ਆਈਸੀਸੀ-ਟੀ-20 ਵਰਲਡ ਕੱਪ ਦਾ ਸ਼ੈਡਿਊਲ ਜਾਰੀ

ਨਵੀਂ ਦਿੱਲੀ, 29 ਜਨਵਰੀ (ਸ.ਬ.) ਆਈਸੀਸੀ ਨੇ ਅਗਲੇ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵਕੱਪ ਦੇ ਸ਼ੈਡੀਊਲ ਦਾ ਐਲਾਨ ਕਰ ਦਿੱਤਾ ਹੈ| ਜਿਸ ਦਾ ਆਗਾਜ਼ ਅਗਲੇ ਸਾਲ 2020 ਵਿੱਚ 18 ਅਕਤੂਬਰ ਤੋਂ ਹੋਣਾ ਹੈ| ਜਿਸ ਦਾ ਪਹਿਲਾ ਖਿਤਾਬ ਭਾਰਤ ਨੇ ਆਪਣੇ ਨਾਂਅ ਕੀਤਾ ਸੀ| ਭਾਰਤੀ ਟੀਮ ਨੂੰ ਇਸ ਵਿਸ਼ਵਕੱਪ ਵਿੱਚ ਪੂਲ ਬੀ ਵਿੱਚ ਰਖਿਆ ਗਿਆ ਹੈ ਜਿਸ ਵਿੱਚ ਦੱਖਣੀ ਅਫਰੀਕਾ, ਇੰਗਲੈਂਡ ਅਤੇ ਅਫਗਾਨੀਸਤਾਨ ਦੀਆਂ ਟੀਮਾਂ ਹਨ| ਜਦਕਿ ਪੂਲ ਏ ਵਿੱਚ ਡਿਫੈਂਡਿੰਗ ਚੈਂਪੀਅਨ ਵੇਸਟਇੰਡੀਜ਼, ਮੇਜ਼ਬਾਨ ਦੇਸ਼ ਆਸਟ੍ਰੇਲੀਆ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ|
18 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਇਹ ਟੂਰਨਾਮੈਂਟ 15 ਨਵੰਬਰ ਨੂੰ ਖਤਮ ਹੋ ਰਿਹਾ ਹੇ| ਜਿਸ ਵਿੱਚ 16 ਟੀਮਾਂ 7 ਵੱਖ-ਵੱਖ ਮੈਦਾਨਾਂ ਤੇ ਕੁਲ 45 ਮੈਚ ਖੇਡਣਗੀਆਂ| ਜਦਕਿ ਇਹ ਟੂਰਨਾਮੈਂਟ ਦਿਨ-ਰਾਤ ਵਿੱਚ ਖੇਡੇ ਜਾਣਗੇ| 21 ਫਰਵਰੀ ਤੋਂ 8 ਮਾਰਚ ਤਕ ਮਹਿਲਾ ਵਰਲਡ ਕੱਪ ਹੋਵੇਗਾ| ਇਸ ਤੋਂ ਬਾਅਦ 18 ਅਕਤੂਬਰ ਤੋਂ 15 ਨਵੰਬਰ ਤਕ ਮਰਦ ਟੀਮਾਂ ਦੇ ਮੈਚ ਹੋਣਗੇ|
ਭਾਰਤੀ ਮਹਿਲਾ ਟੀਮ ਦਾ ਪਹਿਲਾ ਮੈਚ ਮੇਜ਼ਬਾਨ ਟੀਮ ਆਸਟ੍ਰੇਲੀਆ ਨਾਲ 21 ਮਾਰਚ ਨੂੰ ਹੈ ਜਦਕਿ ਮਰਦ ਟੀਮ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 24 ਅਕਤੂਬਰ ਨੂੰ ਹੈ| 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਆਖਰੀ ਮੈਚ 15 ਨਵੰਬਰ ਨੂੰ ਮੇਲਬਰਨ ਦੇ ਕ੍ਰਿਕਟ ਗ੍ਰਾਉਂਡ ਤੇ ਹੋਵੇਗਾ| ਜਦਕਿ ਇਸ ਤੋਂ ਪਹਿਲੇ ਸੈਮੀਫਾਈਨਲ ਮੈਚ 11 ਅਤੇ 12 ਨਵੰਬਰ ਨੂੰ ਸਿਡਨੀ ਅਤੇ ਏਡੀਲੇਡ ਵਿੱਚ ਹੋਣਗੇ|

Leave a Reply

Your email address will not be published. Required fields are marked *