ਆਗਰਾ ਬੱਸ ‘ਹਾਈਜੈਕ’ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ

ਆਗਰਾ, 20 ਅਗਸਤ (ਸ.ਬ.) ਉੱਤਰ ਪ੍ਰਦੇਸ਼ ਦੀ ਆਗਰਾ ਪੁਲੀਸ ਨੇ ਕਥਿਤ ਤੌਰ ਤੇ ਬੱਸ ਹਾਈਜੈਕ ਦੀ ਘਟਨਾ ਦਾ 24 ਘੰਟਿਆਂ ਬਾਅਦ ਨਾਟਕੀ ਅੰਦਾਜ ਵਿੱਚ ਖੁਲਾਸਾ ਕਰਦੇ  ਹੋਏ ਤੜਕੇ ਪੁਲੀਸ ਮੁਕਾਬਲੇ ਵਿੱਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ| ਪੁਲੀਸ  ਨੇ ਦੱਸਿਆ ਕਿ ਬੱਸ ਨੂੰ ਹਾਈਜੈਕ ਕਰਨ ਵਾਲੇ ਮੁੱਖ ਦੋਸ਼ੀ ਪ੍ਰਦੀਪ ਗੁਪਤਾ ਨੂੰ ਤੜਕੇ 5 ਵਜੇ ਮੁਕਾਬਲੇ ਦੌਰਾਨ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ| ਮੁਕਾਬਲੇ ਦੌਰਾਨ ਦੋਸ਼ੀ ਦੇ ਸੱਜੇ ਪੈਰ ਵਿੱਚ ਗੋਲੀ ਲੱਗੀ ਹੈ, ਜਦੋਂ ਕਿ ਉਸ ਦਾ ਇਕ ਸਾਥੀ ਬਾਹ ਦੇ ਚਿੱਤਰਾਹਾਟ ਥਾਣਾ ਖੇਤਰ ਦੇ ਕਚੌਰਾ ਵਾਸੀ ਯਤੇਂਦਰ ਯਾਦਵ ਮੌਕੇ ਤੋਂ ਫਰਾਰ ਹੋ ਗਿਆ| ਉਨ੍ਹਾਂ ਨੇ ਦੱਸਿਆ ਕਿ ਪੁਲੀਸ ਚੈਕਿੰਗ ਦੌਰਾਨ ਫਤਿਹਾਬਾਦ ਦੇ ਭਲੋਖਰਾ ਚੌਰਾਹਾ ਤੇ ਪ੍ਰਦੀਪ ਗੁਪਤਾ ਆਪਣੇ ਸਾਥੀ ਯਤੇਂਦਰ ਯਾਦਵ ਨਾਲ ਜਾ ਰਿਹਾ ਸੀ| ਕ੍ਰਾਈਮ ਬਰਾਂਚ, ਐਸ.ਓ.ਜੀ. ਅਤੇ ਕਈ ਥਾਣਿਆਂ ਦੀ ਪੁਲੀਸ ਫੋਰਸ ਨੇ ਉਸ ਦੀ ਘੇਰਾਬੰਦੀ ਕਰ ਲਈ| ਦੋਸ਼ੀ ਵਲੋਂ ਪੁਲੀਸ ਤੇ ਫਾਇਰਿੰਗ ਕੀਤੀ ਗਈ| ਬਚਾਅ ਵਿੱਚ ਪੁਲੀਸ ਨੇ ਵੀ ਫਾਇਰਿੰਗ ਕੀਤੀ| ਮੁਕਾਬਲੇ ਵਿੱਚ ਪ੍ਰਦੀਪ ਦੇ ਸੱਜੇ ਪੈਰ ਵਿੱਚ ਗੋਲੀ ਲੱਗ ਗਈ| ਇਸ ਤੋਂ ਬਾਅਦ ਉਹ ਬਾਈਕ ਤੋਂ ਡਿੱਗ ਗਿਆ| ਉਸ ਦਾ ਸਾਥੀ ਮੌਕੇ ਤੇ ਦੌੜਨ ਵਿੱਚ ਸਫਲ ਹੋ ਗਿਆ| ਮੌਕੇ ਤੇ ਚੋਰੀ ਦੀ ਬਾਈਕ ਅਤੇ ਤਮੰਚਾ ਕਾਰਤੂਸ ਬਰਾਮਦ ਹੋਏ ਹਨ| ਫਿਲਹਾਲ ਜ਼ਖਮੀ ਬਦਮਾਸ਼ ਨੂੰ ਐਸ.ਐਨ. ਮੈਡੀਕਲ ਕਾਲਜ ਐਮਰਜੈਂਸੀ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ| 
ਜਿਕਰਯੋਗ ਹੈ ਕਿ ਮਾਲਪੁਰਾ ਥਾਣਾ ਖੇਤਰ ਵਿੱਚ ਨਿਊ ਦੱਖਣੀ ਬਾਈਪਾਸ ਤੋਂ ਇਕ ਬੱਸ ਹਾਈਜੈਕ ਕਰਨ ਦਾ ਮਾਮਲਾ ਸਾਹਮਣੇ ਆਇਆ| ਸਵੇਰੇ 6 ਵਜੇ ਚਾਲਕ ਅਤੇ ਕੰਡਕਟਰਾਂ ਨੇ ਮਲਪੁਰਾ ਥਾਣੇ ਵਿੱਚ ਘਟਨਾ ਦੀ ਸੂਚਨਾ ਦਿੱਤੀ ਸੀ| ਇਸ ਮਾਮਲੇ ਵਿੱਚ ਕੰਡਕਟਰ ਰਾਮਵਿਸ਼ਾਲ ਦੀ ਸ਼ਿਕਾਇਤ ਤੇ ਪੁਲੀਸ ਨੇ ਅਣਪਛਾਤੇ ਬਦਮਾਸ਼ਾਂ ਵਿਰੁੱਧ ਡਕੈਤੀ ਅਤੇ ਅਗਵਾ ਦੀ ਧਾਰਾ ਵਿੱਚ ਮੁਕੱਦਮਾ ਦਰਜ ਕੀਤਾ ਸੀ| ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲੀਸ ਨੇ ਮਾਮਲਾ ਫਾਈਨੈਂਸ ਰਿਕਵਰੀ ਨਾਲ ਜੁੜਿਆ ਦੱਸਿਆ| ਬਾਅਦ ਵਿੱਚ ਆਗਰਾ ਜ਼ਿਲੇ ਦੀ ਬਾਹ ਤਹਿਸੀਲ ਦੇ ਜੈਤਪੁਰ ਵਾਸੀ ਪ੍ਰਦੀਪ ਗੁਪਤਾ ਦਾ ਨਾਂ ਸਾਹਮਣੇ ਆਇਆ|

Leave a Reply

Your email address will not be published. Required fields are marked *