ਆਂਧਰਾ ਪ੍ਰਦੇਸ਼ ਦੀ ਫਾਰਮਾ ਕੰਪਨੀ ਵਿੱਚ ਗੈਸ ਲੀਕ ਹੋਣ ਨਾਲ 2 ਦੀ ਮੌਤ, ਚਾਰ ਬੀਮਾਰ

ਵਿਸ਼ਾਖਾਪਟਨਮ, 3 ਜੂਨ (ਸ.ਬ.) ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ ਦੇ ਪਰਵਾੜਾ ਵਿੱਚ ਜਵਾਹਰਲਾਲ ਨਹਿਰੂ ਫਾਰਮਾ ਸਿਟੀ (ਜੇ. ਐਨ. ਪੀ. ਸੀ.) ਸਥਿਤ ਸੈਨਰ ਲਾਈਫ ਸਾਇੰਸੇਜ ਫਾਰਮਾ ਕੰਪਨੀ ਤੋਂ ਅੱਜ ਤੜਕੇ ਗੈਸ ਲੀਕ ਹੋਣ ਨਾਲ 2 ਕਰਮੀਆਂ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਬੇਹੋਸ਼ ਹੋ ਗਏ| ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਫਾਰਮਾ ਕੰਪਨੀ ਦੇ ਕਰਮੀਆਂ ਨੇ ਦੱਸਿਆ ਕਿ ਗੈਸ ਲੀਕ ਦੇ ਸਮੇਂ ਕੰਪਨੀ ਵਿੱਚ 40 ਵਿਅਕਤੀ ਕੰਮ ਕਰ ਰਹੇ ਸਨ| ਪੁਲੀਸ ਅਨੁਸਾਰ ਬੇਂਜੀਮਿਡਾਜੋਲ ਵਾਸ਼ਪ ਦੇ ਲੀਕ ਹੋਣ ਨਾਲ ਸ਼ਿਫਟ ਆਪਰੇਟਰ ਨਰੇਂਦਰ ਅਤੇ ਗੌਰੀ ਸ਼ੰਕਰ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਕਰਮਚਾਰੀ ਬੇਹੋਸ਼ ਹੋ ਗਏ ਸਨ|
ਪੁਲੀਸ ਨੇ ਕਿਹਾ ਕਿ ਫਾਇਰ ਬ੍ਰਿਗੇਡ ਕਰਮੀਆਂ ਨੇ ਗੈਸ ਦੇ ਲੀਕ ਨੂੰ ਕੰਟਰੋਲ ਕਰ ਲਿਆ ਹੈ| ਕੇਂਦਰੀ ਨੇਤਾਵਾਂ ਅਤੇ ਖੱਬੇ ਪੱਖੀ ਦਲਾਂ ਦੇ ਵਰਕਰਾਂ ਨੇ ਜੇ.ਐਨ.ਪੀ.ਸੀ. ਵਿੱਚ ਕੁਝ ਫਾਰਮਾ ਕੰਪਨੀਆਂ ਨੂੰ ਬੰਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਕੰਪਨੀਆਂ ਵਿੱਚ ਮਜ਼ਦੂਰਾਂ ਦੀ ਸੁਰੱਖਿਆ ਦੀ ਅਣਦੇਖੀ ਹੋ ਰਹੀ ਹੈ ਅਤੇ ਇਸ ਖੇਤਰ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਰਿਹਾ ਹੈ|

Leave a Reply

Your email address will not be published. Required fields are marked *