇਸ ਸਕੀਮ ਤਹਿਤ ਉਹ 6 ਸੇਵਾਵਾਂ ਦੇ ਰਹੀਆਂ ਹਨ| ਜਿਸ ਵਿਚ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪ੍ਰੀ ਸਕੂਲ ਸਿਖਿਆ ਦੇਣਾ ਵੀ ਸ਼ਾਮਲ ਹੈ| ਉਹਨਾਂ ਕਿਹਾ ਕਿ ਉਹਨਾਂ ਨੂੰ ਨੌਕਰੀ ਲੱਗਣ ਵੇਲੇ ਬਕਾਇਦਾ ਟ੍ਰੈਨਿੰਗ ਦਿਤੀ ਜਾਂਦੀ ਹੈ ਅਤੇ ਨੌਕਰੀ ਲੈਣ ਲਈ ਘੱਟੋ ਘੱਟ ਮੈਟ੍ਰਿਕ ਪਾਸ ਹੋਣਾ ਲਾਜਮੀ ਹੈ|  ਉਹਨਾਂ ਕਿਹਾ ਕਿ ਜੇ ਆਂਗਣਬਾੜੀ ਕੇਂਦਰਾਂ ਵਿਚ 3 ਤੋਂ 6 ਸਾਲ ਦੇ ਬੱਚੇ ਹੀ ਚਲੇ ਜਾਣਗੇ ਤਾਂ ਫਿਰ ਉਹਨਾਂ ਦਾ ਸੈਂਟਰਾਂ ਵਿਚ ਆਉਣ ਦਾ ਮਕਸਦ ਹੀ ਖਤਮ ਹੋ ਜਾਵੇਗਾ ਅਤੇ ਸਰਕਾਰ ਹੋਲੀ ਹੋਲੀ ਉਹਨਾਂ ਦੀਆਂ ਸੇਵਾਵਾਂ ਖਤਮ ਕਰ  ਦੇਵੇਗੀ| ਉਹਨਾਂ ਮੰਗ ਕੀਤੀ ਕਿ 3 ਤੋਂ 5 ਸਾਲ ਦੇ ਬੱਚੇ ਪ੍ਰੀ ਨਰਸਰੀ ਦੇ ਰੂਪ ਵਿਚ ਆਂਗਨਬਾੜੀ ਸੈਂਟਰਾਂ ਵਿਚ ਹੀ ਰਹਿਣ ਦਿਤੇ ਜਾਣ| ਇਸ ਮੌਕੇ ਦਲਜਿੰਦਰ ਕੌਰ ਉਦੋਨੰਗਲ, ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਜੀਤ ਕੌਰ, ਰੀਮਾ ਰਾਣੀ, ਪੂਨਾ, ਜਸਵਿੰਦਰ ਕੌਰ, ਜਸਵੀਰ ਕੌਰ, ਸ਼ਿੰਦਰ ਕੌਰ, ਬਿਮਲਾ, ਬਲਵੀਰ ਕੌਰ, ਸ਼ਿੰਦਰਪਾਲ ਕੌਰ ਭਗਤਾ, ਗੁਰਮੀਤ ਕੌਰ, ਬਲਜੀਤ ਕੌਰ ਪੇਧਨੀ, ਜਸਵੰਦ ਕੌਰ, ਰੇਸ਼ਮਾ ਰਾਣੀ, ਸ਼ੀਲਾ, ਮਹਿੰਦਰ ਕੌਰ , ਕ੍ਰਿਸ਼ਨਾ ਦੇਵੀ, ਦਲਜੀਤ ਕੌਰ ਬਰਨਾਲਾ, ਲਖਵੀਰ ਕੌਰ, ਜਸਪਾਲ ਕੌਰ, ਸਰਬਜੀਤ ਕੌਰ ਫੁੱਲ, ਜਸਵੀਰ ਕੌਰ ਬਠਿੰਡਾ, ਸ਼ੀਲਾ ਰਾਣੀ, ਕੁਲਜੀਤ ਕੌਰ  ਵੀ ਮੌਜੂਦ ਸਨ|

Leave a Reply

Your email address will not be published. Required fields are marked *