ਆਈ. ਐਸ. ਨਾਲ ਸੰਘਰਸ਼ ਵਿੱਚ 14 ਫੌਜੀਆਂ ਦੀ ਮੌਤ ਅਤੇ ਹੋਰ 33 ਜ਼ਖਮੀ

ਇਸਤਾਂਬੁਲ, 22 ਦਸੰਬਰ (ਸ.ਬ.) ਸੀਰੀਆ ਦੇ ਇਕ ਮਹੱਤਵਪੂਰਨ ਸ਼ਹਿਰ ਵਿੱਚ ਇਸਲਾਮਿਕ ਸਟੇਟ ਨਾਲ ਸੰਘਰਸ਼ ਵਿੱਚ ਤੁਰਕੀ ਦੇ 14 ਫੌਜੀਆਂ ਦੀ ਮੌਤ ਹੋ ਗਈ ਜਦੋਂ ਕਿ 33 ਤੋਂ ਵਧੇਰੇ ਜ਼ਖਮੀ ਹੋ ਗਏ| ਤੁਰਕੀ ਫੌਜ ਨੇ ਦੱਸਿਆ ਇਸ ਦੌਰਾਨ 138 ਜਿਹਾਦੀ ਵੀ ਮਾਰੇ ਗਏ ਹਨ| ਫੌਜ ਇਸ ਸ਼ਹਿਰ ਤੇ ਕਬਜਾ ਕਰਨ ਲਈ ਵੱਖਵਾਦੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰ ਰਹੀ ਹੈ| ਤੁਰਕੀ ਸਰਹੱਦ ਨੇੜੇ 25 ਕਿਲੋਮੀਟਰ ਦੂਰ ਆਈ. ਐਸ. ਦੇ ਕਬਜ਼ੇ ਵਾਲਾ ਅਲ ਬਾਬ ਸ਼ਹਿਰ ਤੁਰਕੀ ਹਮਾਇਤੀ ਸੀਰੀਆਈ ਬਾਗੀਆਂ ਦੇ ਪੱਖ ਵਿੱਚ ਫੌਜ ਦੇ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਦੀ ਮੁਹਿੰਮ ਦਾ ਮੁੱਖ ਨਿਸ਼ਾਨਾ ਰਿਹਾ ਹੈ| ਜਿਹਾਦੀਆਂ ਨਾਲ ਸੰਘਰਸ਼ ਵਿੱਚ 14 ਫੌਜੀਆਂ ਦੀ ਮੌਤ ਹੋਈ ਅਤੇ ਸੰਘਰਸ਼ ਅਜੇ ਜਾਰੀ ਹੈ|
ਆਈ. ਐਸ. ਨਾਲ ਜੁੜੀ ਖਬਰ ਏਜੰਸੀ ਨੇ ਦੱਸਿਆ ਕਿ ਅਲ ਬਾਬ ਦੇ ਪੱਛਮ ਵਿੱਚ ਸੀਰੀਆਈ ਬਾਗੀਆਂ ਅਤੇ ਤੁਰਕੀ ਫੌਜੀਆਂ ਖਿਲਾਫ ਆਤਮਘਾਤੀ ਹਮਲਾ ਕੀਤਾ ਗਿਆ| ਅਮਾਕ ਨੇ ਉਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ|

Leave a Reply

Your email address will not be published. Required fields are marked *