ਆਈ ਕੇ ਜੀ-ਪੀ ਟੀ ਯੂ ਵਿਖੇ ਚਾਂਸਲਰ ਨਿਯੁਕਤ ਕਰਨ ਦੀ ਮੰਗ

ਐਸ ਏ ਐਸ ਨਗਰ, 15 ਦਸੰਬਰ (ਸ.ਬ.) ਪੰਜਾਬ ਅਨਏਡਿਡ ਕਾਲੇਜਿਸ ਐਸੋਸੀਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਜ਼ ਐਸੋਸੀਏਸ਼ਨ (ਪੁਟੀਆ) ਦੀ ਇੱਕ ਸਾਂਝੀ ਮੀਟਿੰਗ ਪੁੱਕਾ ਦੇ ਪ੍ਰਧਾਨ ਡਾ: ਅੰਸ਼ੂ ਕਟਾਰੀਆ ਅਤੇ ਪੁਟੀਆ ਦੇ ਵਾਈਸ ਪ੍ਰੈਜ਼ੀਡੈਂਟ ਡਾ: ਮਨਜੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ|
ਇਸ ਮੌਕੇ ਡਾ: ਅੰਸ਼ੂ ਕਟਾਰੀਆ ਨੇ ਬੋਲਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਆਈਕੇਜੀ-ਪੀਟੀਯੂ, ਜਲੰਧਰ ਵਿੱਚ ਚਾਂਸਲਰ ਦਾ ਸਥਾਨ ਖਾਲੀ ਪਿਆ ਹੈ| ਜਿਸ ਕਾਰਨ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਕਰਮਚਾਰੀਆਂ, ਕਾਲੇਜਾਂ ਅਤੇ ਹੋਰ ਸ਼ੁਭਚਿੰਤਕਾਂ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਉਹਨਾਂ ਕਿਹਾ ਕਿ ਆਈਕੇਜੀ-ਪੀਟੀਯੂ, ਜਲੰਧਰ ਦੇ ਨਿਆਂਇਕ ਅਧਿਕਾਰ ਹੇਠ 186 ਕਾਲੇਜਾਂ ਦੇ 1.25 ਲੱਖ ਵਿਦਿਆਰਥੀ ਆਉਂਦੇ ਹਨ|
ਇਸ ਮੌਕੇ ਡਾ: ਮਨਜੀਤ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਪੰਜਾਬ ਨੂੰ ਸਿੱਖਿਆ ਦਾ ਕੇਂਦਰ ਬਣਾਉਣ ਲਈ ਸਾਨੂੰ ਆਈਕੇਜੀ-ਪੀਟੀਯੂ, ਜਲੰਧਰ ਵਿੱਚ ਵਾਈਸ ਚਾਂਸਲਰ ਦੀ ਜਰੂਰਤ ਹੈ| ਸ਼ੁਭ-ਚਿੰਤਕਾਂ ਦੀਆਂ 20 ਸਾਲਾਂ ਤੋ ਵੀ ਪੁਰਾਣੀਆਂ ਸਮੱਸਿਆਵਾਂ ਦਾ ਕਿਸੇ ਮੁੱਖੀ ਦੇ ਨਾਂ ਹੋਣ ਕਰਕੇ ਅੱਜ ਤੱਕ ਕੋਈ ਹੱਲ ਨਹੀ ਨਿਕਲਿਆ|

Leave a Reply

Your email address will not be published. Required fields are marked *