ਆਂਧਰਾ ਪ੍ਰਦੇਸ਼: ਸੜਕ ਤੋਂ ਸੰਸਦ ਤੱਕ ਜ਼ਬਰਦਸਤ ਪ੍ਰਦਰਸ਼ਨ

ਹੈਦਰਾਬਾਦ, 22 ਮਾਰਚ (ਸ.ਬ.) ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕਈ ਪਾਰਟੀਆਂ ਨੇ ਵਿਜੇਵਾੜਾ-ਕੋਲਕਾਤਾ ਹਾਈਵੇਅ ਨੂੰ ਬਲਾਕ ਕਰ ਦਿੱਤਾ ਅਤੇ ਜੰਮ ਕੇ ਪ੍ਰਦਰਸ਼ਨ ਕੀਤਾ| ਇਸ ਪ੍ਰਦਰਸ਼ਨ ਵਿੱਚ ਵਾਈ.ਐਸ.ਆਰ. ਕਾਂਗਰਸ, ਲੈਫਟ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਵੀ ਸ਼ਾਮਲ ਸੀ| ਇਨ੍ਹਾਂ ਸਾਰੀਆਂ ਪਾਰਟੀਆਂ ਨੇ ਰਾਜ ਨੂੰ ਵਿਸ਼ੇਸ਼ ਦਰਜ ਦਿੱਤੇ ਜਾਣ ਦੀ ਮੰਗ ਕੀਤੀ| ਜ਼ਿਕਰਯੋਗ ਹੈ ਕਿ ਇਸੇ ਮੰਗ ਨੂੰ ਲੈ ਕੇ ਟੀ.ਡੀ.ਪੀ. ਅਤੇ ਵਾਈ.ਐੱਸ.ਆਰ. ਕਾਂਗਰਸ ਸਦਨ ਵਿੱਚ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਤਿਆਰੀ ਵਿੱਚ ਹੈ| ਜਾਮ ਲਗਾ ਰਹੇ ਵਾਈ.ਐਸ.ਆਰ. ਕਾਂਗਰਸ ਵਰਕਰਾਂ ਨੇ ਕਿਹਾ ਕਿ ਟੀ.ਡੀ.ਪੀ.-ਭਾਜਪਾ ਦੀ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਨੇ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਹੈ| ਵਾਈ.ਐਸ.ਆਰ. ਦੇ ਲੋਕਾਂ ਨੇ ਇਹ ਵੀ ਕਿਹਾ ਕਿ ਆਉਣ-ਜਾਣ ਵਾਲਿਆਂ ਵਿੱਚ ਸਟੂਡੈਂਟਸ ਨੂੰ ਪਰੇਸ਼ਾਨ ਨਾ ਹੋਵੇ, ਇਸ ਲਈ ਅਸੀਂ 10.30 ਵਜੇ ਤੋਂ ਬਾਅਦ ਧਰਨਾ ਸ਼ੁਰੂ ਕੀਤਾ ਹੈ|

Leave a Reply

Your email address will not be published. Required fields are marked *