ਆਈ. ਸੀ. ਸੀ ਨੇ ਚੁਣੀਆਂ ਵਨਡੇ ਤੇ ਟੈਸਟ ਟੀਮਾਂ, ਕੋਹਲੀ ਸਮੇਤ 4 ਭਾਰਤੀ ਖਿਡਾਰੀਆਂ ਨੂੰ ਮਿਲੀ ਜਗ੍ਹਾ

ਨਵੀਂ ਦਿੱਲੀ, 22 ਜਨਵਰੀ (ਸ.ਬ.) ਸਾਲ 2018 ਵਿਚ ਟੈਸਟ ਕ੍ਰਿਕਟ ਵਿੱਚ ਚੋਟੀ ਤੇ ਰਹੇ ਵਿਰਾਟ ਕੋਹਲੀ ਨੂੰ ‘ਆਈ. ਸੀ. ਸੀ. ਟੈਸਟ ਟੀਮ ਆਫ ਦਿ ਈਅਰ’ ਦਾ ਕਪਤਾਨ ਐਲਾਨ ਕੀਤਾ ਗਿਆ ਹੈ| ਇਸ ਟੀਮ ਵਿਚ ਕੋਹਲੀ ਸਮੇਤ ਭਾਰਤ ਦੇ 3 ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ| ਨੌਜਵਾਨ ਵਿਕਟਕੀਪਰ ਬੱਲੇਬਾਜ਼ੀ ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸ਼ਾਮਲ ਹਨ| ਭਾਰਤ ਤੋਂ ਇਲਾਵਾ ਨਿਊਜ਼ੀਲੈਂਡ ਹੀ ਅਜਿਹਾ ਦੇਸ਼ ਹੈ ਜਿਸ ਦੇ ਤਿੰਨ ਖਿਡਾਰੀਆਂ ਨੂੰ ਇਸ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ| ਇਸ ਤੋਂ ਇਲਾਵਾ ਸ਼੍ਰੀਲੰਕਾ, ਵਿੰਡੀਜ਼, ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਪਾਕਿਸਤਾਨ ਦੇ ਇਕ-ਇਕ ਖਿਡਾਰੀ ਨੂੰ ਇਸ ਟੀਮ ਵਿੱਚ ਜਗ੍ਹਾ ਮਿਲੀ ਹੈ|
ਵਿਰਾਟ ਨੂੰ ਬਿਨ੍ਹਾ ਕਿਸੇ ਸ਼ੱਕ ਤੋਂ ਇਸ ਸਮੇਂ ਟੈਸਟ ਖੇਡ ਰਹੇ ਬੱਲੇਬਾਜ਼ਾਂ ਵਿਚੋਂ ਚੋਟੀ ਤੇ ਖਿਡਾਰੀ ਮੰਨਿਆ ਜਾਂਦ ਹੈ| ਉਸ ਨੇ 2018 ਵਿਚ 13 ਟੈਸਟ ਮੈਚਾਂ ਵਿਚ 55.88 ਦੀ ਔਸਤ ਨਾਲ 1322 ਦੌੜਾਂ ਬਣਾਈਆਂ| ਇਸ ਦੌਰਾਨ ਉਨ੍ਹਾਂ ਨੇ 5 ਸੈਂਕੜੇ ਅਤੇ 5 ਅਰਧ ਸੈਂਕੜੇ ਲਾਏ| 2016 ਦੇ ਬਾਅਦ ਤੋਂ ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਉਸ ਨੇ ਹਰ ਕਲੈਂਡਰ ਸਾਲ ਵਿਚ 1000 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ| ਉੱਥੇ ਹੀ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚ ਖੇਡੀ ਗਈ ਸੀਰੀਜ਼ ਨੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਸੀ| ਇੰਗਲੈਂਡ ਖਿਲਾਫ ਸੀਰੀਜ਼ ਵਿਚ ਉਸ ਨੇ 2 ਮੈਚਾਂ ਵਿਚ 200 ਤੋਂ ਵੱਧ ਦੌੜਾਂ ਬਣਾਈਆਂ ਸੀ| ਭਾਰਤ ਇਸ ਸੀਰੀਜ਼ ਵਿਚ ਇਕ ਟੈਸਟ ਜਿੱਤਣ ਵਿਚ ਸਫਲ ਰਿਹਾ ਸੀ| ਕੋਹਲੀ ਨੇ ਆਸਟਰੇਲੀਆ ਦੇ ਪਰਥ ਵਿਚ ਵੀ ਸੈਂਕੜਾ ਲਾਇਆ ਸੀ|

Leave a Reply

Your email address will not be published. Required fields are marked *