ਆਈਲੇਟਸ ਅਤੇ ਹੋਰ ਕੋਰਸ ਕਰਵਾਉਣ ਵਾਲੀ ਕਾਇਜਨ ਅਕੈਡਮੀ ਲਾਂਚ

ਐਸ.ਏ.ਐਸ.ਨਗਰ, 17 ਜਨਵਰੀ (ਸ.ਬ.) ਨੌਜਵਾਨਾਂ ਨੂੰ ਉੱਚ ਪੱਧਰੀ ਵਿਦਿਅਕ ਸਿਖਲਾਈ ਆਈਲਟਸ, ਟੋਫਿਲ, ਅੰਗਰੇਜ਼ੀ ਅਤੇ ਫਰੈਂਚ ਭਾਸ਼ਾ ਦੀ ਸਿਖਲਾਈ ਦੇਣ ਅਤੇ ਵੱਖ-ਵੱਖ ਥਾਵਾਂ ਤੇ ਦਿੱਤੇ ਜਾਣ ਵਾਲੇ ਇੰਟਰਵਿਊ ਦੀ ਤਿਆਰੀ ਕਰਵਾਉਣ ਲਈ ਸਥਾਨਕ ਫੇਜ਼-2 ਵਿੱਚ ਖੁੱਲ੍ਹੀ ਕਾਈਜਨ ਅਕੈਡਮੀ ਦੀ ਅੱਜ ਰਸਮੀ ਸ਼ੁਰੂਆਤ ਹੋਈ| ਇਸ ਮੌਕੇ ਕਾਈਜਨ ਅਕੈਡਮੀ ਦੇ ਡਾਇਰੈਕਟਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਸ੍ਰ. ਜਸਵੰਤ ਸਿੰਘ ਭੁਲਰ ਦੇ            ਬੇਟੇ ਸ੍ਰ. ਚੰਨਪ੍ਰੀਤ ਸਿੰਘ ਨੇ ਦੱਸਿਆ ਕਿ ਅਕੈਡਮੀ ਵੱਲੋਂ ਵਿਦਿਆਰਥੀਆਂ ਅਤੇ ਪ੍ਰੋਫੈਸ਼ਰਾਂ ਨੂੰ ਉਹਨਾਂ ਦੇ ਭਵਿੱਖ ਦੇ ਟੀਚਿਆਂ ਦੀ ਪੂਰੀ ਲਈ ਲੋੜੀਂਦੀ ਸਿਖਿਆਂ ਅਤੇ ਟ੍ਰੇਨਿੰਗ ਮੁਹਈਆਂ ਕਰਵਾਈ ਜਾਵੇਗੀ| ਉਹਨਾਂ ਦੱਸਿਆਂ ਕਿ ਅਕੈਡਮੀ ਵੱਲੋਂ ਸਿਖਿਆਂ ਦੇ                ਖੇਤਰ ਵਿੱਚ ਉੱਚ ਗੁਣਵਤਾ ਵਾਲੀਆਂ ਸੇਵਾਵਾਂ ਮੁਹਈਆਂ ਕਰਵਾਉਣਾ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ| ਇਹ ਪੁੱਛਣ ਤੇ ਕਿ ਕੀ ਅਕਾਦਮੀ ਵੱਲੋਂ ਇਮੀਗ੍ਰੇਸ਼ਨ ਦਾ ਕੰਮ ਵੀ ਕੀਤਾ ਜਾਵੇਗਾ| ਉਹਨਾਂ ਕਿਹਾ ਕਿ ਅਕੈਡਮੀ ਦਾ ਕੰਮ ਸਿੱਖਿਆਂ ਦੇਣ ਤੱਕ ਹੀ ਸੀਮਿਤ ਹੈ ਅਤੇ ਇਸਦਾ ਇਮੀਗ੍ਰੇਸ਼ਨ ਦੇ ਕੰਮ ਨਾਲ ਕੋਈ ਲੇਣਾ ਦੇਣਾ ਨਹੀਂ ਹੋਵੇਗਾ| ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਨਵੇਂ ਅਤੇ ਮੰਨੋਰੰਜਕ ਢੰਗ ਨਾਲ ਸਿਖਿਆਂ ਦਿਤੀ ਜਾਵੇ| ਉਹਨਾਂ ਦਾਅਵਾ ਕੀਤਾ ਕਿ ਅਕੈਡਮੀ ਵਿੱਚ ਮਾਹਿਰ ਫੈਕਲਟੀ ਅਤੇ ਸਾਰੀਆਂ ਅਤਿਆਧੁਨਿਕ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ| ਇਸ ਮੌਕੇ  ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਸ੍ਰ. ਜਸਵੰਤ ਸਿੰਘ ਭੁੱਲਰ ਤੋਂ ਇਲਾਵਾ ਅਕੈਡਮੀ ਦੇ ਫੈਕਲਟੀ ਮੈਂਬਰ ਸੁਪ੍ਰੀਤ ਬਾਜਵਾ, ਨਿੱਧੀ ਅਰੋੜਾ, ਮੀਨਾਕਸ਼ੀ ਤਨੇਜਾ, ਏਂਜਲਰਿਡੇ ਅਤੇ ਰੂਹੀ ਵੀ ਹਾਜਿਰ ਸਨ|

Leave a Reply

Your email address will not be published. Required fields are marked *