ਆਈ. ਪੀ. ਐਲ ਵਿੱਚ ਨਹੀਂ ਮਿਲਿਆ ਕੋਈ ਖਰੀਦਦਾਰ ਤਾਂ ਇੰਗਲਿਸ਼ ਕਾਊਂਟੀ ਟੀਮ ਸਸੈਕਸ ਨਾਲ ਖੇਡਾਗਾਂ : ਇਸ਼ਾਂਤ ਸ਼ਰਮਾ

ਨਵੀਂ ਦਿੱਲੀ, 16 ਫਰਵਰੀ (ਸ.ਬ.) ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 11ਵੇਂ ਸੰਸਕਰਣ ਦੀ ਨਿਲਾਮੀ ਵਿਚ ਕੋਈ ਖਰੀਦਦਾਰ ਨਾ ਮਿਲਣ ਉੱਤੇ ਭਾਰਤੀ ਟੈਸਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਇਕ ਵੱਡਾ ਫੈਸਲਾ ਲਿਆ ਹੈ| ਇਸ਼ਾਂਤ ਹੁਣ ਟੀਮ ਦੇ ਸਾਥੀ ਖਿਡਾਰੀ ਚੇਤੇਸ਼ਵਰ ਪੁਜਾਰਾ ਦੇ ਨਕਸ਼ੇ ਕਦਮਾਂ ਉੱਤੇ ਚਲਦੇ ਹੋਏ ਇੰਗਲਿਸ਼ ਕਾਊਂਟੀ ਟੀਮ ਸਸੈਕਸ ਨਾਲ ਖੇਡਦੇ ਨਜ਼ਰ ਆਉਣਗੇ|
ਇਸ਼ਾਂਤ ਕਾਊਂਟੀ ਟੀਮ ਲਈ ਪੰਜ ਪਹਿਲੀ ਸ਼੍ਰੇਣੀ ਅਤੇ 8 ਲਿਸਟ-ਏ ਮੈਚ ਖੇਡਣਗੇ| ਕਾਊਂਟੀ ਦੀ ਅਧਿਕਾਰਕ ਵੈਬਸਾਈਟ ਦੇ ਮੁਤਾਬਕ ਇਸ਼ਾਂਤ ਬੀ. ਸੀ. ਸੀ. ਆਈ. ਤੋਂ ਅਧਿਕਾਰਕ ਮਨਜ਼ੂਰੀ ਦਾ ਇੰਤਜਾਰ ਕਰ ਰਹੇ ਹਨ| ਜੇਕਰ ਇਸ਼ਾਂਤ ਨੂੰ ਬੀ. ਸੀ. ਸੀ. ਆਈ. ਵਲੋਂ ਆਧਿਕਾਰਕ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਸਸੈਕਸ ਲਈ ਖੇਡਣ ਵਾਲੇ ਮੰਸੂਰ ਅਲੀ ਖਾਨ ਪਟੌਦੀ ਅਤੇ ਪੀਊਸ਼ ਚਾਵਲਾ ਦੇ ਬਾਅਦ ਤੀਸਰੇ ਭਾਰਤੀ ਕ੍ਰਿਕਟਰ ਬਣ ਜਾਣਗੇ| ਉਥੇ ਹੀ ਇਸ ਸੀਜ਼ਨ ਵਿਚ ਉਹ ਚੇਤੇਸ਼ਵਰ ਪੁਜਾਰਾ ਨਾਲ ਕਾਊਂਟੀ ਕ੍ਰਿਕਟ ਖੇਡਣ ਵਾਲੇ ਦੂਜੇ ਭਾਰਤੀ ਹੋਣਗੇ| ਸਸੈਕਸ ਨਾਲ ਜੁੜਣ ਉੱਤੇ ਇਸ਼ਾਂਤ ਨੇ ਕਾਊਂਟੀ ਦੀ ਵੈਬਸਾਈਟ ਤੋਂ ਕਿਹਾ, ”ਸਸੈਕਸ ਕ੍ਰਿਕਟ ਕਲੱਬ, ਸਭ ਤੋਂ ਪੁਰਾਣੀ ਫਰਸਟ ਕਲਾਸ ਕਾਊਂਟੀ ਦਾ ਤਰਜਮਾਨੀ ਕਰਨਾ ਇਕ ਵੱਡਾ ਸਨਮਾਨ ਹੈ ਅਤੇ ਮੈਂ ਕਾਉਂਟੀ ਕ੍ਰਿਕਟ ਦੇ ਆਪਣੇ ਪਹਿਲੇ ਸੀਜਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ| ਮੈਂ ਸਸੈਕਸ ਦਾ ਵਿਸ਼ੇਸ਼ ਧੰਨਵਾਦ ਕਹਿਣਾ ਚਾਹਾਂਗਾ|

Leave a Reply

Your email address will not be published. Required fields are marked *