ਆਈ. ਐਸ. ਦਾ ਖੌਫ, ਨਾਗਰਿਕ ਦੌੜ ਨਾ ਸਕਣ ਇਸ ਲਈ ਬਣਾ ਰਹੇ ਨੇ ਬੱਚਿਆਂ ਨੂੰ ਨਿਸ਼ਾਨਾ

ਬਗਦਾਦ, 22 ਜੂਨ (ਸ.ਬ.)  ਇਸਲਾਮਿਕ ਸਟੇਟ ਸਮੂਹ ਦੇ ਲੜਾਕੇ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਤਾਂ ਕਿ ਮੋਸੂਲ ਵਿੱਚ ਨਾਗਰਿਕ ਉਥੋਂ ਦੌੜ ਕੇ ਨਾ ਜਾ ਸਕਣ| ਇਰਾਕੀ ਫੋਰਸ ਦੇਸ਼ ਵਿੱਚ ਆਈ. ਐਸ. ਨੂੰ ਉਸ ਦੇ ਆਖਰੀ ਮਜ਼ਬੂਤ ਗੜ੍ਹ ਨੂੰ ਖਦੇੜਨ ਵਿੱਚ ਜੁਟੀ ਹੈ| ਸੰਯੁਕਤ ਰਾਸ਼ਟਰ ਚਿਲਡਰਨ ਏਜੰਸੀ ਯੂਨੀਸੇਫ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਅਜਿਹੇ ਕਈ ਮਾਮਲਿਆਂ ਦਾ ਬਿਊਰਾ ਹੈ, ਜਿਸ ਵਿੱਚ ਆਈ. ਐਸ. ਦੇ ਲੜਾਕਿਆਂ ਨੇ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਹੱਤਿਆ ਕੀਤੀ, ਜੋ ਕਿ ਅੱਤਵਾਦੀਆਂ ਦੇ ਕੰਟਰੋਲ ਵਾਲੇ ਨੇੜਲੇ ਇਲਾਕਿਆਂ ਤੋਂ ਬਾਹਰ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ|
ਇਰਾਕੀ ਫੋਰਸ ਹੌਲੀ-ਹੌਲੀ ਆਈ. ਐਸ. ਲੜਾਕਿਆਂ ਨੂੰ ਉਨ੍ਹਾਂ ਦੇ ਆਖਰੀ ਗੜ੍ਹ ਮੋਸੂਲ ਦੇ ਪੁਰਾਣੇ ਸ਼ਹਿਰ ਤੋਂ ਖਦੇੜਨ ਵਿੱਚ ਜੁਟੇ ਹਨ ਪਰ ਤਕਰੀਬਨ 1,00,000 ਨਾਗਰਿਕਾਂ ਦੇ ਸੰਘਣੇ ਇਲਾਕਿਆਂ ਵਿਚ ਮੌਜੂਦ ਹੋਣ ਕਾਰਨ ਮੁਹਿੰਮ ਦੀ ਰਫਤਾਰ ਧੀਮੀ ਪੈ ਗਈ ਹੈ|
ਯੂਨੀਸੇਫ ਨੇ ਦੱਸਿਆ ਸਾਲ 2014 ਵਿੱਚ ਆਈ. ਐਸ. ਅੱਤਵਾਦੀਆਂ ਦੇ ਇਰਾਕ ਦੇ ਇਕ ਤਿਹਾਈ ਹਿੱਸੇ ਤੇ ਕਬਜ਼ਾ ਕਰਨ ਤੋਂ ਬਾਅਦ ਤਕਰੀਬਨ 1,075 ਬੱਚਿਆਂ ਦੀ ਹੱਤਿਆ ਕੀਤੀ ਗਈ ਅਤੇ 1,130 ਬੱਚੇ ਜ਼ਖਮੀ ਹੋਏ| ਉਨ੍ਹਾਂ ਨੇ ਦੱਸਿਆ ਕਿ ਇਰਾਕ ਵਿੱਚ ਪਿਛਲੇ 6 ਮਹੀਨੇ ਵਿਚ ਹੋਈ ਹਿੰਸਾ ਵਿੱਚ 152 ਬੱਚੇ ਮਾਰੇ ਗਏ ਅਤੇ 225 ਜ਼ਖਮੀ ਹੋਏ| ਫੌਜੀ ਸ਼ਾਸਨ ਜਾਂ  ਮੁੜਵਸੇਬੇ ਕਾਰਨ 10 ਲੱਖ ਤੋਂ ਵਧ ਬੱਚਿਆਂ ਨੂੰ ਆਪਣੀ ਸਿੱਖਿਆ ਵਿਚਾਲੇ ਹੀ ਛੱਡਣੀ ਪਈ| ਯੂਨੀਸੇਫ ਨੇ ਕਿਹਾ ਕਿ ਬੱਚਿਆਂ ਤੇ ਹਿੰਸਾ ਵਿਚ ਸ਼ਾਮਲ ਹੋਣ ਦਾ ਵੀ ਦਬਾਅ ਬਣਾਇਆ ਜਾਂਦਾ ਹੈ| 18 ਸਾਲ ਤੋਂ ਘੱਟ ਉਮਰ ਦੇ ਘੱਟੋ-ਘੱਟ 231 ਬੱਚੇ ਆਈ. ਐਸ. ਜਾਂ ਹੋਰ ਫੌਜੀ ਸਮੂਹ ਵਿੱਚ ਭਰਤੀ ਹੋਏ|

Leave a Reply

Your email address will not be published. Required fields are marked *