ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਬੇਰੌਣਕ ਮੁਕਾਬਲਿਆਂ ਵਿੱਚ ਦਰਜ ਹੋਇਆ ਇਹ ਸੀਜਨ

ਆਈਪੀਐਲ 14ਵੇਂ ਸੀਜਨ ਦਾ ਆਕਸ਼ਨ ਵੀ ਕਈ ਨਵੇਂ ਰਿਕਾਰਡ ਬਣਾ ਕੇ ਪੂਰਾ ਹੋਇਆ। ਹਾਲਾਂਕਿ ਕੋਰੋਨਾ ਦੇ ਸਾਏ ਵਿੱਚ ਯੂਏਈ ਵਿੱਚ ਖੇਡੇ ਗਏ 13ਵੇਂ ਸੀਜਨ ਦੇ ਮੈਚ ਆਈਪੀਐਲ ਦੇ ਇਤਿਹਾਸ ਵਿੱਚ ਸਭਤੋਂ ਬੇਰੌਣਕ ਮੁਕਾਬਲਿਆਂ ਦੇ ਰੂਪ ਵਿੱਚ ਦਰਜ ਹੋਏ। ਨਾ ਸਟੇਡਿਅਮ ਵਿੱਚ ਦਰਸ਼ਕਾਂ ਦੀ ਹਾਜ਼ਰੀ ਸੀ ਅਤੇ ਨਾ ਚੀਅਰਲੀਡਰਸ ਦਾ ਪੁਰਾਣਾ ਜਲਵਾ ਸੀ। ਇਨ੍ਹਾਂ ਸਭ ਨੂੰ ਧਿਆਨ ਵਿੱਚ ਰਖਦਿਆਂ ਅਜਿਹਾ ਲੱਗ ਰਿਹਾ ਸੀ ਕਿ 2021 ਦੇ ਆਈਪਐਲ ਲਈ ਹੋਣ ਵਾਲੀ ਨੀਲਾਮੀ ਵਿੱਚ ਪਹਿਲਾਂ ਵਰਗਾ ਉਤਸ਼ਾਹ ਸ਼ਾਇਦ ਨਾ ਦਿਖੇ। ਪਰ ਅੱਠ ਫਰੈਂਚਾਇਜੀ ਕ੍ਰਿਕੇਟਰਾਂ ਦੀ ਖਰੀਦ ਨੂੰ ਲੈ ਕੇ ਪੂਰੇ ਜੋਸ਼ ਵਿੱਚ ਸਨ। ਮਨਚਾਹੇ ਖਿਡਾਰੀ ਹਾਸਿਲ ਕਰਨ ਦੇ ਇਨ੍ਹਾਂ ਦੇ ਜਜਬੇ ਦਾ ਹੀ ਕਮਾਲ ਸੀ ਕਿ ਆਈਪੀਐਲ ਦੇ ਪੂਰੇ ਇਤਿਹਾਸ ਵਿੱਚ ਸਭਤੋਂ ਮਹਿੰਗੇ ਖਿਡਾਰੀ ਦਾ ਤਮਗਾ ਯੁਵਰਾਜ ਸਿੰਘ ਤੋਂ ਖੋਹ ਕੇ ਕਰਿਸ ਮਾਰਿਸ ਦੇ ਕੋਲ ਚਲਾ ਗਿਆ, ਜਿਨ੍ਹਾਂ ਨੂੰ ਰਾਜਸਥਾਨ ਰਾਇਲਸ ਨੇ 16.25 ਕਰੋੜ ਰੁਪਏ ਵਿੱਚ ਖਰੀਦਿਆ।

ਕਈ ਹੋਰ ਖਿਡਾਰੀ ਅਜਿਹੇ ਰਹੇ ਜਿਨ੍ਹਾਂ ਨੂੰ ਬੇਸ ਪ੍ਰਾਈਸ ਤੋਂ ਹੈਰਾਨੀਜਨਕ ਉੱਚਾਈ ਵਾਲੀਆਂ ਕੀਮਤਾਂ ਹਾਸਿਲ ਹੋਈਆਂ। ਪਿਛਲੇ 13-14 ਸਾਲਾਂ ਵਿੱਚ ਆਈਪੀਐਲ ਇੱਕ ਅਜਿਹਾ ਗਲੋਬਲ ਫਿਨੋਮਨਾ ਬਣ ਚੁਕਿਆ ਹੈ ਜੋ ਕ੍ਰਿਕੇਟ ਤੋਂ ਇਲਾਵਾ ਵੀ ਕਈ ਖੇਤਰਾਂ ਦਾ ਧਿਆਨ ਖਿੱਚਦਾ ਹੈ। ਸੁਭਾਵਿਕ ਹੀ ਇਸ ਨਾਲ ਜੁੜੀਆਂ ਗਤੀਵਿਧੀਆਂ ਦਾ ਹੋਰ ਕੋਣਾਂ ਨਾਲ ਵੀ ਵਿਸ਼ਲੇਸ਼ਣ ਚੱਲਦਾ ਰਹਿੰਦਾ ਹੈ ਅਤੇ ਉਹਨਾਂ ਦੇ ਵੱਖ-ਵੱਖ ਮਾਇਨੇ ਕੱਢੇ ਜਾਂਦੇ ਰਹਿੰਦੇ ਹਨ। ਇਸਦੇ ਆਕਸ਼ਨ ਵਿੱਚ ਖਿਡਾਰੀਆਂ ਦੀਆਂ ਕੀਮਤਾਂ ਵਿੱਚ ਆਉਣ ਵਾਲੇ ਉਤਾਰ-ਚੜਾਅ ਵੀ ਕਈਆਂ ਨੂੰ ਹੈਰਾਨ ਕਰਦੇ ਹਨ। ਅਕਸਰ ਹੈਰਾਨੀ ਨਾਲ ਪੁੱਛਿਆ ਜਾਂਦਾ ਹੈ ਕਿ ਕੀ ਇਸ ਮੰਡੀ ਵਿੱਚ ਕੀਮਤਾਂ ਦਾ ਕੋਈ ਲਾਜਿਕ ਵੀ ਹੈ? ਸਾਫ ਹੈ, ਅੱਠ ਫਰੈਂਚਾਇਜੀ ਆਪਣੀ-ਆਪਣੀ ਟੀਮ ਤਿਆਰ ਕਰਨ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਣਾ ਰਹੇ ਹਨ ਅਤੇ ਉਹਨਾਂ ਵਿੱਚ ਕਿਸਦੀ ਕੀ ਪਹਿਲ ਹੈ, ਇਸਦਾ ਸਖਤ ਹਿਸਾਬ ਰੱਖਣਾ ਕਿਸੇ ਬਾਹਰੀ ਵਿਅਕਤੀ ਲਈ ਸੰਭਵ ਨਹੀਂ ਹੈ।

ਅਜਿਹੇ ਵਿੱਚ ਕਿਸੇ ਖਾਸ ਖਿਡਾਰੀ ਤੇ ਜੇਕਰ ਦੋ-ਤਿੰਨ ਕਲੱਬਾਂ ਦੀ ਨਜ਼ਰ ਟਿਕ ਗਈ ਤਾਂ ਸੁਭਾਵਿਕ ਹੀ ਉਸਦੀ ਬੋਲੀ ਚੜ੍ਹਦੀ ਜਾਂਦੀ ਹੈ। ਅਜਿਹੇ ਵਿੱਚ ਜਿਆਦਾ ਸੰਭਵ ਹੈ ਕਿ ਕਿਸੇ ਫਰੈਂਚਾਇਜੀ ਨੂੰ ਕੋਈ ਚੰਗਾ ਖਿਡਾਰੀ ਘੱਟ ਕੀਮਤ ਵਿੱਚ ਮਿਲ ਜਾਵੇ ਜਦੋਂ ਕਿ ਕਿਸੇ ਨਵੇਂ ਖਿਡਾਰੀ ਲਈ ਉਮੀਦ ਤੋਂ ਜ਼ਿਆਦਾ ਕੀਮਤ ਦੇਣੀ ਪੈ ਜਾਵੇ। ਪਰ ਕ੍ਰਿਕੇਟ ਹੀ ਨਹੀਂ ਮੈਨੇਜਮੈਂਟ ਦਾ ਵੀ ਕੋਈ ਚੰਗਾ ਜਾਣਕਾਰ ਦੱਸ ਸਕਦਾ ਹੈ ਕਿ ਕਿਸੇ ਟੀਮ ਦਾ ਚੰਗਾ ਪ੍ਰਦਰਸ਼ਨ ਸਿਰਫ ਸਟਾਰ ਖਿਡਾਰੀਆਂ ਦੀ ਭੀੜ ਜਟਾਉਣ ਨਾਲ ਨਹੀਂ ਹਾਸਿਲ ਕੀਤਾ ਜਾ ਸਕਦਾ। ਚੰਗੇ ਖਿਡਾਰੀਆਂ ਦੇ ਨਾਲ-ਨਾਲ ਟੀਮ ਭਾਵਨਾ ਵਿਕਸਿਤ ਕਰਨ ਵਾਲੇ, ਖਿਡਾਰੀਆਂ ਨੂੰ ਔਖੇ ਸਮੇਂ ਵਿੱਚ ਵੀ ਜੀ-ਜਾਨ ਨਾਲ ਜੁਟੇ ਰਹਿਣ ਦੀ ਸਥਿਤੀ ਵਿੱਚ ਰਖਣ ਵਾਲੇ ਅਤੇ ਠੰਡੇ ਦਿਮਾਗ ਨਾਲ ਰਣਨੀਤੀ ਬਣਾਉਣ ਵਾਲੇ ਲੋਕਾਂ ਦੀ ਵੀ ਓਨੀ ਹੀ ਜ਼ਰੂਰਤ ਹੁੰਦੀ ਹੈ।

ਟੀਮ ਦਾ ਦਬਦਬਾ ਯਕੀਨੀ ਕਰਨ ਲਈ ਇਹ ਜਰੂਰੀ ਹੈ ਕਿ ਇੱਕ ਸਥਾਈ ਕੋਰ ਗਰੁੱਪ ਬਣੇ ਅਤੇ ਉਸ ਵਿੱਚ ਨਵੇਂ ਮੈਂਬਰਾਂ ਦੀ ਐਂਟਰੀ ਵੀ ਹੁੰਦੀ ਰਹੇ ਤਾਂ ਕਿ ਪੂਰਾ ਕੋਰ ਗਰੁੱਪ ਇੱਕਠੇ ਸਿਖਰ ਤੋਂ ਹੇਠਾਂ ਨਾ ਆ ਜਾਵੇ, ਜਿਵੇਂ ਪਿਛਲੇ ਸਾਲ ਚੇੱਨਈ ਸੁਪਰਕਿੰਗਸ ਦੇ ਨਾਲ ਹੋ ਗਿਆ ਸੀ। ਇਸਦੇ ਉਲਟ ਮੁੰਬਈ ਇੰਡੀਅਨ ਦਾ ਪ੍ਰਦਰਸ਼ਨ ਵੱਖ-ਵੱਖ ਸੀਜਨ ਵਿੱਚ ਬਿਹਤਰ ਬਣੇ ਰਹਿਣ ਦਾ ਕਾਰਨ ਉਸਦੇ ਕੋਰ ਗਰੁੱਪ ਵਿੱਚ ਬਦਲਾਓ ਅਤੇ ਸਥਿਰਤਾ ਦਾ ਸਹੀ ਸੰਤੁਲਨ ਹੈ। ਗੌਰ ਕਰੀਏ ਤਾਂ ਆਈਪੀਐਲ ਆਕਸ਼ਨ ਦੇ ਦੌਰਾਨ ਫਰੈਂਚਾਇਜੀ ਦੀਆਂ ਪ੍ਰਾਥਮਿਕਤਾਵਾਂ ਦੀ ਝਲਕ ਉਸ ਵਲੋਂ ਲਗਾਈਆਂ ਗਈਆਂ ਬੋਲੀਆਂ ਵਿੱਚ ਮਿਲਦੀ ਹੈ।

ਨਿਖਿਲ ਯਾਦਵ

Leave a Reply

Your email address will not be published. Required fields are marked *