ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ


ਮੇਖ : ਸਰਕਾਰ – ਵਿਰੋਧੀ ਕੰਮਾਂ ਤੋਂ ਸੰਭਵ ਹੋਵੇ ਤਾਂ ਦੂਰ ਰਹੋ। ਦੁਰਘਟਨਾ ਤੋਂ ਵੀ ਬਚ ਕੇ ਚਲੋ। ਬਾਹਰ ਦੇ ਖਾਣ – ਪੀਣ ਦੀ ਆਦਤ ਦੇ ਕਾਰਨ ਸਿਹਤ ਵਿਗੜਨ ਦੀ ਸ਼ੰਕਾ ਹੈ। ਕੰਮ ਸਮੇਂ ਅਨੁਸਾਰ ਪੂਰੇ ਨਹੀਂ ਹੋਣਗੇ। ਕਾਰੋਬਾਰ ਵਿੱਚ ਵੀ ਸੰਭਲ ਕੇ ਚੱਲੋ। ਔਲਾਦ ਦੇ ਨਾਲ ਵੀ ਮਤਭੇਦ ਮੌਜੂਦ ਹੋਣ ਦੀ ਸੰਭਾਵਨਾ ਹੈ।
ਬਿ੍ਰਖ: ਦੋਸਤਾਂ ਅਤੇ ਸੰਬੰਧੀਆਂ ਦੇ ਨਾਲ ਘੁੰਮਣ – ਫਿਰਨ ਨਾਲ ਆਨੰਦ – ਖੁਸ਼ੀ ਪ੍ਰਾਪਤ ਹੋਵੇਗੀ। ਸੁੰਦਰ ਕੱਪੜੇ ਅਤੇ ਭੋਜਨ ਦਾ ਮੌਕਾ ਵੀ ਤੁਹਾਨੂੰ ਪ੍ਰਾਪਤ ਹੋਵੇਗਾ, ਪਰ ਦੁਪਹਿਰ ਦੇ ਬਾਅਦ ਸਿਹਤ ਸੰਭਾਲਣ ਵੱਲ ਸਾਵਧਾਨੀ ਵਰਤੋ। ਖਰਚ ਜਿਆਦਾ ਹੋਵੇਗਾ।
ਮਿਥੁਨ: ਤੁਹਾਡੇ ਪਰਿਵਾਰ ਦਾ ਮਾਹੌਲ ਉਲਾਸਮਈ ਰਹੇਗਾ। ਸਰੀਰਕ ਸਫੂਤਰੀ ਅਤੇ ਮਾਨਸਿਕ ਪ੍ਰਸੰਨਤਾ ਦਾ ਅਨੁਭਵ ਹੋਵੇਗਾ। ਤੁਹਾਡੇ ਅਧੂਰੇ ਕੰਮ ਪੂਰੇ ਹੋਣ ਨਾਲ ਆਨੰਦ ਵਿੱਚ ਵਾਧਾ ਹੋਵੇਗਾ। ਕੰਮ ਵਾਲੀ ਥਾਂ ਤੇ ਮਾਹੌਲ ਅਨੁਕੂਲ ਰਹੇਗਾ। ਆਰਥਿਕ ਰੂਪ ਨਾਲ ਲਾਭ ਹੋਣ ਦੀ ਸੰਭਾਵਨਾ ਹੈ। ਦੁਪਹਿਰ ਤੋਂ ਬਾਅਦ ਤੁਹਾਡੇ ਮਨ ਤੇ ਮਨੋਰੰਜਨ ਛਾਇਆ ਰਹੇਗਾ। ਦੋਸਤਾਂ ਅਤੇ ਸਬੰਧੀਆਂ ਦੇ ਨਾਲ ਘੁੰਮਣ- ਫਿਰਨ ਅਤੇ ਮਨੋਰੰਜਨ ਥਾਂ ਤੇ ਜਾਣ ਦਾ ਮੌਕਾ ਤੁਹਾਨੂੰ ਪ੍ਰਾਪਤ ਹੋਵੇਗਾ। ਮਾਨ ਅਤੇ ਸਨਮਾਨ ਪ੍ਰਾਪਤ ਹੋਣ ਨਾਲ ਮਨ ਵਿੱਚ ਸੰਤੋਸ਼ ਦਾ ਅਨੁਭਵ ਹੋਵੇਗਾ।
ਕਰਕ : ਭਵਿੱਖ ਲਈ ਆਰਥਿਕ ਯੋਜਨਾ ਬਣਾਉਣ ਲਈ ਸਮਾਂ ਚੰਗਾ ਹੈ। ਕਿਸੇ ਦੇ ਨਾਲ ਵਾਦ- ਵਿਵਾਦ ਨਾ ਕਰੋ। ਵਿਦਿਆਰਥੀਆਂ ਲਈ ਸਮਾਂ ਚੰਗਾ ਹੈ। ਪਰਿਵਾਰਕ ਮਾਹੌਲ ਵਿੱਚ ਸ਼ਾਂਤੀ ਬਣੀ ਰਹੇਗੀ। ਸਰੀਰਕ ਅਤੇ ਮਾਨਸਿਕ ਸਫੂਤਰੀ ਅਤੇ ਪ੍ਰਸੰਨਤਾ ਦਾ ਅਨੁਭਵ ਕਰੋਗੇ। ਤੁਹਾਡੇ ਅਧੂਰੇ ਕੰਮ ਪੂਰੇ ਹੋਣਗੇ।
ਸਿੰਘ: ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਨਾਲ ਬਿਮਾਰ ਰਹੋਗੇ। ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਰਹੇਗੀ। ਆਰਥਿਕ ਰੂਪ ਨਾਲ ਨੁਕਸਾਨ ਹੋ ਸਕਦਾ ਹੈ। ਫਿਰ ਵੀ ਦੁਪਹਿਰ ਤੋਂ ਬਾਅਦ ਤੁਸੀਂ ਆਰਥਿਕ ਯੋਜਨਾਵਾਂ ਤੇ ਵਿਚਾਰ ਕਰ ਸਕਦੇ ਹੋ। ਮਿਹਨਤ ਦੇ ਅਨੁਸਾਰ ਨਤੀਜਾ ਮਿਲੇਗਾ। ਵਿਦਿਆਰਥੀਆਂ ਨੂੰ ਕੰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਨਵੇਂ ਕੰਮ ਦੀ ਸ਼ੁਰੂਆਤ ਨਾ ਕਰੋ।
ਕੰਨਿਆ: ਤੁਹਾਨੂੰ ਆਰਥਿਕ ਰੂਪ ਨਾਲ ਲਾਭ ਹੋਣ ਦੀ ਸੰਭਾਵਨਾ ਹੈ। ਨਵੇਂ ਕੰਮ ਦੀ ਸ਼ੁਰੂਆਤ ਕਰਨ ਲਈ ਸਮਾਂ ਸ਼ੁਭ ਹੈ। ਆਪਣੇ ਵਿਰੋਧੀਆਂ ਤੇ ਤੁਸੀ ਜਿੱਤ ਪ੍ਰਾਪਤ ਕਰ ਸਕੋਗੇ। ਅਧਿਆਤਮਕਤਾ ਦੇ ਪ੍ਰਤੀ ਤੁਹਾਨੂੰ ਖਿੱਚ ਜਿਆਦਾ ਰਹੇਗੀ।
ਤੁਲਾ: ਦਿਨ ਦੇ ਪਹਿਲੇ ਪਹਿਰ ਵਿੱਚ ਤੁਹਾਡੀ ਸਿਹਤ ਕੁੱਝ ਵਿਗੜ ਸਕਦੀ ਹੈ। ਮਾਨਸਿਕ ਰੂਪ ਨਾਲ ਪਛਤਾਵੇ ਦਾ ਭਾਵ ਰਹੇਗਾ। ਪਰਿਵਾਰਕ ਮੈਂਬਰਾਂ ਦੇ ਨਾਲ ਕੁੱਝ ਮਰਿਆਦਾਪੂਰਵਕ ਵਿਵਹਾਰ ਕਰਨਾ ਪਵੇਗਾ। ਧਰਮ ਕੰਮ ਤੇ ਖਰਚ ਹੋਣ ਦੀ ਸੰਭਾਵਨਾ ਹੈ। ਪਰ ਦੁਪਹਿਰ ਤੋਂ ਬਾਅਦ ਤੁਸੀਂ ਪ੍ਰਸੰਨਤਾ ਦਾ ਅਨੁਭਵ ਕਰੋਗੇ।
ਬਿ੍ਰਸ਼ਚਕ : ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਬਣੀ ਰਹੇਗੀ। ਪਰਿਵਾਰ ਦਾ ਮਾਹੌਲ ਚੰਗਾ ਰਹੇਗਾ। ਗੁੱਸਾ ਨਾ ਕਰੋ। ਸਨੇਹੀਆਂ ਅਤੇ ਦੋਸਤਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਦੁਪਹਿਰ ਤੋਂ ਬਾਅਦ ਨਕਾਰਾਤਮਕ ਵਿਚਾਰ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ।
ਧਨੁ : ਬਾਣੀ ਉਤੇ ਕਾਬੂ ਰੱਖੋ ਅਤੇ ਗੁੱਸੇ ਨਾ ਕਰੋ। ਪਰਿਵਾਰਕ ਮੈਂਬਰਾਂ ਦੇ ਨਾਲ ਸਬੰਧਾਂ ਵਿੱਚ ਕੁੱਝ ਕੁੜੱਤਣ ਪੈਦਾ ਹੋ ਸਕਦੀ ਹੈ। ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਬਿਮਾਰ ਰਹੋਗੇ।
ਮਕਰ: ਆਰਥਿਕ ਅਤੇ ਸਮਾਜਿਕ ਰੂਪ ਨਾਲ ਦਿਨ ਲਾਭਦਾਈ ਹੈ। ਦੁਪਹਿਰ ਤੋਂ ਬਾਅਦ ਸਾਵਧਾਨੀ ਵਰਤੋ। ਸਿਹਤ ਨੂੰ ਸੰਭਾਲੋ। ਵਾਹਨ ਚਲਾਉਂਦੇ ਸਮੇਂ ਵੀ ਸਾਵਧਾਨੀ ਰਖੋ।
ਕੁੰਭ : ਤੁਹਾਡਾ ਮਾਨ – ਸਨਮਾਨ ਵਧੇਗਾ ਅਤੇ ਧਨਲਾਭ ਹੋਣ ਦੇ ਸੰਕੇਤ ਹਨ। ਹਰ ਇੱਕ ਕੰਮ ਸਰਲਤਾਪੂਰਵਕ ਸੰਪੰਨ ਹੋਵੇਗਾ। ਦਫ਼ਤਰ ਵਿੱਚ ਉੱਪਰੀ ਅਧਿਕਾਰੀ ਨੂੰ ਤੁਹਾਡੇ ਕੰਮ ਨਾਲ ਸੰਤੋਸ਼ ਰਹੇਗਾ ਅਤੇ ਤਰੱਕੀ ਦੇ ਯੋਗ ਹਨ। ਦੋਸਤਾਂ ਦੇ ਨਾਲ ਸੈਰ ਤੇ ਜਾਣ ਦਾ ਪ੍ਰਬੰਧ ਵੀ ਹੋ ਸਕਦਾ ਹੈ।

Leave a Reply

Your email address will not be published. Required fields are marked *