ਆਗਾਮੀ ਚੋਣਾਂ ਵਿੱਚ ਸਿਆਸੀ ਪਾਰਟੀਆਂ ਦਾ ਨੁਕਸਾਨ ਕਰੇਗੀ ਉਹਨਾਂ ਦੀ ਅੰਦਰੂਨੀ ਫੁੱਟ

ਕਾਂਗਰਸ ਸਮੇਤ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਵੀ ਅੰਦਰੂਨੀ ਫੁੱਟ ਦਾ ਸ਼ਿਕਾਰ
ਐਸ ਏ ਐਸ ਨਗਰ, 23 ਜਨਵਰੀ (ਸ.ਬ.) 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਚਾਰ ਮਹੀਨੇ ਦਾ ਸਮਾਂ ਬਾਕੀ ਬਚਿਆ ਹੈ ਅਤੇ ਇਹਨਾਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਰਾਜਸੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ| ਪੰਜਾਬ ਵਿੱਚ ਇਸ ਸਮੇਂ ਮੁੱਖ ਤੌਰ ਤੇ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਸਮੇਤ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਸਰਗਰਮੀ ਨਾਲ ਵਿਚਰ ਰਹੀਆਂ ਹਨ, ਪਰੰਤੂ ਹੋਰਨਾਂ ਪਾਰਟੀਆਂ ਵੀ ਪੰਜਾਬ ਦੀ ਰਾਜਨੀਤੀ ਵਿੱਚ ਆਪੋ ਆਪਣਾ ਪ੍ਰਭਾਵ ਪਾ ਰਹੀਆਂ ਹਨ|
ਇਸ ਸਮੇਂ ਪੰਜਾਬ ਵਿੱਚ ਰਾਜ ਕਰ ਰਹੀ ਪਾਰਟੀ ਕਾਂਗਰਸ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਅੰਦਰੂਨੀ ਫੁੱਟ ਦਾ ਸ਼ਿਕਾਰ ਹਨ| ਸਭ ਤੋਂ ਵੱਡੀ ਫੁੱਟ ਆਮ ਆਦਮੀ ਪਾਰਟੀ ਵਿੱਚ ਹੈ ਅਤੇ ਪਾਰਟੀ ਵਿਚਲੀ ਇਸ ਅੰਦਰੂਨੀ ਫੁੱਟ ਕਾਰਨ ਹੀ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਵੇਲੇ ਪੰਜਾਬ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਪੰਜਾਬ ਵਿਚਲੇ ਜਨ ਆਧਾਰ ਨੂੰ ਵੱਡਾ ਖੋਰਾ ਲੱਗ ਚੁੱਕਿਆ ਹੈ| ਪਾਰਟੀ ਦੇ ਬਾਗੀ ਧੜੇ ਨੇ ਸੁਖਪਾਲ ਖਹਿਰਾ ਦੀ ਅਗਵਾਈ ਵਿੱਚ ਵੱਖਰੀ ਪਾਰਟੀ ਬਣਾ ਲਈ ਹੈ ਅਤੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ|
ਅਕਾਲੀ ਦਲ ਵੀ ਬੁਰੀ ਤਰ੍ਹਾਂ ਅੰਦਰੂਨੀ ਫੁੱਟ ਦਾ ਸ਼ਿਕਾਰ ਹੈ ਅਤੇ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂਆਂ ਨੇ ਆਪਣੀ ਵੱਖਰੀ ਪਾਰਟੀ ਅਕਾਲੀ ਦਲ ਟਕਸਾਲੀ ਦੀ ਸਥਾਪਨਾ ਕਰਕੇ ਲੋਕ ਸਭਾ ਚੋਣਾਂ ਲੜਣ ਦਾ ਐਲਾਨ ਕਰ ਦਿੱਤਾ ਹੈ ਅਤੇ ਜਾਹਿਰ ਤੌਰ ਤੇ ਇਸ ਨਵੇਂ ਅਕਾਲੀ ਦਲ ਨੇ ਅਕਾਲੀ ਦਲ ਬਾਦਲ ਦਾ ਹੀ ਨੁਕਸਾਨ ਕਰਨਾ ਹੈ| ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਵਿੱਚ ਵੀ ਅੰਦਰੂਨੀ ਫੁੱਟ ਕਾਫੀ ਹੈ| ਭਾਵੇਂ ਕਿ ਭਾਜਪਾ ਨੇ ਆਪਣੇ ਆਪ ਨੂੰ ਅਨੁਸ਼ਾਸਿਤ ਪਾਰਟੀ ਹੋਣ ਦਾ ਦਾਅਵਾ ਕਰਦਿਆਂ ਹਮੇਸ਼ਾ ਅੰਦਰੂਨੀ ਫੁੱਟ ਤੋਂ ਇਨਕਾਰ ਕੀਤਾ ਹੈ ਪਰ ਇਸਦੇ ਬਾਵਜੂਦ ਇਸ ਪਾਰਟੀ ਵਿੱਚ ਵੀ ਵੱਖ ਵੱਖ ਧੜੇ ਬਣੇ ਹੋਏ ਹਨ|
ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਵਿੱਚ ਵੀ ਅੰਦਰੂਨੀ ਫੁੱਟ ਕਾਫੀ ਹੈ ਪਰੰਤੂ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਇਸਤੇ ਕਾਬੂ ਕਰਨ ਵਿੱਚ ਕਾਮਯਾਬ ਹੋ ਰਹੀ ਹੈ| ਪਿਛਲੇ ਦਿਨੀਂ ਜਦੋਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸਦਿਆਂ ਹੋਰ ਕਿਸੇ ਦੀ ਅਗਵਾਈ ਕਬੂਲਣ ਤੋਂ ਇਨਕਾਰ ਕੀਤਾ ਸੀ ਤਾਂ ਪੰਜਾਬ ਦੇ ਤਿੰਨ ਮੰਤਰੀ ਖੁੱਲ ਕੇ ਸਿੱਧੂ ਦੇ ਖਿਲਾਫ ਹੋ ਗਏ ਸਨ ਅਤੇ ਉਹਨਾਂ ਨੇ ਸ੍ਰ. ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਤਕ ਮੰਗ ਲਿਆ ਸੀ| ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਇਸ ਵਿਵਾਦ ਤੇ ਕਾਬੂ ਕਰਨ ਵਿੱਚ ਕਾਮਯਾਬ ਰਹੇ ਅਤੇ ਉੱਪਰੋ ਉੱਪਰੋਂ ਭਾਵੇਂ ਸਭ ਕੁੱਝ ਠੀਕ ਹੈ ਪਰੰਤੂ ਪਾਰਟੀ ਦੀ ਅੰਦਰੂਨੀ ਫੁੱਟ ਪਹਿਲਾਂ ਵਾਂਗ ਹੀ ਕਾਇਮ ਹੈ| ਇਸਤੋਂ ਪਹਿਲਾਂ ਆਪਣੇ ਪਾਕਿਸਤਾਨ ਦੌਰੇ ਵੇਲੇ ਵੀ ਸ੍ਰ. ਸਿੱਧੂ ਕੁੱਝ ਕਾਂਗਰਸੀਆਂ ਦੇ ਨਿਸ਼ਾਨੇ ਤੇ ਆਏ ਸਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਖੁਦ ਅੱਗੇ ਆ ਕੇ ਸ੍ਰ. ਸਿੱਧੂ ਦਾ ਸਮਰਥਣ ਕੀਤਾ ਸੀ|
ਇਹਨਾਂ ਪਾਰਟੀਆਂ ਦੀ ਇਹ ਅੰਦਰੂਨੀ ਫੁੱਟ ਖੁਦ ਇਹਨਾਂ ਦੇ ਆਪਣੇ ਉਮੀਦਵਾਰਾਂ ਦਾ ਹੀ ਨੁਕਸਾਨ ਕਰੇਗੀ ਅਤੇ ਵੇਖਣਾ ਦਿਲਚਸਪ ਹੋਵੇਗਾ ਕਿ ਅੰਦਰੂਨੀ ਫੁੱਟ ਦੀਆਂ ਸ਼ਿਕਾਰ ਇਹ ਸਾਰੀਆਂ ਪਾਰਟੀਆਂ ਚੋਣਾਂ ਮੌਕੇ ਇਸ ਫੁੱਟ ਤੇ ਕਾਬੂ ਕਰਨ ਵਿੱਚ ਕਿਸ ਹੱਦ ਤਕ ਕਾਮਯਾਬ ਰਹਿੰਦੀਆਂ ਹਨ| ਐਸ ਏ ਐਸ ਨਗਰ, 23 ਜਨਵਰੀ (ਸ.ਬ.) 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਚਾਰ ਮਹੀਨੇ ਦਾ ਸਮਾਂ ਬਾਕੀ ਬਚਿਆ ਹੈ ਅਤੇ ਇਹਨਾਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਰਾਜਸੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ| ਪੰਜਾਬ ਵਿੱਚ ਇਸ ਸਮੇਂ ਮੁੱਖ ਤੌਰ ਤੇ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਸਮੇਤ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਸਰਗਰਮੀ ਨਾਲ ਵਿਚਰ ਰਹੀਆਂ ਹਨ, ਪਰੰਤੂ ਹੋਰਨਾਂ ਪਾਰਟੀਆਂ ਵੀ ਪੰਜਾਬ ਦੀ ਰਾਜਨੀਤੀ ਵਿੱਚ ਆਪੋ ਆਪਣਾ ਪ੍ਰਭਾਵ ਪਾ ਰਹੀਆਂ ਹਨ|
ਇਸ ਸਮੇਂ ਪੰਜਾਬ ਵਿੱਚ ਰਾਜ ਕਰ ਰਹੀ ਪਾਰਟੀ ਕਾਂਗਰਸ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਅੰਦਰੂਨੀ ਫੁੱਟ ਦਾ ਸ਼ਿਕਾਰ ਹਨ| ਸਭ ਤੋਂ ਵੱਡੀ ਫੁੱਟ ਆਮ ਆਦਮੀ ਪਾਰਟੀ ਵਿੱਚ ਹੈ ਅਤੇ ਪਾਰਟੀ ਵਿਚਲੀ ਇਸ ਅੰਦਰੂਨੀ ਫੁੱਟ ਕਾਰਨ ਹੀ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਵੇਲੇ ਪੰਜਾਬ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਪੰਜਾਬ ਵਿਚਲੇ ਜਨ ਆਧਾਰ ਨੂੰ ਵੱਡਾ ਖੋਰਾ ਲੱਗ ਚੁੱਕਿਆ ਹੈ| ਪਾਰਟੀ ਦੇ ਬਾਗੀ ਧੜੇ ਨੇ ਸੁਖਪਾਲ ਖਹਿਰਾ ਦੀ ਅਗਵਾਈ ਵਿੱਚ ਵੱਖਰੀ ਪਾਰਟੀ ਬਣਾ ਲਈ ਹੈ ਅਤੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ|
ਅਕਾਲੀ ਦਲ ਵੀ ਬੁਰੀ ਤਰ੍ਹਾਂ ਅੰਦਰੂਨੀ ਫੁੱਟ ਦਾ ਸ਼ਿਕਾਰ ਹੈ ਅਤੇ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂਆਂ ਨੇ ਆਪਣੀ ਵੱਖਰੀ ਪਾਰਟੀ ਅਕਾਲੀ ਦਲ ਟਕਸਾਲੀ ਦੀ ਸਥਾਪਨਾ ਕਰਕੇ ਲੋਕ ਸਭਾ ਚੋਣਾਂ ਲੜਣ ਦਾ ਐਲਾਨ ਕਰ ਦਿੱਤਾ ਹੈ ਅਤੇ ਜਾਹਿਰ ਤੌਰ ਤੇ ਇਸ ਨਵੇਂ ਅਕਾਲੀ ਦਲ ਨੇ ਅਕਾਲੀ ਦਲ ਬਾਦਲ ਦਾ ਹੀ ਨੁਕਸਾਨ ਕਰਨਾ ਹੈ| ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਵਿੱਚ ਵੀ ਅੰਦਰੂਨੀ ਫੁੱਟ ਕਾਫੀ ਹੈ| ਭਾਵੇਂ ਕਿ ਭਾਜਪਾ ਨੇ ਆਪਣੇ ਆਪ ਨੂੰ ਅਨੁਸ਼ਾਸਿਤ ਪਾਰਟੀ ਹੋਣ ਦਾ ਦਾਅਵਾ ਕਰਦਿਆਂ ਹਮੇਸ਼ਾ ਅੰਦਰੂਨੀ ਫੁੱਟ ਤੋਂ ਇਨਕਾਰ ਕੀਤਾ ਹੈ ਪਰ ਇਸਦੇ ਬਾਵਜੂਦ ਇਸ ਪਾਰਟੀ ਵਿੱਚ ਵੀ ਵੱਖ ਵੱਖ ਧੜੇ ਬਣੇ ਹੋਏ ਹਨ|
ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਵਿੱਚ ਵੀ ਅੰਦਰੂਨੀ ਫੁੱਟ ਕਾਫੀ ਹੈ ਪਰੰਤੂ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਇਸਤੇ ਕਾਬੂ ਕਰਨ ਵਿੱਚ ਕਾਮਯਾਬ ਹੋ ਰਹੀ ਹੈ| ਪਿਛਲੇ ਦਿਨੀਂ ਜਦੋਂ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸਦਿਆਂ ਹੋਰ ਕਿਸੇ ਦੀ ਅਗਵਾਈ ਕਬੂਲਣ ਤੋਂ ਇਨਕਾਰ ਕੀਤਾ ਸੀ ਤਾਂ ਪੰਜਾਬ ਦੇ ਤਿੰਨ ਮੰਤਰੀ ਖੁੱਲ ਕੇ ਸਿੱਧੂ ਦੇ ਖਿਲਾਫ ਹੋ ਗਏ ਸਨ ਅਤੇ ਉਹਨਾਂ ਨੇ ਸ੍ਰ. ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਤਕ ਮੰਗ ਲਿਆ ਸੀ| ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਇਸ ਵਿਵਾਦ ਤੇ ਕਾਬੂ ਕਰਨ ਵਿੱਚ ਕਾਮਯਾਬ ਰਹੇ ਅਤੇ ਉੱਪਰੋ ਉੱਪਰੋਂ ਭਾਵੇਂ ਸਭ ਕੁੱਝ ਠੀਕ ਹੈ ਪਰੰਤੂ ਪਾਰਟੀ ਦੀ ਅੰਦਰੂਨੀ ਫੁੱਟ ਪਹਿਲਾਂ ਵਾਂਗ ਹੀ ਕਾਇਮ ਹੈ| ਇਸਤੋਂ ਪਹਿਲਾਂ ਆਪਣੇ ਪਾਕਿਸਤਾਨ ਦੌਰੇ ਵੇਲੇ ਵੀ ਸ੍ਰ. ਸਿੱਧੂ ਕੁੱਝ ਕਾਂਗਰਸੀਆਂ ਦੇ ਨਿਸ਼ਾਨੇ ਤੇ ਆਏ ਸਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਖੁਦ ਅੱਗੇ ਆ ਕੇ ਸ੍ਰ. ਸਿੱਧੂ ਦਾ ਸਮਰਥਣ ਕੀਤਾ ਸੀ|
ਇਹਨਾਂ ਪਾਰਟੀਆਂ ਦੀ ਇਹ ਅੰਦਰੂਨੀ ਫੁੱਟ ਖੁਦ ਇਹਨਾਂ ਦੇ ਆਪਣੇ ਉਮੀਦਵਾਰਾਂ ਦਾ ਹੀ ਨੁਕਸਾਨ ਕਰੇਗੀ ਅਤੇ ਵੇਖਣਾ ਦਿਲਚਸਪ ਹੋਵੇਗਾ ਕਿ ਅੰਦਰੂਨੀ ਫੁੱਟ ਦੀਆਂ ਸ਼ਿਕਾਰ ਇਹ ਸਾਰੀਆਂ ਪਾਰਟੀਆਂ ਚੋਣਾਂ ਮੌਕੇ ਇਸ ਫੁੱਟ ਤੇ ਕਾਬੂ ਕਰਨ ਵਿੱਚ ਕਿਸ ਹੱਦ ਤਕ ਕਾਮਯਾਬ ਰਹਿੰਦੀਆਂ ਹਨ|

Leave a Reply

Your email address will not be published. Required fields are marked *