ਆਈ.ਆਰ.ਸੀ.ਟੀ.ਸੀ. ਘਪਲਾ ਮਾਮਲਾ : ਪਟਿਆਲਾ ਹਾਊਸ ਕੋਰਟ ਪਹੁੰਚੇ ਰਾਬੜੀ ਦੇਵੀ ਤੇ ਤੇਜਸਵੀ ਯਾਦਵ

ਨਵੀਂ ਦਿੱਲੀ, 19 ਨਵੰਬਰ (ਸ.ਬ.) ਆਈ.ਆਰ.ਸੀ.ਟੀ.ਸੀ. ਘਪਲਾ ਮਾਮਲੇ ਵਿੱਚ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵਿੱਚ ਸੁਣਵਾਈ ਹੋਈ| ਰਾਬੜੀ ਦੇਵੀ ਤੇ ਤੇਜਸਵੀ ਯਾਦਵ ਕੋਰਟ ਵਿੱਚ ਪੇਸ਼ ਹੋਏ| ਜਦਕਿ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਸਿਹਤ ਖਰਾਬ ਹੋਣ ਕਾਰਨ ਕੋਰਟ ਵਿੱਚ ਪੇਸ਼ ਨਹੀਂ ਹੋ ਸਕੇ ਤੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹ ਅਦਾਲਤ ਵਿੱਚ ਪੇਸ਼ ਹੋਏ| ਇਸ ਮਾਮਲੇ ਵਿੱਚ ਰਾਬੜੀ ਦੇਵੀ ਤੇ ਤੇਜਸਵੀ ਯਾਦਵ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ| ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਸੀ.ਬੀ.ਆਈ. ਕੋਰਟ ਵਿੱਚ 20 ਦਸੰਬਰ ਨੂੰ ਹੋਵੇਗੀ|
ਇਸ ਤੋਂ ਪਹਿਲਾਂ ਰਾਬੜੀ ਦੇਵੀ ਐਤਵਾਰ ਨੂੰ ਪਟਨਾ ਏਅਪਰੋਪਟ ਤੋਂ ਦੁਪਹਿਰ ਬਾਅਦ ਫਲਾਈਟ ਰਾਹੀਂ ਦਿੱਲੀ ਆਈ ਸੀ| ਰਾਬੜੀ ਦੇਵੀ ਨੇ ਐਤਵਾਰ ਨੂੰ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਏਅਰਪੋਰਟ ਤੇ ਮੀਡੀਆ ਨਾਲ ਗੱਲਬਾਤ ਕੀਤੀ| ਉਨ੍ਹਾਂ ਨੇ ਲਾਲੂ ਪਰਿਵਾਰ ਦੀ ਨਿਗਰਾਨੀ ਕੀਤੇ ਜਾਣ ਤੇ ਸਵਾਲ ਤੇ ਨਾਰਾਜ਼ਗੀ ਜ਼ਾਹਿਰ ਕੀਤੀ| ਪਿਛਲੇ ਦਿਨੀਂ ਸੀ.ਐਮ. ਹਾਊਸ ਵਿੱਚ ਲੱਗੇ ਕੈਮਰੇ ਦਾ ਰੂਖ ਵਿਰੋਧੀ ਧਿਰ ਦੇ ਘਰ ਵੱਲ ਹੋਣ ਨੂੰ ਲੈ ਕੇ ਰਾਜਦ ਨੇ ਸਵਾਲ ਚੁੱਕੇ ਸਨ|
ਉਨ੍ਹਾਂ ਕਿਹਾ ਕਿ ਅਸੀਂ ਜਨਤਾ ਦੀ ਨਿਗਰਾਨੀ ਵਿੱਚ ਹਾਂ, ਕੈਮਰੇ ਲਗਾਉਣ ਵਾਲੇ ਲਗਾਉਣ| ਇਸ ਤੋਂ ਇਲਾਵਾ ਰਾਬੜੀ ਦੇਵੀ ਨੇ ਆਰ.ਜੇ.ਡੀ ਮੁਖੀ ਤੇ ਆਪਣੇ ਪਤੀ ਲਾਲੂ ਪ੍ਰਸਾਦ ਦੀ ਲਗਾਤਾਰ ਵਿਗੜਦੀ ਸਿਹਤ ਨੂੰ ਲੈ ਕੇ ਵੀ ਕਾਫੀ ਪ੍ਰੇਸ਼ਾਨ ਨਜ਼ਰ ਆਈ| ਉਨ੍ਹਾਂ ਕਿਹਾ ਕਿ ਲਾਲੂ ਦੀ ਸਿਹਤ ਕਾਫੀ ਖਰਾਬ ਹੈ| ਹਾਲਾਂਕਿ ਤੇਜ ਪ੍ਰਤਾਪ ਯਾਦਵ ਦੇ ਮਾਮਲੇ ਤੇ ਉਨ੍ਹਾਂ ਕੁਝ ਨਹੀਂ ਕਿਹਾ|

Leave a Reply

Your email address will not be published. Required fields are marked *