ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ


ਮੇਖ : ਕਾਫੀ ਸੰਘਰਸ਼ ਕਰਨ ਤੋਂ ਬਾਅਦ ਤੁਹਾਨੂੰ ਪ੍ਰੇਸ਼ਾਨੀਆਂ ਤੋਂ ਕੁੱਝ ਰਾਹਤ ਮਿਲ ਰਹੀ ਹੈ| ਹੁਣ ਹੌਲੀ- ਹੌਲੀ ਤੁਹਾਡੀ ਕਿਸਮਤ ਸਾਥ                         ਦੇਵੇਗੀ|  ਵੱਧਦੇ ਹੋਏ ਆਰਥਿਕ ਕਸ਼ਟ ਤੋਂ ਵੀ ਮੁਕਤੀ ਮਿਲੇਗੀ| 
ਬ੍ਰਿਖ : ਤੁਹਾਡੇ ਘਰ ਵਿੱਚ ਕਿਸੇ ਸ਼ੁਭ  ਕੰਮ ਦੇ ਪ੍ਰਬੰਧ ਦੀ ਚਰਚਾ ਹੋ ਰਹੀ ਹੈ|  ਆਪਣੇ ਜੀਵਨ ਪੱਧਰ ਨੂੰ ਸੁਧਾਰਣ ਲਈ ਫਿਲਹਾਲ ਤੁਹਾਨੂੰ ਸਥਾਈ ਪ੍ਰਯੋਗ ਵਿੱਚ ਆਉਣ ਵਾਲੀਆਂ ਵਸਤਾਂ ਦੀ ਹੀ ਖਰੀਦ ਕਰਨੀ ਚਾਹੀਦੀ ਹੈ|  
ਮਿਥੁਨ : ਇਸ ਸਮੇਂ ਜਿਸ ਤੇਜੀ  ਨਾਲ ਤੁਸੀਂ ਅੱਗੇ ਵੱਧ ਰਹੇ ਹੋ, ਉਸ ਨੂੰ ਵੇਖ ਕੇ ਸਾਰੇ ਹੈਰਾਨ ਹਨ| ਖੁਦ ਤੁਹਾਡੀ ਆਪਣੀ ਨਜ਼ਰ ਇਹਨਾਂ ਪ੍ਰਾਪਤੀਆਂ ਤੇ ਲੱਗ ਸਕਦੀ ਹੈ| 
ਕਰਕ : ਤੁਸੀਂ ਹਮੇਸ਼ਾ ਹੀ ਆਪਣੇ ਘਰ ਪਰਿਵਾਰ ਦੀ ਸਲਾਮਤੀ ਲਈ ਤਤਪਰ ਰਹਿੰਦੇ ਹੋ| ਕਿਸੇ ਵੱਡੇ ਭੈਣ ਭਰਾ ਜਾਂ ਬਜੁਰਗ ਮਾਤਾ-ਪਿਤਾ ਦੀ ਚਿੰਤਾ ਵੀ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ| ਜੇਕਰ ਤੁਹਾਡੀ ਸਹਿਮਤੀ ਹੋ ਜਾਵੇ ਤਾਂ ਕਿਤੇ ਸਥਾਨ ਤਬਦੀਲੀ ਕਰਨ ਦਾ ਵਿਚਾਰ ਸਭ  ਦੇ ਲਈ ਫਾਇਦੇਮੰਦ ਹੋ ਸਕਦਾ ਹੈ|
ਸਿੰਘ : ਕਾਫੀ ਸਮੇਂ ਤੋਂ ਤੁਹਾਡੇ ਕੰਮ-ਕਾਜ ਵਿੱਚ ਉਤਾਰ-ਚੜਾਵ ਪਿੱਛਾ ਨਹੀਂ ਛੱਡ ਰਿਹਾ ਹੈ| ਨੌਕਰੀ ਆਦਿ ਦੇ ਖੇਤਰ ਵਿੱਚ ਜੇਕਰ ਤੁਸੀਂ ਕੁੱਝ ਸੁਧਾਰ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਸੁਖ ਆਰਾਮ ਨੂੰ ਤਿਆਗਨਾ ਪਵੇਗਾ| 
ਕੰਨਿਆ : ਜਿਸ ਤਰ੍ਹਾਂ ਦੀ ਭੱਜਦੌੜ ਇਹਨੀਂ ਦਿਨੀਂ ਤੁਸੀਂ ਕਰ ਰਹੇ ਹਨ,  ਉਸਦੇ ਨਤੀਜੇ ਲਾਭਦਾਇਕ ਤਾਂ ਜਰੂਰ ਹਨ, ਪਰ ਅਜਿਹਾ ਨਹੀਂ ਲੱਗਦਾ ਹੈ ਕਿ ਇਸ ਪ੍ਰਕਾਰ ਦੇ ਕੰਮ ਤੁਸੀਂ ਰੋਜ ਹੀ ਕਰ ਸਕੋਗੇ| 
ਤੁਲਾ : ਇਸ ਸਮੇਂ ਤੁਹਾਡੇ ਹੱਥ ਵਿੱਚ ਬਹੁਤ ਹੀ ਜ਼ਿੰਮੇਵਾਰੀ ਵਾਲੇ ਕੰਮ ਰੁਕੇ ਪਏ ਹਨ| ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਆਪਣੇ ਘਰ- ਪਰਿਵਾਰ  ਦੇ ਨਾਲ ਉਚਿਤ ਸੰਪਰਕ ਨਹੀਂ ਕਰ ਪਾ ਰਹੇ ਹੋ| 
ਬ੍ਰਿਸਚਕ : ਪਿਛਲੇ ਕੁੱਝ ਸਮੇਂ ਤੋਂ ਤੁਸੀਂ ਬਿਨਾਂ ਕਾਰਨ ਹੀ ਚਿੰਤਤ ਅਤੇ ਵਿਆਕੁਲ ਨਜ਼ਰ  ਆ ਰਹੇ ਹੋ| ਜੇਕਰ ਤੁਸੀਂ ਕਿਸੇ ਸਮਾਜਿਕ ਕਾਰਜ ਨਾਲ ਜੁੜੇ ਹੋ, ਤਾਂ ਤੁਹਾਡੇ ਸਾਹਮਣੇ ਵਿਰੋਧੀਆਂ ਦੀ ਭੀੜ ਖੜੀ ਹੋ ਸਕਦੀ ਹੈ| 
ਧਨੁ : ਤੁਸੀਂ ਬਹੁਤ ਸਾਰੇ ਕੰਮ ਇਕੱਠੇ ਕਰਨ ਦੀ ਸਮਰੱਥਾ ਰੱਖਦੇ ਹੋ|  ਕਦੇ – ਕਦੇ ਤੁਹਾਨੂੰ ਅਜਿਹਾ ਮੁਸ਼ਕਿਲ ਅਤੇ ਭਾਰੀ ਭਰਕਮ ਕੰਮ ਸੌਂਪ ਦਿੱਤਾ ਜਾਂਦਾ ਹੈ ਜੋ ਦੂਜੇ ਨਹੀਂ ਕਰ ਸਕਦੇ ਹਨ| 
ਮਕਰ : ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਦਿਨਭਰ ਦਾ ਸਮਾਂ ਗੁਜਾਰਦੇ ਦੇਰ ਨਹੀਂ ਲੱਗੇਗੀ| ਸੀਨੀਅਰ ਅਧਿਕਾਰੀ ਅਤੇ ਸਹਿ ਕਰਮਚਾਰੀਆਂ ਦਾ ਸਹਿਯੋਗ ਮਿਲਦਾ ਰਹੇਗਾ| ਕਾਫੀ ਸਮੇਂ ਤੋਂ ਰੁਕੇ ਹੋਏ ਕੰਮ ਵੀ ਅਚਾਨਕ ਹੀ ਪੂਰੇ ਹੋ ਜਾਣਗੇ| 
ਕੁੰਭ : ਤੁਹਾਡੇ ਚਾਰੇ ਪਾਸੇ ਇੱਕ ਪ੍ਰਕਾਰ ਦਾ ਸੁਖਦ ਮਾਹੌਲ ਰਹੇਗਾ|  ਘਰ – ਪਰਿਵਾਰ  ਦੇ ਸਾਰੇ ਮੈਂਬਰਾਂ ਦੀਆਂ ਖੁਸ਼ੀਆਂ ਵਧਣਗੀਆਂ| ਪਿਛਲੇ ਦਿਨਾਂ ਤੋਂ ਚੱਲ ਰਹੀ ਲੈਣ-ਦੇਣ ਦੀ ਕੋਈ ਵੱਡੀ ਡੀਲ ਤੈਅ ਹੋ ਜਾਣ ਦੀ ਖੁਸ਼ੀ ਹੋਵੇਗੀ|   ਧਨ ਪ੍ਰਾਪਤੀ  ਦੇ ਨਵੇਂ ਰਸਤੇ ਬਣ ਰਹੇ ਹਨ|
ਮੀਨ : ਕਾਫੀ ਸਮੇਂ ਤੋਂ ਤੁਸੀਂ ਆਪਣੇ ਘਰ ਲਈ ਭਰਪੂਰ ਭੱਜਦੌੜ ਕਰ ਰਹੇ ਹੋ| ਬਿਮਾਰੀ ਦੇ ਬਾਵਜੂਦ ਤੁਹਾਡਾ ਚੱਲਣਾ-ਫਿਰਨਾ ਕਾਫੀ ਜ਼ਿਆਦਾ ਹੋ ਗਿਆ ਹੈ| ਤੁਸੀ ਕਿਸੇ ਡਾਕਟਰ ਤੋਂ  ਇਸ ਮਾਮਲੇ ਵਿੱਚ ਸਲਾਹ ਲੈ ਸਕਦੇ ਹੋ|

Leave a Reply

Your email address will not be published. Required fields are marked *