ਆਜਮਗੜ੍ਹ ਵਿੱਚ ਟੈਂਕਰ ਦੀ ਲਪੇਟ ਵਿੱਚ ਆਉਣ ਨਾਲ 2 ਵਿਅਕਤੀਆਂ ਦੀ ਮੌਤ

ਆਜਮਗੜ੍ਹ, 19 ਜੂਨ (ਸ.ਬ.) ਉਤਰ ਪ੍ਰਦੇਸ਼ ਵਿੱਚ ਆਜਮਗੜ੍ਹ ਦੇ ਪਵਈ ਖੇਤਰ ਵਿੱਚ ਅੱਜ ਸਵੇਰੇ ਟੈਂਕਰ ਦੀ ਲਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਮੁਤਾਬਕ ਜੌਨਪੁਰ ਕੋਤਵਾਲੀ ਖੇਤਰ ਵਿੱਚ ਗੋਡਿਲਾ ਪਿੰਡ ਨਿਵਾਸੀ ਗੁੱਡੂ (26) ਅਤੇ ਫਿਰੂਤ (60) ਸਵੇਰੇ ਮੋਟਰਸਾਈਕਲ ਤੇ ਗੁਆਂਢੀ ਜ਼ਿਲੇ ਆਜਮਗੜ੍ਹ ਦੇ ਪਵਈ ਖੇਤਰ ਵਿੱਚ ਇੱਟਾਂ ਲੈਣ ਜਾ ਰਹੇ ਸਨ| ਰਸਤੇ ਵਿੱਚ ਅੰਬੇਡਕਰਨਗਰ ਵੱਲੋਂ ਆ ਰਹੇ ਤੇਜ਼ ਰਫਤਾਰ ਟੈਂਕਰ ਨੇ ਜੋਗੀ ਡੈਮ ਨੇੜੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵਾਂ ਵਿਅਕਤੀਆਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ|
ਇਸ ਘਟਨਾ ਤੋਂ ਬਾਅਦ ਚਾਲਕ ਟੈਂਕਰ ਚਾਲਕ ਫਰਾਰ ਹੋ ਗਿਆ| ਪੁਲੀਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ| ਮ੍ਰਿਤਕ ਗੁੱਡੂ ਦਾ ਇਸ ਸਾਲ ਵਿਆਹ ਸੀ| ਪੁਲੀਸ ਫਰਾਰ ਚਾਲਕ ਦੀ ਭਾਲ ਕਰ ਰਹੀ ਹੈ|

Leave a Reply

Your email address will not be published. Required fields are marked *