ਆਇਵਰੀ ਕੋਸਟ ਵਿੱਚ ਹੜ੍ਹ ਕਾਰਨ 18 ਵਿਅਕਤੀਆਂ ਦੀ ਮੌਤ

ਯਾਮੋਸੁਕਰੋ, 20 ਜੂਨ (ਸ.ਬ.) ਆਇਵਰੀ ਕੋਸਟ ਦੀ ਵਪਾਰਕ ਰਾਜਧਾਨੀ ਅਦਿਬਜ਼ਾਨ ਵਿੱਚ ਬੀਤੇ ਦਿਨੀਂ ਭਾਰੀ ਬਰਸਾਤ ਤੇ ਹੜ੍ਹ ਕਾਰਨ 18 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਪ੍ਰਸ਼ਾਸਨ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ|
ਉਨ੍ਹਾਂ ਕਿਹਾ ਕਿ ਬੀਤੀ ਰਾਤ ਲਗਾਤਾਰ ਹੋ ਰਹੀ ਬਰਸਾਤ ਕਾਰਨ ਸਵੇਰੇ ਅਦਿਬਜਾਨ ਵਿੱਚ ਕਾਰਾਂ ਰੁੜ੍ਹ ਗਈਆਂ, ਘਰ ਤਬਾਹ ਹੋ ਗਏ ਤੇ ਸੈਂਕੜੇ ਵਿਅਕਤੀ ਹੜ੍ਹ ਵਿੱਚ ਫੱਸ ਗਏ| ਸਰਕਾਰ ਨੇ ਆਪਣੀ ਵੈਬਸਾਈਟ ਤੇ ਹੜ੍ਹ ਕਾਰਨ 18 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ|
ਇਸ ਤੋਂ ਇਲਾਵਾ 115 ਵਿਅਕਤੀਆਂ ਨੂੰ ਹੜ੍ਹ ਤੋਂ ਕੱਢ ਕੇ ਰਾਹਤ ਕੈਂਪ ਵਿੱਚ ਰੱਖਿਆ ਗਿਆ ਹੈ|

Leave a Reply

Your email address will not be published. Required fields are marked *