ਆਈ.ਆਰ.ਸੀ.ਟੀ.ਸੀ. ਘੁਟਾਲਾ: ਪਟਿਆਲਾ ਹਾਊਸ ਕੋਰਟ ਨੇ ਤੇਜਸਵੀ-ਰਾਬੜੀ ਨੂੰ ਦਿੱਤੀ ਜ਼ਮਾਨਤ

ਨਵੀਂ ਦਿੱਲੀ, 31 ਅਗਸਤ (ਸ.ਬ.) ਬਿਹਾਰ ਦੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਨੇਤਾ ਪ੍ਰਤੀਪੱਖ ਤੇਜਸਵੀ ਯਾਦਵ ਨੂੰ ਅੱਜ ਰਾਹਤ ਮਿਲੀ ਹੈ| ਆਈ.ਆਰ.ਸੀ.ਟੀ.ਸੀ. ਘੁਟਾਲੇ ਨਾਲ ਜੁੜੇ ਮਾਮਲੇ ਵਿੱਚ ਪਟਿਆਲਾ ਹਾਊਸ ਕੋਰਟ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਹੈ| ਰਾਬੜੀ ਅਤੇ ਤੇਜਸਵੀ ਅੱਜ ਕੋਰਟ ਦੇ ਸਾਹਮਣੇ ਪੇਸ਼ ਹੋਏ| ਕੋਰਟ ਨੇ ਦੋਵਾਂ ਨੂੰ ਇਕ ਲੱਖ ਦੇ ਬਾਂਡ ਤੇ ਜ਼ਮਾਨਤ ਦਿੱਤੀ ਹੈ|
ਕੋਰਟ ਦੇ ਸਾਹਮਣੇ ਲਾਲੂ ਯਾਦਵ ਨੂੰ ਵੀ ਪੇਸ਼ ਹੋਣਾ ਸੀ ਪਰ ਉਹ ਕੋਰਟ ਵਿੱਚ ਹਾਜ਼ਰ ਨਹੀਂ ਹੋਏ| ਜਿਸ ਦੇ ਕਾਰਨ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ| ਵੀਰਵਾਰ ਨੂੰ ਹੀ ਸਾਬਕਾ ਮੁੱਖਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਰਾਂਚੀ ਕੋਰਟ ਵਿੱਚ ਸਰੰਡਰ ਕੀਤਾ ਸੀ| ਜੇਲ ਤੋਂ ਬਾਅਦ ਉਨ੍ਹਾਂ ਨੂੰ ਰਿਮਜ਼ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ|
ਸੀ.ਬੀ.ਆਈ.ਵੱਲੋਂ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਹੋਣ ਦੇ ਬਾਅਦ ਪਟਿਆਲਾ ਹਾਊਸ ਕੋਰਟ ਨੇ ਸਾਰਿਆਂ ਨੂੰ ਸੰਮੰਨ ਭੇਜਿਆ ਸੀ| ਇਨ੍ਹਾਂ ਵਿੱਚ ਲਾਲੂ, ਰਾਬੜੀ ਅਤੇ ਤੇਜਸਵੀ ਦਾ ਨਾਂ ਵੀ ਸੀ, ਕਿਉਂਕਿ ਲਾਲੂ ਰਿਮਜ਼ ਵਿੱਚ ਹਨ, ਇਸ ਲਈ ਉਹ ਨਹੀਂ ਆ ਸਕਣਗੇ|

Leave a Reply

Your email address will not be published. Required fields are marked *