ਆਂਗਨਵਾੜੀ ਵਰਕਰਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ

ਚੰਡੀਗੜ੍ਹ, 26 ਮਾਰਚ (ਸ.ਬ.) ਆਂਗਨਵਾੜੀ ਵਰਕਰਾਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਦੇ ਸਮੇਂ ਵਿਧਾਨ ਸਭਾ ਵੱਲ ਜਾਂਦੇ ਬੈਰੀਕੇਟ ਹਟਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ ਨੂੰ ਨਾਕਾਮ ਕਰਦੇ ਹੋਏ ਸੁਰੱਖਿਆ ਦਸਤਿਆਂ ਵੱਲੋਂ ਆਗਨਵਾੜੀ ਵਰਕਰਾਂ ਨੂੰ ਰੋਕ ਕੇ ਹਿਰਾਸਤ ਵਿੱਚ ਲਿਆ| ਇਸ ਦੌਰਾਨ ਵਰਕਰਾਂ ਨੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ|
ਆਂਗਨਵਾੜੀ ਵਰਕਰ ਵਿਧਾਨ ਸਭਾ ਸੁਰੱਖਿਆ ਘੇਰੇ ਨੂੰ ਇਕ ਜਾਂ ਦੋ ਦੀ ਗਿਣਤੀ ਵਿੱਚ ਤੋੜਦੇ ਹੋਏ ਵਿਧਾਨ ਸਭਾ ਦੇ ਨੇੜੇ ਲੱਗੇ ਬੈਰੀਕੇਡਾਂ ਕੋਲ ਪਹੁੰਚ ਗਈਆਂ ਅਤੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ| ਇਨ੍ਹਾਂ ਦੀ ਮੁੱਖ ਮੰਗ ਆਪਣਾ ਪਿਛਲਾ ਬਕਾਇਆ ਲੈਣਾ ਅਤੇ ਪ੍ਰੀ-ਨਰਸਰੀ ਕਲਾਸਾਂ ਨੂੰ ਫਿਰ ਤੋਂ ਆਂਗਨਵਾੜੀ ਸਕੂਲਾਂ ਵਿੱਚ ਸ਼ਾਮਲ ਕਰਨ ਦੀ ਹੈ|
ਇਸ ਮੌਕੇ ਜਿਲ੍ਹਾ ਮੁਹਾਲੀ ਦੀ ਆਂਗਣਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਉਹ ਬਠਿੰਡਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਬਾਹਰ ਧਰਨਾ ਦੇ ਰਹੇ ਹਨ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ| ਇਸ ਲਈ ਉਹ ਸੁਰੱਖਿਆ ਚੱਕਰ ਨੂੰ ਤੋੜ ਕੇ ਵਿਧਾਨ ਸਭਾ ਤੱਕ ਆਏ ਹਨ ਤਾਂ ਕਿ ਆਪਣੀਆਂ ਮੰਗਾਂ ਨੂੰ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕੀਏ|

Leave a Reply

Your email address will not be published. Required fields are marked *