ਆਂਗਨਵਾੜੀ ਮੁਲਾਜਮ ਯੂਨੀਅਨ ਵਲੋਂ ਰੋਸ ਧਰਨਾ

ਐਸ ਏ ਐਸ ਨਗਰ,10 ਜੁਲਾਈ (ਸ.ਬ.) ਆਂਗਨਵਾੜੀ ਯੂਨੀਅਨ ਪੰਜਾਬ  (ਸੀਟੂ) ਦੀ ਜਿਲਾ ਮੁਹਾਲੀ ਇਕਾਈ ਵਲੋਂ ਪ੍ਰਧਾਨ ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਅੱਜ ਡੀ ਸੀ ਆਫਿਸ ਦੇ ਬਾਹਰ ਧਰਨਾ ਦਿਤਾ ਗਿਆ ਅਤੇ ਨਾਰ੍ਹੇਬਾਜੀ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ   ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਆਈ ਸੀ ਡੀ ਐਸ ਸਕੀਮ ਨੁੰ ਖਤਮ ਕਰਨ ਅਤੇ ਇਸ ਸਕੀਮ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਆਈ ਸੀ ਡੀ ਐਸ ਸਕੀਮ 2 ਅਕਤੂਬਰ 1975 ਨੂੰ ਸ਼ੁਰੂ ਕੀਤੀ ਗਈ ਸੀ ਜਿਸ ਦਾ ਮਨੋਰਥ 0 ਤੋਂ 6 ਸਾਲ ਤੱਕ ਦੇ ਬੱਚਿਆਂ ਵਿਚ ਕੁਪੋਸ਼ਨ ਨੂੰ ਖਤਮ ਕਰਦੇ ਹੋਏ ਉਹਨਾਂ ਦਾ ਸਰੀਰਕ ਅਤੇ ਬੋਧਿਕ ਵਿਕਾਸ ਕਰਨਾ ਹੈ| ਇਹ  ਸਕੀਮ ਪੂਰੇ ਦੇਸ਼ ਵਿਚ 14 ਲੱਖ ਆਂਗਨਵਾੜੀ ਸੈਂਟਰਾਂ ਰਾਹੀਂ 10 ਕਰੋੜ ਤੋਂ ਵੱਧ ਬਚਿਆਂ ਅਤੇ 2 ਕਰੋੜ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ ਅਤੇ ਖੁਰਾਕ ਮੁਹਈਆ ਕਰਵਾਉਂਦੀ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਹ ੀ ਇਸ ਸਕੀਮ ਦੇ ਬਜਟ ਵਿਚ ਕਟੌਤੀ ਕਰਦੀ ਆ ਰਹੀ ਹੈ ਅਤੇ ਮੋਦੀ ਸਰਕਾਰ ਇਹ ਸਕੀਮ ਬੰਦ ਕਰਕੇ ਇਸ ਸਕੀਮ ਨੂੰ ਨਿੱਜੀ ਹੱਥਾਂ ਵਿਚ ਦੇਣਾ ਚਾਹੁੰਦੀ ਹੈ|
ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਆਂਗਨਵਾੜੀ ਵਰਕਰਾਂ ਨਾਲ ਧੱਕਾ ਕਰ ਰਹੀ ਹੈ, ਜਦੋਂਕਿ ਕਾਂਗਰਸ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਆਂਗਨਵਾੜੀ ਮੁਲਾਜਮਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਪਰ ਸਰਕਾਰ ਬਣਦਿਆਂ ਹ ੀ ਸਾਰੇ ਵਾਅਦੇ ਕਾਂਗਰਸ ਸਰਕਾਰ ਭੁੱਲ ਗਈ ਹੈ|  ਉਹਨਾਂ ਕਿਹਾ ਕਿ ਸਰਕਾਰ ਵਲੋਂ ਆਂਗਨਵਾੜੀ ਵਰਕਰਾਂ ਤੋਂ ਵਾਧੂ ਕੰਮ ਲਿਆ ਜਾ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਲੈਣਾ ਬੰਦ ਕੀਤਾ ਜਾਵੇ, ਆਂਗਣਵਾੜੀ ਵਰਕਰਾਂ ਨੁੰ 18 ਹਜਾਰ ਅ ਤੇ ਹੈਲਪਰਾਂ ਨੂੰ 15 ਹਜਾਰ ਰੁਪਏ ਹਰ ਮਹੀਨੇ ਦਿਤੇ ਜਾਣ,ਆਂਗਣਵਾੜੀ ਵਰਕਰਾਂ ਨੁੰ ਪੈਨਸ਼ਨ ਸਕੀਮ ਦਾ ਲਾਭ ਦਿਤਾਜਾਵੇ| ਇਸ ਮੌਕੇ ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਕੌਰ,ਬਲਾਕ ਖਰੜ ਪ੍ਰਧਾਨ  ਭਿੰਦਰ ਕੌਰ, ਰਜਿੰਦਰ ਕੌਰ, ਜਸਵਿੰਦਰ ਕੌਰ, ਪੁਸ਼ਪਾ ਦੇਵੀ, ਲਾਜਵੰਤੀ, ਗੁਰਮੀਤ ਕੌਰ, ਹਰਭਜਨ ਕੌਰ, ਗੁਰਨਾਮ ਕੌਰ, ਬਲਜੀਤ ਕੌਰ, ਮੁਖਤਿਆਰ ਕੌਰ , ਸੀਟੂ ਦੇ ਮੀਤ ਪ੍ਰਧਾਨ ਚੰਦਰ ਸ਼ੇਖਰ ਵੀ ਮੌਜੂਦ ਸਨ|

Leave a Reply

Your email address will not be published. Required fields are marked *