ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

ਮੇਖ : ਸਿਹਤ ਨੂੰ ਲੈ ਕੇ ਥੋੜ੍ਹੀ ਚਿੰਤਾ ਹੋ ਸਕਦੀ ਹੈ। ਦੁਸ਼ਮਣਾਂ ਤੋਂ ਚੇਤੰਨ ਰਹੋ। ਕਾਰਜ ਖੇਤਰ ਵਿੱਚ ਤੁਹਾਡਾ ਦਬਦਬਾ ਕਾਇਮ ਰਹੇਗਾ। ਔਲਾਦ ਦੀਆਂ ਗਤੀ ਵਿਧੀਆਂ ਤੋਂ ਚਿੰਤਤ ਹੋ ਸਕਦੇ ਹੋ। ਯਾਤਰਾ ਨਾ ਕਰੋ।

ਬ੍ਰਿਖ : ਪਰਿਵਾਰ ਦਾ ਪੂਰਾ ਸਹਿਯੋਗ ਅਤੇ ਸਨਮਾਨ ਮਿਲੇਗਾ। ਪ੍ਰੇਮ ਦਾ ਇਜਹਾਰ ਕਰ ਸਕਦੇ ਹੋ। ਆਪਣੀਆ ਯੋਜਨਾਵਾਂ ਗੁਪਤ ਰੱਖੋ। ਖਾਣ-ਪੀਣ ਵਿੱਚ ਰੁਚੀ ਵਧੇਗੀ ।

ਮਿਥੁਨ : ਆਰਥਿਕ ਪੱਖ ਮਜਬੂਤ ਰਹੇਗਾ। ਪੁਰਾਣੇ ਰੁਕੇ ਕੰਮਾਂ ਵਿੱਚ ਰਫ਼ਤਾਰ ਆਵੇਗੀ। ਪਰਿਵਾਰ ਵਿੱਚ ਖੁਸ਼ਹਾਲੀ ਰਹੇਗੀ। ਔਲਾਦ ਤੋਂ ਸ਼ੁਭ ਸਮਾਚਾਰ ਮਿਲ ਸਕਦਾ ਹੈ। ਨਿਵੇਸ਼ ਲਾਭਦਾਇਕ ਰਹੇਗਾ।

ਕਰਕ : ਵਪਾਰ-ਕਾਰੋਬਾਰ ਵਿੱਚ ਘਾਟੇ ਦੇ ਸੰਕੇਤ ਹਨ। ਆਲਸ ਅਤੇ ਥਕਾਣ ਦਾ ਅਨੁਭਵ ਕਰੋਗੇ। ਘਰ ਵਿੱਚ ਮਹਿਮਾਨਾਂ ਦਾ ਆਗਮਨ ਹੋ ਸਕਦਾ ਹੈ। ਕੋਰਟ- ਕਚਹਰੀ ਦੇ ਮਾਮਲੇ ਤੁਹਾਡੇ ਪੱਖ ਵਿੱਚ ਹੋ ਸਕਦੇ ਹਨ। ਪਰਿਵਾਰ ਵਿੱਚ ਮਧੁਰਤਾ ਰਹੇਗੀ ।

ਸਿੰਘ : ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁੱਚੀ ਰਹੇਗੀ। ਕੰਮ-ਕਾਜ ਵਿੱਚ ਕੋਈ ਵੱਡਾ ਆਰਡਰ ਕੈਂਸਲ ਹੋਣ ਨਾਲ ਅਸੰਤੋਸ਼ ਹੋਵੇਗਾ। ਮਿਹਨਤ ਅਤੇ ਆਤਮ ਵਿਸ਼ਵਾਸ ਨਾਲ ਸਫਲਤਾ ਮਿਲੇਗੀ।

ਕੰਨਿਆ : ਕਾਰਜ ਖੇਤਰ ਵਿੱਚ ਅਨੁਕੂਲ ਹਾਲਾਤ ਰਹਿਣਗੇ। ਵਿਦਿਆਰਥੀਆਂ ਨੂੰ ਜਿਆਦਾ ਮਿਹਨਤ ਦੀ ਲੋੜ ਹੈ। ਭੂਮੀ ਭਵਨ ਦੇ ਕੰਮ ਬਣਨਗੇ। ਸਰਕਾਰੀ ਲੋਕਾਂ ਨੂੰ ਲਾਭ ਹੋ ਸਕਦਾ ਹੈ। ਸਿਹਤ ਕੁੱਝ ਨਰਮ-ਗਰਮ ਰਹਿ ਸਕਦੀ ਹੈ।

ਤੁਲਾ : ਜਾਇਦਾਦ ਸਬੰਧੀ ਮਾਮਲਿਆਂ ਵਿੱਚ ਪਰਿਵਾਰ ਦੇ ਨਾਲ ਸਲਾਹ ਮਸ਼ਵਰਾ ਹੋ ਸਕਦਾ ਹੈ। ਛੋਟੀਆਂ- ਛੋਟੀਆਂ ਗੱਲਾਂ ਉਤੇ ਗੁੱਸਾ ਆ ਸਕਦਾ ਹੈ। ਦੋਸਤਾਂ ਦੇ ਨਾਲ ਸੈਰ ਸਪਾਟਾ ਹੋ ਸਕਦਾ ਹੈ।

ਬ੍ਰਿਸਚਕ : ਪਰਵਾਰਿਕ ਰਿਸ਼ਤਿਆਂ ਨੂੰ ਮਜਬੂਤੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੋ। ਵਿੱਤੀ ਪੱਖ ਚੰਗਾ ਰਹੇਗਾ। ਵਿਦਿਆਰਥੀ ਮਨ ਲਗਾ ਕੇ ਪੜਾਈ ਕਰਨਗੇ। ਯਾਤਰਾ ਸ਼ੁਭ ਰਹੇਗੀ।

ਧਨੁ : ਸੋਚੇ ਸਾਰੇ ਕੰਮ ਸਮੇਂ ਤੇ ਪੂਰੇ ਹੋਣਗੇ। ਦੂਸਰਿਆਂ ਉਤੇ ਬਹੁਤ ਜ਼ਿਆਦਾ ਵਿਸ਼ਵਾਸ ਨਾ ਕਰੋ। ਸਾਥੀ ਈਰਖਾ ਕਰ ਸਕਦੇ ਹਨ। ਵਪਾਰਕ ਯਾਤਰਾ ਲਾਭਦਾਇਕ ਹੋ ਸਕਦੀ ਹੈ।

ਮਕਰ : ਪਰਿਵਾਰ ਵਿੱਚ ਭਾਵਨਾਤਮਕ ਮਜਬੂਤੀ ਦਾ ਅਹਿਸਾਸ ਹੋਵੇਗਾ। ਵਪਾਰ ਵਿੱਚ ਸਾਂਝੇਦਾਰੀ ਨਾਲ ਲਾਭ ਹੋ ਸਕਦਾ ਹੈ। ਨਵੇਂ ਕੱਪੜੇ,ਗਹਿਣੇ ਖਰੀਦਣ ਦੀ ਯੋਜਨਾ ਬਣ ਸਕਦੀ ਹੈ। ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ।

ਕੁੰਭ : ਕੋਰਟ – ਕਚਹਰੀ ਨਾਲ ਸਬੰਧਤ ਕਾਰਜ ਹੁਣੇ ਨਾ ਕਰੋ। ਵਪਾਰ ਦੀਆਂ ਨਵੀਂਆਂ ਯੋਜਨਾਵਾਂ ਉਤੇ ਵਿਚਾਰ ਕਰੋਗੇ। ਜੀਵਨ ਸ਼ੈਲੀ ਵਿੱਚ ਸੁਧਾਰ ਹੋਵੇਗਾ। ਨਵਾਂ ਵਾਹਨ ਖਰੀਦ ਕਰ ਸਕਦੇ ਹੋ।

ਮੀਨ : ਕੋਰਟ ਕਚਹਰੀ ਦੇ ਕੰਮਾਂ ਵਿੱਚ ਸਫਲਤਾ ਮਿਲ ਸਕਦੀ ਹੈ। ਕਿਸੇ ਕੀਮਤੀ ਚੀਜ਼ ਦੇ ਗੁਆਚਣ ਦਾ ਡਰ ਰਹੇਗਾ। ਸਮਾਜਿਕ ਕੰਮਾਂ ਦੇ ਪ੍ਰਤੀ ਤੁਹਾਡਾ ਰੁਝੇਵਾਂ ਰਹੇਗਾ।

Leave a Reply

Your email address will not be published. Required fields are marked *