ਆਗਰਾ-ਲਖਨਊ ਐਕਸਪ੍ਰੈਸ-ਵੇਅ ਤੇ ਸਰਵਿਸ ਲੇਨ ਧਸਣ ਕਾਰਨ 50 ਫੁੱਟ ਡੂੰਘੇ ਟੋਏ ਵਿੱਚ ਡਿੱਗੀ ਕਾਰ

ਲਖਨਊ, 1 ਅਗਸਤ (ਸ.ਬ.) ਉੱਤਰ ਪ੍ਰਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਆਗਰਾ-ਲਖਨਊ ਐਕਸਪ੍ਰੈਸ-ਵੇਅ ਦੀ ਸਰਵਿਸ ਲੇਨ 50 ਫੁੱਟ ਹੇਠਾਂ ਧਸ ਗਈ| ਇਸ ਦੀ ਲਪੇਟ ਵਿੱਚ ਇੱਕ ਕਾਰ ਆ ਗਈ, ਜਿਸਵਿੱਚ ਚਾਰ ਲੋਕ ਸਵਾਰ ਸਨ| ਪੁਲੀਸ ਵਲੋਂ ਇਨ੍ਹਾਂ ਸਾਰਿਆਂ ਨੂੰ ਬਚਾਅ ਮੁਹਿੰਮ ਚਲਾ ਕੇ ਬਚਾਅ ਲਿਆ ਗਿਆ| ਇਹ ਹਾਦਸਾ ਥਾਣਾ ਡੌਕੀ ਖੇਤਰ ਦੇ ਵਾਜਿਦਪੁਰ ਪੁਲੀਆ ਦੇ ਨਜ਼ਦੀਕ ਵਾਪਰਿਆ| ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਮੁੰਬਈ ਤੋਂ ਕਾਰ ਖ਼ਰੀਦ ਕੇ ਕਨੌਜ ਲਿਆ ਰਹੇ ਸਨ|

Leave a Reply

Your email address will not be published. Required fields are marked *