ਆਈ.ਆਰ.ਸੀ.ਟੀ.ਸੀ. ਘੁਟਾਲਾ: ਲਾਲੂ, ਰਾਬੜੀ ਅਤੇ ਤੇਜਸਵੀ ਯਾਦਵ ਨੂੰ ਦਿੱਲੀ ਕੋਰਟ ਨੇ ਜਾਰੀ ਕੀਤਾ ਸੰਮੰਨ

ਪਟਨਾ, 30 ਜੁਲਾਈ (ਸ.ਬ.) ਦਿੱਲੀ ਦੀ ਇਕ ਅਦਾਲਤ ਨੇ ਆਈ.ਆਰ.ਸੀ.ਟੀ.ਸੀ. ਘੁਟਾਲੇ ਮਾਮਲੇ ਵਿੱਚ ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਬੇਟੇ ਤੇਜਸਵੀ ਯਾਦਵ ਅਤੇ ਹੋਰ ਵਿਅਕਤੀਆਂ ਨੂੰ ਦੋਸ਼ੀ ਦੇ ਰੂਪ ਅੱਜ ਸੰਮੰਨ ਜਾਰੀ ਕਰਕੇ ਅਦਾਲਤ ਵਿੱਚ ਪੇਸ਼ ਹੋਣ ਨੂੰ ਕਿਹਾ ਹੈ| ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਆਈ. ਆਰ. ਸੀ. ਟੀ. ਸੀ. ਦੇ ਦੋ ਹੋਟਲਾਂ ਦੇ ਸੰਚਾਲਨ ਦੀ ਜ਼ਿੰਮੇਦਾਰੀ ਇਕ ਨਿੱਜੀ ਕੰਪਨੀ ਨੂੰ ਸੌਂਪਣ ਦੀ ਪ੍ਰੀਕਿਰਿਆ ਵਿੱਚ ਹੋਈ ਕਥਿਤ ਅਸਥਿਰਤਾ ਨਾਲ ਜੁੜੇ ਇਕ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ 31 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣ ਨੂੰ ਕਿਹਾ| ਮਾਮਲੇ ਵਿੱਚ 16 ਅਪ੍ਰੈਲ ਨੂੰ ਦੋਸ਼ ਪੱਤਰ ਦਾਖ਼ਲ ਕਰਨ ਦੇ ਬਾਅਦ ਸੀ.ਬੀ.ਆਈ ਨੇ ਕਿਹਾ ਸੀ ਕਿ ਦੋਸ਼ੀਆਂ ਖਿਲਾਫ ਸਬੂਤ ਹਨ| ਸੀ.ਬੀ.ਆਈ ਨੇ ਅਦਾਲਤ ਨੂੰ ਦੱਸਿਆ ਸੀ ਕਿ ਰੇਲਵੇ ਬੋਰਡ ਦੇ ਜ਼ਿਆਦਾਤਰ ਮੈਂਬਰ ਬੀ.ਕੇ ਅਗਰਵਾਲ ਤੇ ਮੁਕੱਦਮਾ ਚਲਾਉਣ ਲਈ ਸੰੰਬੰਧਿਤ ਅਧਿਕਾਰੀਆਂ ਤੋਂ ਮਨਜ਼ੂਰੀ ਪ੍ਰਾਪਤ ਕਰ ਲਈ ਹੈ| ਅਗਰਵਾਲ ਉਸ ਸਮੇਂ ਆਈ. ਆਰ. ਸੀ. ਟੀ. ਸੀ ਦੇ ਮਹਾਪ੍ਰਬੰਧਕ ਸਨ| ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਇਲਾਵਾ ਸਾਬਕਾ ਕੇਂਦਰੀ ਮੰਤਰੀ ਪ੍ਰੇਮਚੰਦ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਸਰਲਾ ਗੁਪਤਾ, ਆਈ. ਆਰ. ਸੀ. ਟੀ. ਸੀ ਦੇ ਪ੍ਰਬੰਧ ਨਿਰਦੇਸ਼ਕ ਬੀ.ਕੇ ਅਗਰਵਾਲ ਅਤੇ ਆਈ.ਆਰ.ਸੀ.ਟੀ.ਸੀ ਦੇ ਨਿਰਦੇਸ਼ਕ ਰਾਕੇਸ਼ ਸਕਸੈਨਾ ਦਾ ਵੀ ਨਾਂ ਦੋਸ਼ ਪੱਤਰ ਵਿੱਚ ਹੈ|
ਸੀ.ਬੀ.ਆਈ ਨੇ ਪਿਛਲੇ ਸਾਲ ਜੁਲਾਈ ਵਿੱਚ ਮਾਮਲਾ ਦਰਜ ਕੀਤਾ ਸੀ ਅਤੇ ਮਾਮਲੇ ਦੇ ਸਿਲਸਿਲੇ ਵਿੱਚ ਪਟਨਾ, ਰਾਂਚੀ, ਭੁਵਨੇਸ਼ਵਰ ਅਤੇ ਗੁਰੂਗ੍ਰਾਮ ਵਿੱਚ 12 ਠਿਕਾਣਿਆਂ ਤੇ ਤਲਾਸ਼ੀ ਲਈ ਗਈ ਸੀ| ਦੋਸ਼ ਪੱਤਰ ਮੁਤਾਬਕ 2004-2014 ਵਿਚਕਾਰ ਇਹ ਯੋਜਨਾ ਬਣਾਈ ਗਈ ਸੀ, ਜਿਸ ਵਿੱਚ ਰਾਂਚੀ ਵਿੱਚ ਸਥਿਤ ਬੀ.ਐਨ.ਆਰ ਹੋਟਲਾਂ ਨੂੰ ਪਹਿਲਾਂ ਆਈ.ਆਰ.ਸੀ.ਟੀ.ਸੀ. ਦੇ ਨਾਂ ਤੇ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਦੇ ਸੰਚਾਲਨ ਅਤੇ ਰੱਖ ਰਖਾਅ ਲਈ ਇਸ ਨੂੰ ਪਟਨਾ ਸਥਿਤ ਸੁਜਾਤਾ ਹੋਟਲ ਪ੍ਰਾਈਵੇਟ ਲਿਮਿਟਡ ਨੂੰ ਦੇ ਦਿੱਤਾ| ਸੀ.ਬੀ.ਆਈ ਵੱਲੋਂ ਦਰਜ ਕੀਤੀ ਗਈ ਇਕ ਸ਼ਿਕਾਇਤ ਮੁਤਾਬਕ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸੁਜਾਤਾ ਹੋਟਲ ਦੀ ਮਾਲਕਿਨ,ਆਪਣੀ ਕਰੀਬੀ ਸਾਥੀ ਅਤੇ ਰਾਜਸਭਾ ਵਿੱਚ ਰਾਜਦ ਦੇ ਸੰਸਦ ਮੈਂਬਰ ਪ੍ਰੇਮਚੰਦ ਗੁਪਤਾ ਦੀ ਪਤਨੀ ਸਰਲਾ ਗੁਪਤਾ ਅਤੇ ਆਈ.ਆਰ.ਸੀ.ਟੀ.ਸੀ. ਦੇ ਅਧਿਕਾਰੀਆਂ ਨਾਲ ਮਿਲ ਕੇ ਅਪਰਾਧਿਕ ਯੋਜਨਾ ਤਹਿਤ ਖੁਦ ਅਤੇ ਦੂਜਿਆਂ ਨੂੰ ਆਰਥਿਕ ਲਾਭ ਪਹੁੰਚਾਇਆ|

Leave a Reply

Your email address will not be published. Required fields are marked *