ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ


ਮੇਖ :ਤੁਸੀ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਕੇ ਘਰੇਲੂ ਮਾਮਲਿਆਂ ਵਿੱਚ ਮਹੱਤਵਪੂਰਨ ਵਿਚਾਰ ਕਰੋਗੇ| ਘਰ ਦੀ ਕਾਇਆਪਲਟ ਕਰਨ ਲਈ ਕੁੱਝ ਨਵੀਂ ਯੋਜਨਾ ਬਣਾਉਗੇ| ਕੰਮ ਵਾਲੀ ਥਾਂ ਤੇ ਉੱਚ ਅਧਿਕਾਰੀਆਂ ਨਾਲ ਮਹੱਤਵ ਪੂਰਨ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਹੋਵੇਗਾ| ਆਫਿਸ ਦੇ ਕੰਮ ਵਾਸਤੇ ਯਾਤਰਾ ਉੱਤੇ ਜਾਣ ਦੀ ਸੰਭਾਵਨਾ ਹੈ| 
ਬ੍ਰਿਖ :ਵਿਦੇਸ਼ ਵਿੱਚ ਰਹਿਣ ਵਾਲੇ ਦੋਸਤਾਂ ਮਿੱਤਰਾਂ ਦਾ ਸਮਾਚਾਰ ਮਿਲਣ ਨਾਲ ਤੁਹਾਡਾ ਮਨ ਖੁਸ਼ੀ ਦਾ ਅਨੁਭਵ ਕਰੇਗਾ| ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਲਈ ਅਨੁਕੂਲ ਸੰਜੋਗ ਬਣਨਗੇ| ਲੰਮੀ ਦੂਰੀ ਦੀ ਯਾਤਰਾ ਕਰਨ ਦਾ ਮੌਕਾ ਆਵੇਗਾ| ਆਫਿਸ ਜਾਂ ਵਪਾਰਕ ਸਥਾਨ ਉੱਤੇ ਕੰਮ ਦਾ ਭਾਰ ਵਧੇਗਾ| ਵਪਾਰ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ|
ਮਿਥੁਨ : ਕਿਸੇ ਵੀ ਤਰ੍ਹਾਂ ਦੇ ਅਨਿਸ਼ਟ ਤੋਂ ਬਚਣ ਲਈ ਗੁੱਸੇ ਦੀ ਭਾਵਨਾ ਨੂੰ ਕਾਬੂ ਵਿੱਚ ਰੱਖੋ|              ਆਪਰੇਸ਼ਨ ਕਰਵਾਉਣ ਲਈ ਦਿਨ ਅਨੁਕੂਲ ਨਹੀਂ ਹੈ| ਖਰਚ ਵੱਧ ਜਾਣ ਨਾਲ ਆਰਥਿਕ ਤੰਗੀ ਦਾ ਅਨੁਭਵ ਹੋਵੇਗਾ| ਸਹਿਕਰਮੀਆਂ ਨਾਲ ਮਨ ਮੁਟਾਵ ਹੋਵੇਗਾ, ਜਿਸਦੇ ਕਾਰਨ ਤੁਸੀਂ ਮਾਨਸਿਕ ਬੇਚੈਨੀ ਦਾ ਅਨੁਭਵ ਕਰੋਗੇ| ਸਿਹਤ ਖ਼ਰਾਬ ਹੋਵੇਗੀ| ਰੱਬ ਦੀ ਅਰਦਾਸ ਅਤੇ ਜਾਪ ਕਰਨ ਨਾਲ ਰਾਹਤ ਮਹਿਸੂਸ ਹੋਵੇਗੀ|
ਕਰਕ : ਦੋਸਤਾਂ, ਪਰਿਵਾਰ ਦੇ ਨਾਲ ਮਨੋਰੰਜਨ ਵਾਲੀ ਥਾਂ ਜਾਂ ਸੈਰ ਉੱਤੇ ਜਾਣ ਦਾ ਮੌਕਾ ਮਿਲੇਗਾ| ਸਵਾਦਿਸ਼ਟ ਭੋਜਨ ਅਤੇ ਨਵੇਂ ਕਪੜੇ ਗਹਿਣਿਆਂ ਆਦਿ ਦੀ ਖਰੀਦ ਹੋਵੇਗੀ| ਸੁਖ ਪ੍ਰਾਪਤ ਹੋਵੇਗਾ| ਜਨਤਕ ਖੇਤਰ ਵਿੱਚ ਮਾਨ ਸਨਮਾਨ, ਵਪਾਰ ਵਿੱਚ ਭਾਗੀਦਾਰੀ ਨਾਲ ਲਾਭ ਮਿਲੇਗਾ| 
ਸਿੰਘ : ਤੁਹਾਡੇ ਪਰਿਵਾਰ ਵਿੱਚ ਹਰ ਪਾਸੇ ਖੁਸ਼ੀ ਦਾ ਮਾਹੌਲ ਰਹੇਗਾ|  ਪਰਿਵਾਰਕ ਮੈਬਰਾਂ ਦੇ ਨਾਲ ਮਿਲਕੇ ਤੁਸੀ ਆਨੰਦਪੂਰਵਕ ਸਮਾਂ ਬਤੀਤ  ਕਰੋਗੇ| ਸਰੀਰਕ ਸਿਹਤ ਚੰਗੀ ਰਹੇਗੀ| ਜਸ, ਕੀਰਤੀ ਅਤੇ ਆਨੰਦ ਦੀ ਪ੍ਰਾਪਤੀ ਹੋਵੇਗੀ| ਨੌਕਰੀ ਦੇ ਖੇਤਰ ਵਿੱਚ ਸਹਿ-ਕਰਮੀਆਂ ਦਾ ਸਹਿਯੋਗ ਪ੍ਰਾਪਤ             ਹੋਵੇਗਾ| ਬਿਮਾਰ ਵਿਅਕਤੀ ਨੂੰ ਰੋਗ ਤੋਂ ਮੁਕਤੀ ਮਿਲੇਗੀ| 
ਕੰਨਿਆ : ਤੁਸੀ ਔਲਾਦ ਦੀ ਸਮੱਸਿਆ ਕਾਰਨ ਫਿਕਰਮੰਦ ਰਹੋਗੇ|  ਬਦਹਜ਼ਮੀ ਅਤੇ ਢਿੱਡ ਦਰਦ ਦੀਦੀ ਸ਼ਿਕਾਇਤ ਰਹੇਗੀ| ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਿਘਨ ਆਏਗਾ| ਬੌਧਿਕ ਚਰਚਾ ਅਤੇ ਗੱਲਬਾਤ ਵਿੱਚ ਭਾਗ ਨਾ ਲਉ| ਪਿਆਰੇ ਵਿਅਕਤੀ ਦੇ ਨਾਲ ਮੁਲਾਕਾਤ ਹੋਵੇਗੀ| 
ਤੁਲਾ : ਜ਼ਿਆਦਾ ਸੰਵੇਦਨਸ਼ੀਲਤਾ ਅਤੇ ਵਿਚਾਰਾਂ ਦੇ ਭਾਰ ਕਾਰਨ ਤੁਸੀ ਮਾਨਸਿਕ ਪੀੜਾ ਦਾ ਅਨੁਭਵ ਕਰੋਗੇ| ਮਾਤਾ ਅਤੇ ਇਸਤਰੀਆਂ ਦੇ ਮਾਮਲੇ ਵਿੱਚ ਚਿੰਤਾ ਬਣੀ ਰਹੇਗੀ| ਯਾਤਰਾ ਲਈ ਦਿਨ ਅਨੁਕੂਲ ਨਾ ਹੋਣ ਕਾਰਨ ਯਾਤਰਾ ਕਰਨਾ ਟਾਲੋ| ਛਾਤੀ ਦੇ ਦਰਦ ਕਾਰਨ ਪਰੇਸ਼ਾਨੀ ਹੋਵੇਗੀ| ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਨਹੀਂ ਲੱਗੇਗਾ|
ਬ੍ਰਿਸ਼ਚਕ : ਦਿਨ ਖੁਸ਼ੀ ਪੂਰਵਕ ਬਤੀਤ ਕਰੋਗੇ| ਨਵੇਂ ਕੰਮ ਦੀ ਸ਼ੁਰੂਆਤ ਕਰੋਗੇ| ਘਰ ਵਿੱਚ ਭੈਣਾਂ- ਭਰਾਵਾਂ ਦੇ ਨਾਲ ਮੇਲ-ਮਿਲਾਪ ਰਹੇਗਾ| ਸਵਜਨਾਂ ਅਤੇ ਦੋਸਤਾਂ ਦੇ ਨਾਲ ਮੇਲ- ਮੁਲਾਕਾਤ ਹੋਵੇਗੀ| ਛੋਟੇ ਪਰਵਾਸ ਦਾ ਯੋਗ ਹੈ| ਤੁਹਾਡੇ ਕੰਮ ਸਫਲ ਹੋਣਗੇ| ਕਿਸਮਤ ਵਿੱਚ ਲਾਭਦਾਇਕ ਤਬਦੀਲੀ              ਆਵੇਗੀ| ਦੁਸ਼ਮਨ ਅਤੇ ਮੁਕਾਬਲੇ ਬਾਜ ਆਪਣੀ ਚਾਲ ਵਿੱਚ ਨਾਕਾਮ         ਰਹਿਣਗੇ| ਤੁਹਾਡੀ ਲੋਕਪ੍ਰਿਅਤਾ ਵਿੱਚ ਵਾਧਾ ਹੋਵੇਗਾ|
ਧਨੁ : ਤੁਹਾਡਾ ਦਿਨ ਮੱਧ ਫਲਦਾਈ ਸਾਬਤ ਹੋਵੇਗਾ| ਪਰਿਵਾਰਕ ਮੈਬਰਾਂ ਦੇ ਨਾਲ ਗਲਤਫਹਿਮੀ ਪੈਦਾ ਹੋਣ ਦੇ ਕਾਰਨ ਮਨ ਮੁਟਾਵ ਹੋਵੇਗਾ| ਤੁਹਾਡੇ ਮਾਨਸਿਕ ਸੁਭਾਅ ਵਿੱਚ ਮਜ਼ਬੂਤੀ ਘੱਟ ਹੋਣ ਤੋਂ ਕੋਈ ਵੀ ਫੈਸਲਾ ਤੇਜੀ ਨਾਲ ਨਹੀਂ ਲੈ ਸਕੋਗੇ| ਕੋਈ ਮਹੱਤਵਪੂਰਨ ਫੈਸਲਾ ਲੈਣ ਤੋਂ ਬਚੋ|
ਮਕਰ :ਨਿਰਧਾਰਤ ਕੰਮ ਆਸਾਨੀ ਨਾਲ ਪੂਰੇ ਹੋਣਗੇ| ਦਫਤਰ ਜਾਂ ਵਪਾਰਕ ਥਾਂ ਉੱਤੇ ਤੁਹਾਡਾ ਮਾਨ ਸਨਮਾਨ           ਵਧੇਗਾ|  ਗ੍ਰਹਸਥੀ ਜੀਵਨ ਵਿੱਚ ਆਨੰਦ ਦਾ ਮਾਹੌਲ ਰਹੇਗਾ| ਸਿਹਤ ਚੰਗੀ ਰਹੇਗੀ| ਮਾਨਸਿਕ ਤੰਦਰੁਸਤੀ ਬਣੀ ਰਹੇਗੀ| ਦੋਸਤਾਂ ਅਤੇ ਸਨੇਹੀਆਂ ਦੇ ਨਾਲ ਮੁਲਾਕਾਤ ਹੋਣ ਨਾਲ ਖੁਸ਼ੀ ਦਾ ਮਾਹੌਲ ਰਹੇਗਾ| ਵਧੀਆ ਭੋਜਨ, ਕਪੜੇ ਅਤੇ ਗਹਿਣੇ ਮਿਲਣਗੇ ਅਤੇ ਵਿਵਾਹਿਕ ਜੀਵਨ ਵਿੱਚ ਸੁਖ-  ਸੰਤੋਸ਼ ਦਾ ਅਨੁਭਵ ਹੋਵੇਗਾ|
ਕੁੰਭ :ਕਿਸੇ ਦੀ ਜ਼ਮਾਨਤ ਨਾ ਲਓ ਅਤੇ ਆਰਥਿਕ ਲੈਣ-ਦੇਣ ਨਾ ਕਰੋ|  ਖਰਚ ਦੀ ਮਾਤਰਾ ਜ਼ਿਆਦਾ ਰਹੇਗੀ|  ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਨਹੀਂ ਰਹੋਗੇ| ਕਿਸੇ ਦੀ ਭਲਾਈ ਕਰਨ ਵੇਲੇ ਖੁਦ ਪਰੇਸ਼ਾਨੀ ਵਿੱਚ ਪੈ ਜਾਣ ਦੀ ਸੰਭਾਵਨਾ ਹੈ|  ਗੁੱਸੇ ਉੱਤੇ ਕਾਬੂ ਰੱਖੋ| ਬੇਇੱਜ਼ਤੀ ਦੀ ਸੰਭਾਵਨਾ ਹੈ|
ਮੀਨ : ਸਮਾਜਿਕ ਕੰਮਾਂ ਜਾਂ ਸਮਾਰੋਹ ਵਿੱਚ ਭਾਗ ਲੈਣ ਦਾ ਮੌਕਾ ਆਵੇਗਾ| ਦੋਸਤਾਂ-ਸਨੇਹੀਆਂ ਦੇ ਨਾਲ ਮੁਲਾਕਾਤ ਮਨ ਨੂੰ ਖੁਸ਼ੀ ਦੇਵੇਗੀ| ਸੁੰਦਰ ਥਾਂ ਉੱਤੇ ਸੈਰ ਦਾ ਪ੍ਰਬੰਧ ਹੋਵੇਗਾ| ਸ਼ੁਭ ਸਮਾਚਾਰ          ਮਿਲੇਗਾ| ਪਤਨੀ ਅਤੇ ਸੰਤਾਨ ਤੋਂ ਲਾਭ ਪ੍ਰਾਪਤ ਹੋਵੇਗਾ| ਬਿਨਾਂ ਕਾਰਣ ਪੈਸਾ ਮਿਲਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *