ਆਓ ਜਾਣੀਏ ਬੱਚਾ ਗੋਦ ਲੈਣ ਬਾਰੇ

ਪੁਰਾਣੇ ਸਮੇਂ ਦੀ ਇੱਕ ਕਹਾਣੀ ਬਹੁਤ ਮਸ਼ਹੂਰ ਹੈ, ਆਖਿਆ ਜਾਦਾ ਹੈ ਕਿ ਜਹਾਂਗੀਰ ਦੇ ਰਾਜ ਵਿੱਚ ਉਸ ਦੇ ਮਹਿਲ ਦੇ ਬਾਹਰ ਇੱਕ ਜੰਜੀਰ ਲੱਟਕਦੀ ਹੁੰਦੀ ਸੀ ਜਿਸ ਨੂੰ ਵੀ ਰਾਜੇ ਤੋਂ ਇਨਸਾਫ ਦੀ ਜਰੂਰਤ ਹੁੰਦੀ ਸੀ ਉਹ ਉਸ ਜੰਜੀਰ ਨੂੰ ਖਿੱਚ ਸਕਦਾ ਸੀ, ਇੱਕ ਵਾਰੀ ਇਹ ਜੰਜੀਰ ਇੱਕ ਬਲਦ ਦੇ ਦੁਆਰਾ ਖਿੱਚ ਦਿੱਤੀ ਗਈ, ਬਲਦ ਦੇ ਮਾਲਕ ਨੂੰ ਰਾਜ ਦਰਬਾਰ ਵਿੱਚ ਬੁਲਾਇਆ ਗਿਆ ਅਤੇ ਉਸ ਨੂੰਨਿਰਦੇਸ਼ ਦਿੱਤਾ ਗਿਆ, ਕਿ ਉਹ ਬਲਦ ਤੋਂ ਘੱਟ ਭਾਰ ਖਿਚਵਾਉਣ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਾਨੂੰਨ ਵਿਅਕਤੀ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਦਾ ਆ ਰਿਹਾ ਹੈ, ਬੱਚਾ ਗੋਦ ਲੈਣ ਦੀ ਵਿਵਸਥਾ ਕਾਫੀ ਪੁਰਾਣੀ ਹੈ, ਰਾਜੇ ਮਹਾਰਾਜੇ ਦੇ ਸਮਿਆਂ ਵਿੱਚ ਲੜਕੀ ਨੂੰ ਗੋਦ ਲੈਣ ਦੀ ਬਜਾਏ, ਲੜਕੇ ਨੂੰ ਗੋਦ ਲੈਣਾ ਉਚਿਤ ਸਮਝਿਆ ਜਾਂਦਾ ਸੀ, ਅੱਜ ਦੇ ਯੁੱਗ ਵਿੱਚ ਹਰ ਇੱਕ ਵਿਅਕਤੀ ਸੰਤਾਨ ਪ੍ਰਪਾਤੀ ਕਰਨ ਦਾ ਇੱਛੁਕ ਹੈ, ਪ੍ਰੰਤੂ ਕਈ ਵਾਰੀ ਕੋਈ ਮੈਡੀਕਲ ਕਮੀਆਂ ਕਾਰਨ ਉਹ ਅਜਿਹਾ ਕਰਨ ਤੋਂ ਅਸਮਰਥ ਹੋ ਜਾਦਾ ਹੈ ਅਤੇ ਦਿਨ ਪ੍ਰਤੀ ਦਿਨ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਚਲਾ ਜਾਦਾ ਹੈ, ਆਖਿਆ ਜਾਂਦਾ ਹੈ ਕਿ ਮਾਂ ਵੀ ਬੱਚੇ ਨੂੰ ਉਸ ਸਮੇਂ ਤੱਕ ਦੁੱਧ ਨਹੀਂ ਪਿਲਾਉਂਦੀ ਜਦੋ ਤੱਕ ਬੱਚਾ ਰੋਣ ਨਹੀਂ ਲੱਗ ਪੈਦਾ, ਇਸੇ ਤਰ੍ਹਾਂ ਸਰਕਾਰ ਨੂੰ ਉਸ ਸਮੇਂ ਤੱਕ ਕੋਈ ਵੀ ਨਵਾਂ ਕਾਨੂੰਨ ਜਾਂ ਕਾਨੂੰਨ ਵਿੱਚ ਸੋਧ ਨਹੀ ਕਰਦੀ, ਜਦੋਂ ਤੱਕ ਕਿ ਲੋਕ ਸਰਕਾਰ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕਰ ਦਿੰਦੇ, ਅਜਾਦੀ ਦੇ ਕੁਝ ਸਮੇਂ ਬਾਅਦ ਹੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਸਮੇਂ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਅਤੇ ਬੱਚਿਆ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ 1956 ਵਿੱਚ ਹਿੰਦੂ ਅਡਾਪਸ਼ਨ ਅਤੇ ਮੈਨਟੀਨੈਂਸ ਐਕਟ ਪਾਸ ਕੀਤਾ ਗਿਆ, ਇਸ ਐਕਟ ਪਾਸ ਹੋਣ ਦੇ ਨਾਲ ਹੀ ਗੋਦ ਲੈਣ ਦੀ ਪ੍ਰਕ੍ਰਿਆ ਨੂੰ ਵੀ ਕਲਮਬੰਦ ਕੀਤਾ ਗਿਆ, ਗੋਦ ਲੈਣ ਤੋਂ ਭਾਵ ਇਹ ਨਹੀਂ ਕਿ ਸਿਰਫ ਬੱਚੇ ਦੀ ਦੇਖ ਰੇਖ ਕਰਨਾ ਬਲਕਿ ਉਹ ਘਰ ਦੇ ਮੈਂਬਰ ਦੇ ਰੂਪ ਵਿੱਚ ਜਾਣਿਆ ਜਾਦਾ ਹੈ, ਅਤੇ ਉਸ ਘਰ ਦੇ ਵਿੱਚ ਉਸ ਦਾ ਕਾਨੂੰਨੀ ਰੁਤਬਾ ਬਣ ਜਾਦਾ ਹੈ ਕਿ ਬੱਚੇ ਦੇ ਹਿੱਤਾਂ ਦੀ ਰਾਖੀ ਲਈ ਅਤਿ ਜਰੂਰੀ ਹੈ, ਇਸ ਐਕਟ ਦੀ ਧਾਰਾ 7 ਅਤੇ ਅੱਠ ਵਿੱਚ ਇਹ ਦਰਸਾਇਆ ਗਿਆ ਹੈ ਕਿ ਕੇਵਲ ਬਾਲਗ ਅਤੇ ਠੀਕ ਚਿਤ ਵਿਅਕਤੀ ਅਤੇ ਔਰਤ ਹੀ ਬੱਚਾ ਗੋਦ ਲੈ ਸਕਦੇ ਹਨ ਅਤੇ ਬੱਚੇ ਨੂੰ ਗੋਦ ਲੈਣ ਲਈ ਇਨ੍ਹਾਂ ਦੋਵਾਂ ਦੀ ਆਪਸੀ ਸਹਿਮਤੀ ਦਾ ਹੋਣਾ ਬਹੁਤ ਜਰੂਰੀ ਹੈ ਪ੍ਰੰਤੂ ਇਸ ਦਾ ਮਤਲਬ ਇਹ ਨਹੀਂ ਕਿ ਕੇਵਲ ਵਿਆਹੇ ਹੋਏ ਵਿਅਕਤੀ ਹੀ ਬੱਚਾ ਗੋਦ ਲੈ ਸਕਦੇ ਹਨ, ਬਲਕਿ ਹਰ ਇੱਕ ਔਰਤ ਅਤੇ ਮਰਦ ਜ਼ੋ ਕਿ ਬਾਲਗ ਅਤੇ ਠੀਕ ਚਿਤ ਹਨ, ਉਹ ਬੱਚਾ ਗੋਦ ਲੈਣ ਦਾ ਅਧਿਕਾਰ ਰੱਖਦੇ ਹਨ, ਹੁਣ ਸਾਡੇ ਲਈ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਕਿਸ ਬੱਚੇ ਨੂੰ ਗੋਦ ਲਿਆ ਜਾ ਸਕਦਾ ਹੈ, ਇਸ ਐਕਟ ਦੀ ਧਾਰਾ 10 ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਬੱਚਾ ਹਿੰਦੂ ਹੋਣਾ ਚਾਹੀਦਾ ਹੈ, ਬੱਚਾ ਪਹਿਲਾ ਕਿਸੇ ਦੁਆਰਾ ਗੋਦ ਨਾ ਲਿਆ ਗਿਆ ਹੋਵੇ, ਬੱਚੇ ਦਾ ਵਿਆਹ ਨਾ ਹੋਇਆ ਹੋਵੇ, ਅਤੇ ਅਗਲੀ ਸ਼ਰਤ ਇਹ ਹੁੰਦੀ ਹੈ ਕਿ ਬੱਚਾ ਪੰਦਰਾ ਸਾਲ ਦੀ ਉਮਰ ਤੋਂ ਵੱਧ ਦਾ ਨਾ ਹੋਵੇ, ਇਸ ਤੋਂ ਇਲਾਵਾ ਵੀ ਬੱਚਾ ਗੋਦ ਲੈਣ ਲਈ ਬਹੁਤ ਸਾਰੀਆਂ ਸ਼ਰਤਾਂ ਹੁੰਦੀ ਹਨ, ਜਿਨ੍ਹਾਂ ਦੀ ਪਾਲਣਾ ਅਤਿ ਜਰੂਰੀ ਹੁੰੰਦੀ ਹੈ ਜਿਵੇਂ ਕਿ ਜੇਕਰ ਕੋਈ ਵਿਅਕਤੀ ਕਿਸੇ ਲੜਕੀ ਨੂੰ ਗੋਦ ਲੈਣ ਦਾ ਇੱਛੁਕ ਹੈ ਤਾਂ ਉਸ ਵਿਅਕਤੀ ਦੀ ਉਮਰ ਗੋਦ ਲੈਣ ਵਾਲੀ ਲੜਕੀ ਤੋਂ 21 ਸਾਲ ਤੋ ਵੱਧ ਹੋਵੇ, ਇਸੇ ਪ੍ਰਕਾਰ ਦੀ ਸ਼ਰਤ ਔਰਤ ਉੱਪਰ ਵੀ ਲਾਗੂ ਹੁੰਦੀ ਹੈ ਭਾਵ ਕਿ ਜੇਕਰ ਕੋਈ ਔਰਤ ਲੜਕੇ ਨੂੰ ਗੋਦ ਲੈਂਦੀ ਹੈ ਤਾਂ ਉਸ ਔਰਤ ਦੀ ਉਮਰ ਗੌਦ ਲੈਣ ਵਾਲੇ ਬੱਚੇ ਤੋਂ 21 ਸਾਲ ਤੋ ਵੱਧ ਹੋਵੇ ਅਤੇ ਇਹ ਵੀ ਯਾਦ ਰੱਖਣਾ ਬਹੁਤ ਜਰੂਰੀ ਹੈ ਕਿ ਇੱਕ ਬੱਚੇ ਨੂੰ 2 ਜਾਂ 2 ਤੋਂ ਵੱਧ ਵਿਅਕਤੀ ਗੋਦ ਨਹੀਂ ਲੈ ਸਕਦੇ, ਜੇਕਰ ਇਨ੍ਹਾਂ ਸਾਰੀਆਂ ਸ਼ਰਤਾਂ ਵਿੱਚੋ ਕਿਸੇ ਇੱਕ ਦੀ ਵੀ ਉਲਘਣਾ ਕੀਤੀ ਜਾਦੀ ਹੈ, ਤਾਂ ਗੋਦ ਲਏ ਹੋਏ ਬੱਚੇ ਨੂੰ ਕਾਨੂੰਨੀ ਰੁਤਬਾ ਹਾਸਲ ਨਹੀਂ ਹੁੰਦਾ, ਬੱਚੇ ਨੂੰ ਗੋਦ ਲੈਣ ਦੀਆਂ ਸ਼ਰਤਾਂ ਜਾਨਣ ਤੋਂ ਬਾਅਦ ਇਹ ਜਾਨਣ ਦੀ ਜਰੂਰਤ ਹੈ ਕਿ ਬੱਚੇ ਨੂੰ ਗੋਦ ਦੇਣ ਦਾ ਅਧਿਕਾਰ ਕਿਸ ਕੋਲ ਹੁੰਦਾ ਹੈ, ਇਸ ਐਕਟ ਦੀ ਧਾਰਾ 9 ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਕੇਵਲ ਮਾਂ ਅਤੇ ਬਾਪ ਹੀ ਬੱਚੇ ਨੂੰ ਗੋਦ ਦੇਣ ਦਾ ਅਧਿਕਾਰ ਰੱਖਦੇ ਹਨ, ਪ੍ਰੰਤੂ ਜੇਕਰ ਇਹਨਾਂ ਵਿੱਚੋਂ ਕੋਈ ਵੀ ਸੰਸਾਰ ਦਾ ਤਿਆਗ ਕਰ ਚੁੱਕਾ ਹੈ ਭਾਵ ਕਿ ਸਨਿਆਸੀ ਬਣ ਚੁੱਕਾ ਹੈ ਜਾਂ ਫਿਰ ਹਿੰਦੂ ਧਰਮ ਛੱਡ ਚੁੱਕਾ ਹੈ ਅਤੇ ਅਦਾਲਤ ਦੇ ਦੁਆਰਾ ਉਸ ਨੂੰ ਪਾਗਲ ਘੋਸ਼ਿਤ ਕਰ ਦਿੱਤਾ ਗਿਆ ਹੈ, ਤਾਂ ਉਸ ਵਿਅਕਤੀ ਔਰਤ ਨੂੰ ਬੱਚਾ ਗੋਦ ਦੇਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਜਾਦਾ ਹੈ, ਜੇੱਕਰ ਕਿਸੇ ਬੱਚੇ ਦੇ ਮਾਂ ਬਾਪ ਦੋਵਾਂ ਦੀ ਮੌਤ ਹੋ ਚੁੱਕੀ ਹੋਵੇ ਜਾਂ ਫੇਰ ਦੋਵਾਂ ਨੂੰ ਅਦਾਲਤ ਦੁਆਰਾ ਪਾਗਲ ਘੋਸ਼ਿਤ ਕਰ ਦਿੱਤਾ ਗਿਆ ਹੋਵੇ ਤਾਂ ਬੱਚੇ ਨੂੰ ਗੋਦ ਦੇਣ ਦਾ ਅਧਿਕਾਰ ਉਸ ਦੇ ਸਰਪ੍ਰਸਤ ਨੂੰ ਪ੍ਰਾਪਤ ਹੋ ਜਾਦਾ ਹੈ, ਪ੍ਰੰਤੂ ਸਰਪ੍ਰਸਤ ਆਪਣੀ ਮਰਜੀ ਦੇ ਨਾਲ ਬੱਚਾ ਗੋਦ ਨਹੀਂ ਦੇ ਸਕਦਾ , ਬੱਚੇ ਨੂੰ ਗੋਦ ਦੇਣ ਦੇ ਲਈ ਅਦਾਲਤ ਦੀ ਮੰਜੂਰੀ ਲੈਣਾ ਅਤਿ ਜਰੂਰੀ ਹੈ, ਬੱਚੇ ਦਾ ਗੋਦ ਲੈਣਾ ਜਾ ਦੇਣਾ ਇੱਕ ਕਾਨੂੰਨੀ ਪ੍ਰਕ੍ਰਿਆ ਹੈ ਜਿਸ ਦੇ ਕਿ ਗੋਦ ਲੈਣ ਵਾਲੇ ਅਤੇ ਗੋਦ ਦੇਣ ਵਾਲੇ ਪਰਿਵਾਰ ਉੱਪਰ ਕਾਫੀ ਪ੍ਰਭਾਵ ਪੈਣਾ ਭਾਵ ਕਿ ਬੱਚਾ ਜਨਮ ਲੈਣ ਵਾਲੇ ਘਰ ਅਤੇ ਗੋਦ ਲੈਣ ਵਾਲੇ ਪਰਿਵਾਰ ਵਿੱਚ ਆਪਣਾ ਵਿਆਹ ਨਹੀਂ ਕਰਵਾ ਸਕਦਾ, ਜੇਕਰ ਕਿਸੇ ਬੱਚੇ ਦੇ ਕੋਲ ਕੋਈ ਜਾਇਦਾਦ ਹੈ ਤਾਂ ਗੋਦ ਲੇਣ ਜਾਂ ਦੇਣ ਨਾਲ ਉਸ ਦੀ ਜਾਇਦਾਦ ਉੱਪਰ ਕੋਈ ਅਸਰ ਨਹੀਂ ਪੈਣਾ, ਉਹ ਉਸੇ ਤਰ੍ਹਾਂ ਹੀ ਉਸ ਕੋਲ ਰਹਿੰਦੀ ਹੈ, ਜਿਵੇਂ ਕਿ ਗੋਦ ਦੇਣ ਤੋਂ ਪਹਿਲਾ ਪ੍ਰੰਤੂ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਜਰੂਰੀ ਹੈ ਕਿ ਗੋਦ ਲਏ ਗਏ ਬੱਚੇ ਦੇ ਮਾਂ-ਬਾਪ ਆਪਣੀ ਜਾਇਦਾਦ ਨੂੰ ਕਿਸੀ ਵੀ ਸਮੇਂ ਵੇਚ ਸਕਦੇ ਹਨ, ਪ੍ਰੰਤੂ ਗੋਦ ਲਿਆ ਗਿਆ ਬੱਚਾ ਉਹਨਾਂ ਅਜਿਹਾ ਕਰਨ ਤੋਂ ਰੋਕ ਨਹੀ ਸਕਦਾ, ਗੋਦ ਲੈਣ ਅਤੇ ਦੇਣ ਲਈ ਇੱਕ ਕਾਨੂੰਨੀ ਕਰਾਰ ਹੁੰਦਾ ਹੈ ਜਿਸ ਦੇ ਵਿੱਚ ਗੋਦ ਲੈਣ ਵਾਲੇ ਅਤੇ ਗੋਦ ਦੇਣ ਵਾਲੇ ਦੋਨਾਂ ਦੇ ਦਸਤਖਤ ਦਾ ਹੋਣਾ ਅਤਿ ਜਰੂਰੀ ਹੈ ਅਤੇ ਇਹ ਕਰਾਰ ਸਮੇਂ ਦੇ ਕਾਨੂੰਨ ਅਨੁਸਾਰ ਰਜਿਸਟਰਡ ਹੋਣਾ ਚਾਹੀਦਾ ਹੈ, ਇਸ ਲਿਖਤੀ ਦਸਤਾਵੇਜ਼ ਨੂੰ ਸ਼ਹਾਦਤ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ ਇਸ ਐਕਟ ਦੇ ਪਾਸ ਹੋਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵੇਚਣ ਉਪਰੰਤ ਪਾਬੰਦੀ ਲਗਾਉਣਾ ਹੈ, ਇਸ ਐਕਟ ਦੀ ਧਾਰਾ 17 ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਬੱਚੇ ਨੂੰ ਗੋਦ ਲੈਣ ਅਤੇ ਦੇਣ ਲਈ ਪੈਸੇ ਸਬੰਧੀ ਕੋਈ ਕਰਾਰ ਕਰਦਾ ਹੈ ਤਾਂ ਉਸ ਨੂੰ ਛੇ ਮਹੀਨੇ ਦੀ ਸਜਾ ਅਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ, ਅਜਿਹੇ ਕਾਨੂੰਨਾ ਦਾ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਕਿ ਬੱਚਿਆ ਦੇ ਭਵਿੱਖ ਨੂੰ ਉੱਜਵਲ ਬਣਾਇਆ ਜਾ ਸਕੇ|
ਸੁਰਿੰਦਰ ਸਿੰਘ ਐਡਵੋਕੇਟ

Leave a Reply

Your email address will not be published. Required fields are marked *