ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ


ਮੇਖ : ਆਪਣੇ ਜੀਵਨਸਾਥੀ ਜਾਂ            ਪ੍ਰੇਮੀ ਦੀ ਗੱਲ ਨੂੰ ਵੀ ਸੁਣ ਲਓ|  ਪਰਿਵਾਰ  ਦੇ ਕਿਸੇ ਕਰੀਬੀ ਮੈਂਬਰ ਤੋਂ ਤੁਹਾਨੂੰ ਕੰਮ ਦੀ ਰਾਏ ਮਿਲ ਸਕਦੀ ਹੈ|
ਬ੍ਰਿਖ : ਘਰ ਦੇ ਮੈਂਬਰਾਂ  ਦੇ ਨਾਲ ਸਮਾਂ ਗੁਜਾਰਨ ਦਾ ਮੌਕਾ ਮਿਲੇਗਾ| ਆਪਣੀ ਗੱਲ ਨੂੰ ਦੂਸਰਿਆਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ             ਜਾਓਗੇ| ਤੁਹਾਡੇ ਵੱਡੇ ਤੁਹਾਡੀ ਗੱਲ ਨੂੰ ਸੁਣਨਗੇ|
ਮਿਥੁਨ : ਅਜਿਹੀ ਕੋਈ ਵੀ ਚੀਜ ਨਾ ਖਰੀਦੋ ਜੋ ਜਲਦੀ ਖਰਾਬ ਹੋਣ ਵਾਲੀ ਹੋਵੇ| ਘੱਟ ਕੀਮਤ ਦੇ ਲਾਲਚ ਵਿੱਚ ਕੋਈ ਘਟੀਆ ਚੀਜ ਨਾ ਖਰੀਦੋ| ਬਾਅਦ ਵਿੱਚ ਆਪਣੀ ਖਰੀਦਦਾਰੀ ਤੇ ਪਛਤਾਵਾ ਹੋ ਸਕਦਾ ਹੈ|
ਕਰਕ : ਅਜਿਹੇ ਵਿਅਕਤੀ ਦੇ ਨਾਲ ਰੋਮਾਂਟਿਕ ਰਿਸ਼ਤਾ ਅੱਗੇ ਵਧਾਉਣ ਤੋਂ ਪਹਿਲਾਂ ਸਾਵਧਾਨੀ ਵਰਤੋ ਜਿਸਦਾ ਹਾਲ ਹੀ ਵਿੱਚ ਕਿਸੇ  ਦੇ ਨਾਲ ਬ੍ਰੇਕ ਅਪ ਹੋਇਆ ਹੋਵੇ| ਹੋ ਸਕਦਾ ਹੈ ਬਾਅਦ ਵਿੱਚ ਤੁਹਾਨੂੰ ਅਜਿਹਾ ਲੱਗੇ ਕਿ ਉਹ ਵਿਅਕਤੀ ਆਪਣਾ ਪੁਰਾਣਾਪਨ ਭੁੱਲਣ ਲਈ ਤੁਹਾਨੂੰ ਵਰਤ ਰਿਹਾ ਹੈ|
ਸਿੰਘ :  ਸੁਸਤੀ  ਦੇ ਬਾਵਜੂਦ ਹਰ ਕੰਮ ਨਿਪਟਾ ਦੇਣ ਦੀ ਇੱਛਾ ਹੋਵੇਗੀ|  ਤੁਹਾਡੇ ਕਾਰਜ ਖੇਤਰ ਵਿੱਚ ਕੰਮ ਓਨੀ ਤੇਜੀ ਨਾਲ ਨਹੀਂ ਚੱਲੇਗਾ ਜਿੰਨਾ ਬਾਕੀ ਦਿਨ ਚੱਲਦਾ ਹੈ| 
ਕੰਨਿਆ :  ਚੰਗੇ ਆਫਰ ਤੁਹਾਡੇ ਸਾਹਮਣੇ ਆ ਸਕਦੇ ਹਨ| ਉਨ੍ਹਾਂ ਨੂੰ  ਪਛਾਣ ਕੇ ਉਨ੍ਹਾਂ ਵਿਚੋਂ ਬੈਸਟ ਡੀਲ ਛਾਂਟਣ ਦਾ ਕੰਮ ਤੁਹਾਡਾ ਹੋਵੇਗਾ| ਆਪਣੇ ਕੰਮ ਤੇ ਤੁਸੀ ਪਹਿਲਾਂ ਤੋਂ ਜ਼ਿਆਦਾ ਸਮਾਂ ਅਤੇ ਧਿਆਨ  ਦੇ ਸਕੋਗੇ|
ਤੁਲਾ : ਕਿਸੇ ਵੀ ਚੈਲੇਂਜ ਨੂੰ ਸਵੀਕਾਰ ਕਰਨ ਵਿੱਚ ਤੁਹਾਡਾ ਕੋਈ ਮੁਕਾਬਲਾ ਨਹੀਂ ਹੈ|  ਤੁਸੀਂ ਸਾਰਿਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਰਹੋਗੇ|  ਤੁਹਾਡੀ ਇਹੀ ਕੋਸ਼ਿਸ਼  ਕਾਮਯਾਬ ਹੋਵੇਗੀ| 
ਬ੍ਰਿਸਚਕ : ਕੋਈ ਪੁਰਾਣਾ ਦੋਸਤ ਜਾਂ ਜਾਣਕਾਰ ਤੁਹਾਨੂੰ ਪੁਰਾਣਾ ਕਰਜ ਮੋੜਣ ਦਾ ਵਾਅਦਾ ਕਰੇਗਾ ਪਰ ਹੋ ਸਕਦਾ ਹੈ ਕਿ ਉਹ ਆਪਣੇ ਵਾਅਦੇ ਨੂੰ ਪੂਰਾ ਨਾ ਕਰੇ|  ਸੋਚ ਸਮਝ ਕੇ ਕਦਮ ਅੱਗੇ ਵਧਾਓ|
ਧਨੁ : ਹੌਲੀ-ਹੌਲੀ ਕਾਮਯਾਬੀ ਵੱਲ ਕਦਮ ਵਧਾਏ ਜਾ ਸਕਦੇ ਹਨ  ਪਰ ਕੋਈ ਨਵਾਂ ਕੰਮ ਸ਼ੁਰੂ ਕਰਨ ਜਾਂ ਨਵੀਂ ਬਿਜਨਸ ਡੀਲ ਫਾਈਨਲ ਕਰਨ ਦਾ ਇਹ ਸਮਾਂ ਠੀਕ ਨਹੀਂ ਹੈ| 
ਮਕਰ : ਕੁੱਝ ਅਜਿਹੇ ਲੋਕ ਅਚਾਨਕ ਸਹਿਯੋਗ ਲਈ ਅੱਗੇ ਆਉਣਗੇ ਜਿਨ੍ਹਾਂ  ਬਾਰੇ  ਤੁਸੀਂ ਕਦੇ ਨਹੀਂ ਸੋਚਿਆ ਹੋਵੇਗਾ| ਇਹ ਜਾਣਨ ਦਾ ਕੰਮ ਤੁਹਾਡਾ ਹੈ ਕਿ ਉਹ ਲੋਕ ਅਜਿਹਾ ਜਾਣ ਬੁੱਝ ਕੇ ਕਰ ਰਹੇ ਹਨ ਜਾਂ ਨਹੀਂ| 
ਕੁੰਭ : ਨਿਵੇਸ਼ ਨਾਲ ਓਨਾ ਫਾਇਦਾ ਨਹੀਂ ਮਿਲੇਗਾ ਜਿੰਨਾ ਤੁਸੀਂ ਸੋਚ ਰਹੇ ਸੀ| ਅਜਿਹੇ ਦੋਸਤਾਂ ਦੀ ਸਲਾਹ ਲਓ ਜੋ ਸ਼ੇਅਰਾਂ ਬਾਰੇ ਚੰਗੀ ਜਾਣਕਾਰੀ ਰੱਖਦੇ ਹਨ|
ਮੀਨ : ਆਪਣੇ ਰਚਨਾਤਮਕ ਵਿਚਾਰਾਂ  ਨੂੰ ਕਾਮਯਾਬ ਬਣਾਉਣ ਲਈ ਕਿਤੇ ਦੂਰ ਦੀ ਯਾਤਰਾ ਕਰਨ ਦਾ ਜੋ ਪਲਾਨ ਤੁਸੀਂ ਬਣਾਇਆ ਹੈ ਉਹ ਮੁਲਤਵੀ ਹੋ ਸਕਦਾ ਹੈ|

Leave a Reply

Your email address will not be published. Required fields are marked *