ਆਈ ਐਸ ਆਈ ਐਸ ਨੇ ਜਾਰੀ ਕੀਤਾ ਜਾਸੂਸ ਦੀ ਹੱਤਿਆ ਦਾ ਵੀਡੀਓ, ਬੱਚੇ ਕੋਲੋਂ ਕਟਵਾਏ ਹੱਥ

ਕਾਬੁਲ , 30 ਨਵੰਬਰ (ਸ.ਬ.) ਆਈ. ਐਸ. ਆਈ. ਐਸ. ਨੇ ਆਪਣਾ ਹੁਣ ਤੱਕ ਦਾ ਇਕ ਖਤਰਨਾਕ ਵੀਡੀਓ ਜਾਰੀ ਕੀਤਾ ਹੈ| ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ 10 ਸਾਲ ਦੀ ਉਮਰ ਤੋਂ ਵੀ ਛੋਟਾ ਬੱਚਾ ਜਾਸੂਸਾਂ ਨੂੰ ਸਬਕ ਸਿਖਾ ਰਿਹਾ ਹੈ| ਉਹ ਉਨ੍ਹਾਂ ਜਾਸੂਸਾਂ ਦੇ ਹੱਥ ਅਤੇ ਸਿਰ ਵੱਢਦੇ ਹੋਏ ਨਜ਼ਰ ਆ ਰਿਹਾ ਹੈ| ਇਕ ਛੋਟਾ ਜਿਹਾ ਬੱਚਾ ਜਿਸ ਨੇ ਆਈ. ਐਸ. ਆਈ. ਐਸ. ਦੀ ਡਰੈਸ ਪਾਈ ਹੋਈ ਹੈ, ਉਹ ਇਕ ਜਾਸੂਸ ਨੂੰ ਮੌਤ ਦੀ ਸਜ਼ਾ ਦੇ ਰਿਹਾ ਹੈ| ਬੱਚਾ ਪਹਿਲਾਂ ਜਾਸੂਸ ਨੂੰ ਜੰਜੀਰਾਂ ਨਾਲ ਦੋ ਰੁੱਖਾਂ ਨਾਲ ਬੰਨਦਾ ਹੈ|
ਇਸ ਮਗਰੋਂ ਦੋ ਹੋਰ ਨੌਜਵਾਨ ਆਉਂਦੇ ਹਨ ਅਤੇ ਜਾਸੂਸ ਦਾ ਇਕ ਹੱਥ ਤਲਵਾਰ ਨਾਲ ਵੱਢ ਦਿੰਦੇ ਹਨ| ਇਸ ਦੌਰਾਨ ਉਹ ਛੋਟਾ ਬੱਚਾ ਆਈ. ਐਸ. ਆਈ. ਐਸ. ਦਾ ਝੰਡਾ ਲਈ ਉਥੇ ਹੀ ਖੜ੍ਹਾ ਰਹਿੰਦਾ ਹੈ|
ਇਸ ਮਗਰੋਂ ਉਹ ਛੋਟਾ ਬੱਚਾ ਉਸ ਜਾਸੂਸ ਦੇ ਸਿਰ ਤੇ ਬੂਟ ਰੱਖ ਕੇ ਗਾਲਾਂ ਕੱਢਦਾ ਹੈ| ਅਜਿਹਾ ਲੱਗਦਾ ਹੈ ਕਿ ਪੀੜਤ ਅਮਰੀਕਾ ਦਾ ਜਾਸੂਸ ਸੀ ਅਤੇ ਇਹ ਛੋਟਾ ਬੱਚਾ ਯਤੀਮ| ਵੀਡੀਓ ਮੁਤਾਬਕ ਅਮਰੀਕਾ ਵੱਲੋਂ ਹਵਾਈ ਹਮਲਿਆਂ ਵਿਚ ਬੱਚੇ ਦੇ ਮਾਪਿਆਂ ਨੂੰ ਮਾਰ ਦਿੱਤਾ ਗਿਆ ਸੀ| ਇਸ ਮਗਰੋਂ ਅਫਗਾਨਿਸਤਾਨ ਵਿਚ ਪਾਕਿਸਤਾਨੀ ਅਤੇ ਅਮਰੀਕੀ ਫੌਜਾਂ ਨੂੰ ਜਾਣਕਾਰੀ ਦੇਣ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ| ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਹਿੱਸਿਆਂ ਵਿਚ ਫੈਲੇ ਇਕ ਪਹਾੜੀ ਸੀਮਾ ਖੇਤਰ ਾਂਹਰਗ.ਤ.ਅ ਸੂਬੇ ਵਿਚ ਆਈ. ਐਸ. ਆਈ. ਐਸ. ਵੱਲੋਂ ਜਾਰੀ ਕੀਤਾ ਗਿਆ ਇਹ ਵੀਡੀਓ 8 ਮਿੰਟ ਦਾ ਹੈ| ਵੀਡੀਓ ਵਿਚ ਇਕ ਵਿਅਕਤੀ ਦਿੱਸ ਰਿਹਾ ਹੈ ਜਿਸ ਨੇ ਨਾਰੰਗੀ ਰੰਗ ਦਾ ਵਾਇਲਰ ਪਾਇਆ ਹੈ | ਵਿਅਕਤੀ ਨੂੰ ਜੰਗਲਾਂ ਵਿਚ ਘਸੀਟਦੇ ਹੋਏ ਵੀ ਦਿਖਾਇਆ ਗਿਆ ਹੈ|

Leave a Reply

Your email address will not be published. Required fields are marked *