ਆਈ ਟੀ ਆਈ (ਮੁਹਾਲੀ) ਵਿੱਚ ਪੰਜਾਬ ਸਟੈਨੋਗ੍ਰਾਫੀ ਅਤੇ ਕੰਪਿਊਟਰ ਕੋਰਸ ਆਰੰਭ ਕਰਨ ਦੀ ਮੰਗ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਗਰੀਬ ਚੇਤਨਾ ਮੰਚ (ਰਜਿ.) ਦੇ ਪ੍ਰਧਾਨ ਸ੍ਰ. ਹਰਨੇਕ ਸਿੰਘ ਭੜੀ ਨੇ ਪੰਜਾਬ ਦੇ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੂੰ ਪੱਤਰ ਲਿਖ ਕੇ ਸਰਕਾਰੀ ਆਈ ਟੀ ਆਈ (ਲੜਕੀਆਂ) ਫੇਜ਼-5, ਮੁਹਾਲੀ ਵਿਖੇ ਸੈਕਟੇਰੀਅਲ ਪ੍ਰੈਕਟਿਸ ਪੰਜਾਬੀ ਕੋਰਸ ਚਾਲੂ ਕਰਨ ਦੀ ਮੰਗ ਕੀਤੀ ਹੈ|
ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਇਸ ਆਈ ਟੀ ਆਈ ਵਿੱਚ ਪੰਜਾਬੀ ਸ਼ਾਰਟ ਹੈਂਡ ਅਤੇ ਕੰਪਿਊਟਰ ਕੋਰਸ ਨਾ ਹੋਣ ਕਾਰਨ ਚਾਹਵਾਨ ਲੜਕੀਆਂ ਨੂੰ ਇਹ ਸੁਵਿਧਾ ਨਹੀਂ ਮਿਲਦੀ| ਉਹਨਾਂ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਪੰਜਾਬੀ ਸਟੈਨੋਗ੍ਰਾਫੀ ਜਾਂ ਕੰਪਿਊਟਰ ਸਿਖਿਆਰਥੀ ਨੂੰ ਨੌਕਰੀ ਵਿੱਚ ਪਹਿਲ ਦਿੱਤੀ ਜਾਂਦੀ ਹੈ| ਉਹਨਾਂ ਲਿਖਿਆ ਹੈ ਕਿ ਇਸ ਸੰਸਥਾ ਵਿੱਚ ਗਰੀਬ ਅਤੇ ਅਨੁਸੂਚਿਤ ਜਾਤੀਆਂ ਦੇ ਬੱਚੇ ਵੱਧ ਦਾਖਿਲਾ ਲੈਂਦੇ ਹਨ ਅਤੇ ਉਹਨਾਂ ਦੀ ਸੁਵਿਧਾ ਲਈ ਇੱਥੇ ਤੁਰੰਤ ਇਹ ਕੋਰਸ  ਚਾਲੂ ਕੀਤੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *