ਆਖਿਰ ਕੌਣ ਹੈ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਦਾ ਜਿੰਮੇਵਾਰ?

ਕਸ਼ਮੀਰ ਘਾਟੀ ਵਿੱਚ ਬਕਰੀਦ ਦੇ ਦਿਨ ਜੋ ਕੁੱਝ ਹੋਇਆ, ਉਹ ਹਰ ਨਜ਼ਰ ਨਾਲ ਚਿੰਤਾਜਨਕ ਹੈ| ਇੱਕ ਪਾਸੇ ਅੱਤਵਾਦੀਆਂ ਨੇ ਤਿੰਨ ਪੁਲੀਸ ਕਰਮੀਆਂ ਅਤੇ ਇੱਕ ਭਾਜਪਾ ਕਰਮਚਾਰੀ ਦੀ ਹੱਤਿਆ ਕਰ ਦਿੱਤੀ ਤੇ ਦੂਜੇ ਪਾਸੇ ਦੰਗਾਕਾਰੀਆਂ ਨੇ ਨਮਾਜ ਅਦਾ ਕਰਨ ਤੋਂ ਬਾਅਦ ਹਿੰਸਾ ਕੀਤੀ| ਸ਼੍ਰੀਨਗਰ ਅਤੇ ਅਨੰਤਨਾਗ ਤੋਂ ਜੋ ਦ੍ਰਿਸ਼ ਸਾਹਮਣੇ ਆਏ, ਉਹ ਇਹ ਦੱਸਣ ਲਈ ਲੋੜੀਂਦੇ ਹਨ ਕਿ ਮਜਹਬੀ ਉਂਮਾਦੀ ਤੱਤਾਂ ਦੇ ਅੰਦਰ ਕਾਨੂੰਨ ਦਾ ਕੋਈ ਡਰ ਹੈ ਹੀ ਨਹੀਂ| ਹਾਲਾਂਕਿ ਇਹ ਨਿੰਦਣਯੋਗ ਇਸ ਲਈ ਹੈ ਕਿਉਂਕਿ ਸੁਰੱਖਿਆ ਦਸਤੇ ਉੱਥੇ ਉਨ੍ਹਾਂ ਦੀ ਹੀ ਸੁਰੱਖਿਆ ਵਿੱਚ ਲੱਗੇ ਸਨ ਤਾਂ ਕਿ ਉਹ ਨਿਡਰ ਹੋ ਕੇ ਨਮਾਜ ਅਦਾ ਕਰ ਸਕਣ| ਇਹ ਨਮਾਜ ਖਤਮ ਹੁੰਦੇ ਹੀ ਪਾਕਿਸਤਾਨ ਅਤੇ ਆਈਐਸ ਦਾ ਝੰਡਾ ਲਹਿਰਾਉਂਦੇ ਭਾਰਤ ਵਿਰੋਧੀ ਨਾਹਰੇ ਲਗਾਉਂਦੇ ਹੋਏ ਪੱਥਰਾਂ ਦਾ ਮੀਂਹ ਵਰ੍ਹਾਉਣ ਲੱਗੇ| ਅਨੰਤਨਾਗ ਵਿੱਚ ਇੱਕ ਪੁਲੀਸ ਵਾਹਨ ਇਹਨਾਂ ਦੀ ਚਪੇਟ ਵਿੱਚ ਆ ਗਿਆ ਸੀ| ਚਾਲਕ ਉਸਨੂੰ ਬਚਾ ਰਿਹਾ ਸੀ ਅਤੇ ਇਹ ਲਾਠੀ – ਡੰਡਿਆਂ ਨਾਲ ਹਮਲਾ ਕਰ ਰਹੇ ਸਨ| ਪਰ ਇੰਨੀ ਹਿੰਮਤ ਉਹ ਕਿਵੇਂ ਕਰ ਰਹੇ ਹਨ? ਇੱਕ ਘਟਨਾ ਹਜਰਤਬਲ ਦੇ ਪ੍ਰਸਿੱਧ ਦਰਗਾਹ ਵਿੱਚ ਹੋਈ, ਜਿੱਥੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਇਸ ਲਈ ਵਿਰੋਧ ਝੱਲਣਾ ਪਿਆ ਕਿਉਂਕਿ ਉਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਸ਼ਰਧਾਂਜਲੀ ਸਭਾ ਵਿੱਚ ”ਭਾਰਤ ਮਾਤਾ ਦੀ ਜੈ” ਦੇ ਨਾਹਰੇ ਲਗਾਏ ਸਨ| ਉਨ੍ਹਾਂ ਦੇ ਖਿਲਾਫ ਨਾਹਰਾ ਲਗਾਉਣ ਵਾਲੇ ਜਾਕੀਰ ਮੂਸੇ ਦੇ ਪੱਖ ਵਿੱਚ ਵੀ ਨਾਹਰੇ ਲਗਾ ਰਹੇ ਸਨ| ਜੁੱਤੇ ਤੱਕ ਸੁੱਟੇ ਗਏ | ਫਾਰੂਕ ਨੂੰ ਆਖਿਰ ਬਿਨਾਂ ਨਮਾਜ ਅਦਾ ਕੀਤੇ ਪਰਤਣਾ ਪਿਆ| ਬਕਰੀਦ ਨੂੰ ਕੁਰਬਾਨੀ ਦਾ ਦਿਨ ਮੰਨਿਆ ਜਾਂਦਾ ਹੈ ਮਤਲਬ ਤੁਸੀਂ ਖੁਦਾ ਲਈ ਕੁਰਬਾਨੀ ਦੇ ਕੇ ਸਮਾਜ ਲਈ ਜਿਊਣ ਦੀ ਭਾਵਨਾ ਪੈਦਾ ਕਰਦੇ ਹੋ| ਉਸ ਦਿਨ ਅੱਤਵਾਦੀ ਆਪਣੇ ਹੀ ਧਰਮ ਦੇ ਬੇਕਸੂਰ ਲੋਕਾਂ ਦੀ ਹੱਤਿਆ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸਲਾਮ ਦਾ ਦੋਸਤ ਕਿਹਾ ਜਾਵੇ ਜਾਂ ਦੁਸ਼ਮਨ? ਇਸ ਤਰ੍ਹਾਂ, ਸੁਰੱਖਿਆ ਦਸਤਿਆਂ ਉਤੇ ਹਮਲਾ ਕਰਨ ਵਾਲਿਆਂ ਨੂੰ ਕੀ ਕਿਹਾ ਜਾਵੇ? ਫਾਰੂਕ ਦੇ ਨਾਲ ਜੋ ਹੋਇਆ ਤਾਂ ਉਹ ਤਾਂ ਸਿੱਧੇ-ਸਿੱਧੇ ਉਨ੍ਹਾਂ ਸਾਰੇ ਲੋਕਾਂ ਨੂੰ ਚੁਣੌਤੀ ਹੈ , ਜੋ ਭਾਰਤ ਦੇ ਪੱਖ ਵਿੱਚ ਖੜੇ ਹੋਣਗੇ| ਘਟਨਾਵਾਂ ਤਿੰਨ ਹਨ, ਪਰੰਤੂ ਇਹ ਹੈ ਇੱਕ ਹੀ ਵਿਚਾਰਧਾਰਾ ਦਾ ਅੰਗ| ਉਹ ਹੈ ਕਸ਼ਮੀਰ ਨੂੰ ਕੱਟਰਪੰਥੀ ਇਸਲਾਮਿਕ ਰਾਜ ਵਿੱਚ ਬਦਲ ਕਰਨਾ ਅਤੇ ਉਸਨੂੰ ਪਾਕਿਸਤਾਨ ਦਾ ਅੰਗ ਬਣਾਉਣਾ| ਜਾਹਿਰ ਹੈ, ਇਨ੍ਹਾਂ ਦਾ ਇਲਾਜ ਸਖ਼ਤ ਕਾਰਵਾਈ ਤੋਂ ਇਲਾਵਾ ਕੁੱਝ ਹੋ ਹੀ ਨਹੀਂ ਸਕਦਾ| ਸਵਾਲ ਹੈ ਕਿ ਰਾਜਪਾਲ ਸ਼ਾਸਨ ਵਿੱਚ ਵੀ ਜੇਕਰ ਹਾਲਤ ਸੁਧਰ ਨਹੀਂ ਰਹੀ ਤਾਂ ਕਦੋਂ ਸੁਧਰੇਗੀ? ਫਾਰੂਕ ਦੇ ਮਾਮਲੇ ਵਿੱਚ ਤਾਂ ਪ੍ਰਸ਼ਾਸਨ ਨੂੰ ਇਸਦਾ ਇਲਮ ਹੋਣਾ ਚਾਹੀਦਾ ਸੀ ਕਿ ਉਨ੍ਹਾਂ ਦੀ ਮੁਖਾਲਫਤ ਹੋਵੇਗੀ| ਕੀ ਉਨ੍ਹਾਂ ਨੂੰ ਪਹਿਲਾਂ ਤੋਂ ਚੇਤੰਨ ਨਹੀਂ ਕੀਤਾ ਗਿਆ ਸੀ? ਵੀਡੀਓ ਵਿੱਚ ਨਾਹਰਾ ਲਗਾਉਂਦੇ ਲੋਕ ਸਾਫ ਦਿਖ ਰਹੇ ਹਨ| ਪੁਲੀਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ| ਜਾਕੀਰ ਮੂਸਾ ਜਿੰਦਾਬਾਦ ਦਾ ਮਤਲਬ ਅੱਤਵਾਦ ਦਾ ਸਮਰਥਨ ਹੈ| ਜੇਕਰ ਸਰਕਾਰ ਇਸ ਮਾਮਲੇ ਵਿੱਚ ਕਮਜ਼ੋਰ ਹੈ ਤਾਂ ਫਿਰ ਇਸਦਾ ਸੁਨੇਹਾ ਇਹੀ ਜਾਵੇਗਾ ਕਿ ਜੇਕਰ ਫਾਰੂਕ ਅਬਦੁੱਲਾ ਵਰਗੇ ਵੱਡੇ ਨੇਤਾ ਦੇ ਨਾਲ ਅਜਿਹਾ ਹੋ ਸਕਦਾ ਹੈ, ਤਾਂ ਜੋ ਭਾਰਤ ਦਾ ਪੱਖ ਲਵੇਗਾ ਉਸਦੇ ਨਾਲ ਇਸ ਤੋਂ ਵੀ ਬੁਰਾ ਕੀਤਾ ਜਾ ਸਕਦਾ ਹੈ|
ਰਾਮੇਸ਼ਵਰ

Leave a Reply

Your email address will not be published. Required fields are marked *