ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

ਮੇਖ : ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਪੀੜ ਦਾ ਅਨੁਭਵ ਕਰੋਗੇ। ਫਾਲਤੂ ਖਰਚ ਦੀ ਮਾਤਰਾ ਵੀ ਵੱਧ ਸਕਦੀ ਹੈ। ਪੂੰਜੀ – ਨਿਵੇਸ਼ ਕਰਨ ਤੋਂ ਪਹਿਲਾਂ ਜਾਂਚ – ਪੜਤਾਲ ਕਰ ਲਓ। ਲੈਣ- ਦੇਣ ਸੰਭਲ ਕੇ ਕਰੋ। ਲਾਭ ਦੇ ਲਾਲਚ ਵਿੱਚ ਨਾ ਫਸੋ।

ਬ੍ਰਿਖ : ਤੁਹਾਡਾ ਦਿਨ ਆਨੰਦ ਨਾਲ ਭਰਿਆ ਹੋ ਸਕਦਾ ਹੈ। ਵਪਾਰ ਅਤੇ ਕਮਾਈ ਵਿੱਚ ਵਾਧਾ ਹੋਵੇਗਾ। ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਮਾਹੌਲ ਚੰਗਾ ਰਹੇਗਾ। ਨਵੇਂ ਸੰਪਰਕ ਅਤੇ ਜਾਣ ਪਹਿਚਾਣ ਵਪਾਰ ਦੇ ਖੇਤਰ ਵਿੱਚ ਲਾਭਕਾਰੀ ਰਹਿਣਗੇ।

ਮਿਥੁਨ : ਕਾਰਜ ਦੀ ਪ੍ਰਸ਼ੰਸਾ ਹੋਣ ਨਾਲ ਕਾਰਜ ਦੇ ਪ੍ਰਤੀ ਉਤਸ਼ਾਹ ਵਧੇਗਾ । ਦਫਤਰ ਵਿੱਚ ਨਾਲ ਕੰਮ ਕਰਨ ਵਾਲਿਆਂ ਦਾ ਪੂਰਾ ਸਹਿਯੋਗ ਮਿਲੇਗਾ। ਸਮਾਜਿਕ ਖੇਤਰ ਵਿੱਚ ਮਾਨ-ਸਨਮਾਨ ਪ੍ਰਾਪਤ ਹੋਵੇਗਾ। ਰਿਸ਼ਤੇਦਾਰਾਂ ਦੇ ਨਾਲ ਸਮਾਂ ਆਨੰਦਪੂਰਵਕ ਬਤੀਤ ਕਰ ਸਕੋਗੇ । ਕਾਰੋਬਾਰ ਵਿੱਚ ਤਰੱਕੀ ਦੀ ਸੰਭਾਵਨਾ ਹੈ।

ਕਰਕ : ਕਿਸਮਤ ਵਾਧੇ ਦਾ ਦਿਨ ਹੈ। ਵਿਦੇਸ਼ ਜਾਂ ਦੂਰ ਦੇਸ਼ ਤੋਂ ਸ਼ੁਭ ਸਮਾਚਾਰ ਪ੍ਰਾਪਤ ਹੋਣਗੇ। ਯਾਤਰਾ ਜਾਂ ਕਿਸੇ ਧਾਰਮਿਕ ਯਾਤਰਾ ਨਾਲ ਮਨ ਖੁਸ਼ ਹੋਵੇਗਾ। ਸਰੀਰਕ ਰੂਪ ਨਾਲ ਤੁਸੀਂ ਤੰਦੁਰੁਸਤ ਰਹੋਗੇ। ਮਾਨਸਿਕ ਰੂਪ ਨਾਲ ਪ੍ਰਸੰਨਤਾ ਦਾ ਅਨੁਭਵ ਕਰੋਗੇ। ਬਿਨਾਂ ਕਾਰਣ ਧਨਪ੍ਰਾਪਤੀ ਦੇ ਯੋਗ ਹਨ।

ਸਿੰਘ : ਸਿਹਤ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ। ਬਾਹਰ ਦੇ ਖਾਣ- ਪੀਣ ਤੋਂ ਪਰਹੇਜ ਰੱਖੋ। ਅਧਿਆਤਮਕਤਾ ਦੇ ਪ੍ਰਤੀ ਰੁਚੀ, ਧਿਆਨ ਅਤੇ ਜਪ ਤੁਹਾਨੂੰ ਉਚਿਤ ਰਸਤੇ ਤੇ ਲੈ ਜਾਣਗੇ। ਮਾਨਸਿਕ ਰੂਪ ਨਾਲ ਮਜਬੂਤ ਅਤੇ ਤੰਦੁਰੁਸਤ ਮਹਿਸੂਸ ਕਰੋਗੇ।

ਕੰਨਿਆ : ਤੁਹਾਡੇ ਲਈ ਦਿਨ ਸ਼ੁਭ ਹੈ। ਜਸ ਕੀਰਤੀ ਪ੍ਰਾਪਤ ਹੋਣ ਵਿੱਚ ਸਫਲਤਾ ਮਿਲੇਗੀ। ਵਪਾਰ ਦੇ ਖੇਤਰ ਵਿੱਚ ਸਾਝੇਦਾਰੀਂ ਦੇ ਨਾਲ ਸਬੰਧਾਂ ਵਿੱਚ ਸਕਾਰਾਤਮਕਤਾ ਵਧੇਗੀ। ਕੱਪੜਿਆ ਦੀ ਖਰੀਦਦਾਰੀ ਨਾਲ ਮਨ ਖ਼ੁਸ਼ ਹੋਵੇਗਾ। ਦੋਸਤਾਂ ਦੇ ਨਾਲ ਯਾਤਰਾ ਦਾ ਆਨੰਦ ਮਿਲੇਗਾ।

ਤੁਲਾ : ਤੁਹਾਡੀ ਸਿਹਤ ਚੰਗੀ ਰਹੇਗੀ। ਵਪਾਰਕ ਖੇਤਰ ਵਿੱਚ ਲਾਭ ਹੋਵੇਗਾ। ਦਫਤਰ ਵਿੱਚ ਨਾਲ ਕੰਮ ਕਰਣ ਵਾਲਿਆਂ ਤੋਂ ਸਹਿਯੋਗ ਪ੍ਰਾਪਤ ਹੋਵੇਗਾ। ਰਿਸ਼ਤੇਦਾਰਾਂ ਦੇ ਨਾਲ ਤੁਸੀਂ ਆਨੰਦਪੂਰਵਕ ਰਹਿ ਸਕੋਗੇ। ਬਾਣੀ ਉਤੇ ਕਾਬੂ ਰੱਖੋ। ਖਰਚ ਵੱਧ ਸਕਦਾ ਹੈ।

ਬ੍ਰਿਸ਼ਚਕ : ਤੁਹਾਡਾ ਦਿਨ ਮਿਲਿਆ ਜੁਲਿਆ ਫਲਦਾਈ ਹੈ। ਵਾਦ- ਵਿਵਾਦ ਵਿੱਚ ਨਾ ਫਸੋ। ਔਲਾਦ ਦੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਹੋ ਸਕਦੇ ਹੋ। ਵਿਦਿਆਰਥੀਆਂ ਨੂੰ ਅਭਿਆਸ ਵਿੱਚ ਸਫਲਤਾ ਪ੍ਰਾਪਤ ਹੋਣ ਨਾਲ ਉਨ੍ਹਾਂ ਦੇ ਉਤਸ਼ਾਹ ਵਿੱਚ ਵਾਧਾ ਹੋਵੇਗਾ। ਸ਼ੇਅਰ – ਸੱਟੇ ਵਿੱਚ ਪੂੰਜੀ – ਨਿਵੇਸ਼ ਨਾ ਕਰਨਾ।

ਧਨੁ : ਤੁਹਾਡੇ ਵਿੱਚ ਉਤਸ਼ਾਹ ਦੀ ਕਮੀ ਹੋ ਸਕਦੀ ਹੈ। ਪਰਿਵਾਰਕ ਮਾਹੌਲ ਕਲੇਸ਼ਪੂਰਣ ਨਾ ਹੋਵੇ, ਇਸਦਾ ਧਿਆਨ ਰੱਖੋ। ਸਥਾਈ ਜਾਇਦਾਦ ਦੇ ਦਸਤਾਵੇਜ਼ ਸਾਈਨ ਕਰਦੇ ਸਮੇਂ ਵਿਸ਼ੇਸ਼ ਧਿਆਨ ਰੱਖੋ । ਧਨਹਾਨੀ ਦਾ ਯੋਗ ਹੈ। ਬੇਇੱਜ਼ਤੀ ਨਾ ਹੋਵੇ ਇਸਦਾ ਧਿਆਨ ਰੱਖੋ।

ਮਕਰ : ਦੋਸਤਾਂ ਅਤੇ ਸਬੰਧੀਆਂ ਦੇ ਨਾਲ ਦਿਨ ਆਨੰਦਪੂਰਵਕ ਲੰਘੇਗਾ। ਕਿਸੇ ਸੈਰ ਸਪਾਟੇ ਵਾਲੀ ਥਾਂ ਉਤੇ ਯਾਤਰਾ ਹੋ ਸਕਦੀ ਹੈ। ਸਥਾਈ ਜਾਇਦਾਦ ਨਾਲ ਜੁੜੇ ਕੰਮ ਕਰ ਸਕੋਗੇ। ਵਪਾਰਕ ਲੋਕਾਂ ਲਈ ਸਮਾਂ ਅਨੁਕੂਲ ਹੈ। ਮੁਕਾਬਲੇਬਾਜਾਂ ਨੂੰ ਹਰਾ ਦਿਓਗੇ।

ਕੁੰਭ : ਨਕਾਰਾਤਮਕ ਭਾਵਨਾਵਾਂ ਨੂੰ ਮਹੱਤਵ ਨਾ ਦੇ ਕੇ ਮਾਨਸਿਕ ਰੂਪ ਨਾਲ ਤੰਦੁਰੁਸਤ ਰਹਿਣ ਦਾ ਯਤਨ ਕਰੋ। ਦੁਪਹਿਰ ਤੋਂ ਬਾਅਦ ਤੁਸੀਂ ਧਾਰਮਿਕ ਕੰਮਾਂ ਦੇ ਪ੍ਰਤੀ ਆਕਰਸ਼ਤ ਰਹੋਗੇ। ਵਿਦਿਆਰਥੀਆਂ ਨੂੰ ਪੜ੍ਹਣ – ਲਿਖਣ ਵਿੱਚ ਅਨੁਕੂਲਤਾ ਰਹੇਗੀ। ਗ੍ਰਹਿਸਥ ਜੀਵਨ ਸ਼ਾਂਤੀਪੂਰਨ ਬਣਿਆ ਰਹੇਗਾ। ਧਨਲਾਭ ਹੋਣ ਦੀ ਸੰਭਾਵਨਾ ਵੀ ਹੈ।

ਮੀਨ : ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਖੁਸ਼ ਰਹੋਗੇ। ਨਵੇਂ ਕੰਮ ਨੂੰ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੇਗੀ। ਪਰਿਵਾਰਕ ਮਾਹੌਲ ਵਿੱਚ ਸੁਖ – ਸ਼ਾਂਤੀ ਬਣੀ ਰਹੇਗੀ। ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਯਾਤਰਾ ਤੇ ਜਾਣਾ ਪੈ ਸਕਦਾ ਹੈ। ਧਨਪ੍ਰਾਪਤੀ ਦੇ ਯੋਗ ਹਨ।

Leave a Reply

Your email address will not be published. Required fields are marked *