ਆਉਟਸੋਰਸਿੰਗ ਮੁਲਾਜ਼ਮਾਂ ਨੂੰ ਐਕਟ ਵਿਚ ਸ਼ਾਮਲ ਕਰਕੇ ਪੱਕਾ ਕਰਨ ਦੀ ਮੰਗ

ਐਸ ਏ ਐਸ ਨਗਰ, 31 ਅਗਸਤ (ਸ਼ਮਿੰਦਰ ਸਿੰਘ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨੇ ਮੰਗ ਕੀਤੀ ਹੈ ਕਿ ਕਿ ਸਰਕਾਰੀ ਥਰਮਲ ਪਲਾਂਟਾਂ, ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਵਰਕਾਮ ਜੋਨ ਬਠਿੰਡਾ, ਪਾਵਰਕਾਮ ਅਤੇ ਟ੍ਰਾਂਸਕੋ,ਪਨਬਸ ਰੋਡਵੇਜ਼,ਅਤੇ ਸੀਵਰੇਜ਼ ਬੋਰਡ, ਬੀ.ਓ.ਸੀ.,108 ਐਂਬੂਲੈਂਸ ਅਤੇ ਪੀ.ਐਚ.ਐਸ.ਸੀ.ਕਾਮੇ ਪੰਜਾਬ ਸਰਕਾਰ ਵਿਭਾਗਾਂ ਵਿਚ ਆਊਟਸੋਰਸਿੰਗ, ਇੰਨਲਿਸਟਮੈਂਟ,            ਠੇਕੇਦਾਰਾਂ, ਕੰਪਨੀਆਂ ਸੁਸਾਇਟੀਆ ਰਾਹੀਂ 10 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਮੁਲਾਜਮਾਂ ਨੁੰ ਪੱਕਾ ਕੀਤਾ ਜਾਵੇ| 
ਮੋਰਚੇ ਦੇ ਸੂਬਾ ਆਗੂਆਂ ਜਗਰੂਪ ਸਿੰਘ, ਵਰਿੰਦਰ ਸਿੰਘ ਮੋਮੀ, ਰੇਸ਼ਮ ਸਿੰਘ ਗਿੱਲ, ਗੁਰਵਿੰਦਰ ਸਿੰਘ ਪੰਨੂੰ, ਬਲਿਹਾਰ ਸਿੰਘ, ਸ਼ੇਰ ਸਿੰਘ ਖੰਨਾ, ਵਰਿੰਦਰ ਸਿੰਘ, ਸੇਵਕ ਸਿੰਘ, ਗੁਰਪ੍ਰੀਤ ਗੁਰੀ, ਲਖਵੀਰ ਕਟਾਰੀਆ ਨੇ ਕਿਹਾ ਕਿ ਅੱਜ ਕਲ੍ਹ ਸ਼ੋਸ਼ਲ ਮੀਡੀਆ ਤੇ ਐਕਟ 2020 ਦੀ ਇਕ ਕਾਪੀ ਘੁੰਮ ਰਹੀ ਹੈ ਜਿਸ ਵਿਚ ਆਊਟਸੋਰਸਿੰਗ, ਇੰਨਲਿਸਟਮੈਟ, ਕੰਪਨੀਆਂ, ਸੁਸਾਇਟੀਆ ਠੇਕੇਦਾਰ ਰਾਹੀਂ  ਕੰਮ ਕਰਦੇ  ਵਰਕਰਾਂ ਨੂੰ ਇਸ ਐਕਟ ਵਿਚੋਂ ਬਾਹਰ ਕੱਢਿਆ ਗਿਆ ਹੈ| ਉਹਨਾਂ ਕਿਹਾ ਇਸ ਨਾਲ ਵੱਡਾ ਭੰਬਲਭੂਸਾ ਖੜ੍ਹਾ ਹੋ ਗਿਆ ਹੈ| 
ਉਹਨਾਂ ਕਿਹਾ ਕਿ ਭਾਵੇਂ ਕਿ ਇਸ ਉੱਤੇ ਸਰਕਾਰ ਦੇ ਕਿਸੇ ਉੱਚ ਅਧਿਕਾਰੀਆਂ ਦੇ ਦਸਤਖਤ ਨਹੀਂ ਹਨ ਪਰ ਸਰਕਾਰ ਦੀ ਮਨਸ਼ਾ ਨਾਲ ਇਹ ਐਕਟ ਮੇਲ ਖਾਂਦਾ ਹੈ ਅਤੇ ਇਸ ਵਿਚ ਐਕਟ 2016 ਨੂੰ ਖਤਮ ਕਰਨ ਦਾ ਜ਼ਿਕਰ ਵੀ ਹੈ ਜ਼ੋ ਠੇਕਾ ਕਾਮਿਆਂ ਨੇ ਪਿਛਲੀ ਸਰਕਾਰ ਕੋਲੋਂ ਸੰਘਰਸ਼ ਕਰਕੇ ਬਣਵਾਇਆ ਸੀ| 
ਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਦਾ ਪੁਨਰਗਠਨ ਕਰਕੇ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਇਸ ਐਕਟ 2020 ਵਿਚ ਇਹ ਸ਼ਰਤ ਮੜੀ ਜਾ ਰਹੀ ਹੈ ਕਿ ਰੈਗੂਲਰ ਉਸ ਵਿਭਾਗ ਵਿਚ ਹੀ ਕੀਤਾ ਜਾਵੇਗਾ ਜਿਸ ਵਿਭਾਗ ਵਿਚ ਪੋਸਟਾਂ ਹਨ| ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਐਕਟ ਨੂੰ ਲਾਗੂ ਕਰਦੀ ਹੈ ਤਾਂ ਸਰਕਾਰ ਠੇਕਾ ਕਾਮੇਆ ਦੇ ਵੱਡੇ ਸੰਘਰਸ਼ ਲਈ ਤਿਆਰ ਰਹੇ ਕਿਉਂਕਿ ਠੇਕਾ ਕਾਮੇ ਆਰ ਪਾਰ ਦਾ ਸੰਘਰਸ਼ ਕਰਨਗੇ|

Leave a Reply

Your email address will not be published. Required fields are marked *