ਆਈ.ਐਸ ਖਿਲਾਫ਼ ਅਮਰੀਕੀ ਲੜਾਈ ਵਿੱਚ 484 ਆਮ ਨਾਗਰਿਕ ਮਾਰੇ ਗਏ : ਪੈਂਟਾਗਨ

ਵਾਸ਼ਿੰਗਟਨ, 3 ਜੂਨ (ਸ.ਬ.)  ਅਮਰੀਕਾ ਦੀ ਅਗਵਾਈ ਵਾਲੀਆਂ ਗਠਜੋੜ ਫੌਜਾਂ ਵੱਲੋਂ ਸਾਲ 2014 ਦੇ ਮੱਧ ਤੋਂ ਲੈ ਕੇ ਹੁਣ ਤੱਕ ਇਸਲਾਮਿਕ ਸਟੇਟ ਦੇ ਠਿਕਾਣਿਆਂ ਤੇ ਕੀਤੇ ਗਏ ਹਮਲਿਆਂ ਵਿੱਚ 484 ਆਮ ਨਾਗਰਿਕਾਂ ਦੀ ਮੌਤ ਹੋ ਗਈ| ‘ਦਿ ਆਪਰੇਸ਼ਨ ਇਨਹੇਰੇਂਟ ਰਿਸਾਲਵ ਕਾਲੀਸ਼ਨ’ ਨਾਮਕ ਫੌਜੀ ਮੁਹਿੰਮ ਦੀ ਅਪ੍ਰੈਲ ਰਿਪੋਰਟ ਵਿੱਚ ਕੁੱਲ 132 ਆਮ ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚੋਂ ਬੀਤੀ 17 ਮਾਰਚ ਨੂੰ ਪੱਛਮੀ ਮੋਸੂਲ ਵਿੱਚ ਆਈ.ਐਸ ਦੇ ਇਕ ਠਿਕਾਣੇ ਤੇ ਅਮਰੀਕੀ ਹਵਾਈ ਹਮਲੇ ਵਿੱਚ ਮਾਰੇ ਗਏ 105 ਲੋਕ ਸ਼ਾਮਲ ਹਨ| ਭਾਰੀ ਧਮਾਕਾਖੇਜ਼ ਸਮੱਗਰੀ ਵਾਲਾ ਬੰਬ ਇਕ ਇਮਾਰਤ ਤੇ ਡਿੱਗਿਆ ਸੀ, ਜਿਸ ਦੌਰਾਨ ਉਥੇ ਪਨਾਹ ਲਏ ਹੋਏ ਕਈ ਨਾਗਰਿਕ ਮਾਰੇ ਗਏ ਸਨ| ਲੰਡਨ ਸਥਿਤ ਪੱਤਰਕਾਰਾਂ ਦੇ ਇਕ ਸਮੂਹ ‘ਏਅਰਵਾਰਸ’ ਦੇ ਅੰਕੜਿਆਂ ਮੁਤਾਬਕ, ਅਗਸਤ 2014 ਵਿੱਚ ਸ਼ੁਰੂ ਹੋਈਆਂ ਮੁਹਿੰਮਾਂ ਵਿੱਚ ਹੁਣ ਤੱਕ 3800 ਤੋਂ ਜਿਆਦਾ ਗੈਰ-ਲੜਾਕਿਆਂ ਦੇ ਮਾਰੇ ਜਾਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ| ਸੀਰੀਆ ਵਿੱਚ ਮਨੁੱਖੀ ਅਧਿਕਾਰਾਂ ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਦਿ ਸੀਰੀਅਨ ਆਬਜਰਵੇਟਰੀ ਫਾਰ ਹਿਊਮਨ ਰਾਈਟਸ’ ਮੁਤਾਬਕ ਬੀਤੀ 23 ਅਪ੍ਰੈਲ ਤੋਂ ਲੈ ਕੇ 23 ਮਈ ਤੱਕ ਸਿਰਫ ਸੀਰੀਆ ਵਿੱਚ 225 ਨਾਗਰਿਕ ਮਾਰੇ ਗਏ, ਜੋ ਸਾਲ 2014 ਤੋਂ ਬਾਅਦ ਕਿਸੇ ਮਹੀਨੇ ਵਿੱਚ ਮਰਨ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਹੈ|

Leave a Reply

Your email address will not be published. Required fields are marked *