ਆਜਾਦੀ ਘੁਲਾਟੀਆਂ ਦੇ ਵਾਰਸਾਂ ਦੀ ਜੱਥੇਬੰਦੀ ਵੀ ਆਈ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਦੇ ਵਿਰੋਧ ਵਿੱਚ

ਸੰਗਰੂਰ, 17 ਸਤੰਬਰ (ਮਨੋਜ ਸ਼ਰਮਾ) ਆਜਾਦੀ ਘੁਲਾਟੀਆਂ ਦੇ ਵਾਰਸਾਂ ਦੀ ਜੱਥੇਬੰਦੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੱਥੇਬੰਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਦੇ ਹੱਕਾਂ ਤੇ ਡਾਕਾ ਮਾਰਨ ਲਈ ਅਤੇ ਰਜਵਾੜਿਆਂ ਨੂੰ ਫਾਇਦਾ ਦੇਣ ਲਈ ਜ਼ੋ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਹਨ ਉਨ੍ਹਾਂ ਨੂੰ ਵਾਪਿਸ ਕਰਵਾਉਣ ਲਈ ਕਿਸਾਨਾਂ ਦੇ ਹੱਕ ਵਿੱਚ ਧਰਨਿਆ ਵਿੱਚ ਸ਼ਾਮਿਲ ਹੋ ਕੇ ਸਮਰਥਣ ਕਰੇਗੀ| ਇਸ ਸੰਬੰਧੀ ਫੈਸਲਾ ਜੱਥੇਬੰਦੀ ਦੇ  ਸੂਬਾ ਖਜਾਨਚੀ ਭਰਪੂਰ ਸਿੰਘ ਰੰਗੜਿਆਲ ਦੇ ਭਰਾ ਹੌਲਦਾਰ ਹਰਮੇਲ ਸਿੰਘ ਫਰੀਡਮ ਫਾਈਟਰ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ          ਦੇਣ ਉਪਰੰਤ ਇਕੱਠੇ ਹੋਏ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਕੱਤਰਾਂ ਦੀ ਮਿਟਿੰਗ ਵਿੱਚ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਲਿਆ ਗਿਆ ਹੈ| 
ਇਸ ਮੌਕੇ ਖਾਲਸਾ ਨੇ ਕਿਹਾ ਕਿ ਜੋ ਕਿਸਾਨ ਦੇਸ਼ ਦਾ ਪੇਟ ਪਾਲ ਰਿਹਾ ਹੈ ਜਿਸ ਦੀ ਖੇਤੀ ਪਹਿਲਾਂ ਹੀ ਘਾਟੇ ਕਾਰਨ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਅਖਤਿਆਰ ਕਰ ਰਿਹਾ ਹੈ ਉਸ ਨੂੰ ਸਹਾਰਾ ਦੇਣ ਦੀ ਵਜਾਏ ਆਰਡੀਨੈਂਸ ਜਾਰੀ ਕਰਕੇ ਹੋਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਮਜ਼ਦੂਰ ਅਤੇ ਛੋਟੇ ਆੜਤੀਆਂ ਦੀ ਰੋਜੀ ਰੋਟੀ ਨੂੰ ਖਤਰਾ ਪੈਦਾ ਹੋ ਗਿਆ ਹੈ| 
ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ, ਜ਼ਿਲਾ ਸੰਗਰੂਰ ਦੇ ਪ੍ਰਧਾਨ ਸਿਆਸਤ ਸਿੰਘ, ਚਿੰਤਨ ਸਿੰਘ ਮਾਨਸਾ, ਮਲਕੀਤ ਸਿੰਘ ਬਰਨਾਲਾ, ਜਸਵੰਤ ਸਿੰਘ ਬੁਢਲਾਡਾ, ਨਿਰਭੈਅ ਸਿੰਘ ਜੇਠੁਕੇ, ਰਾਮ ਸਿੰਘ ਮਲੋਟ, ਗੁਰਇੰਦਰ ਪਾਲ ਸਿੰਘ ਆਲ ਇੰਡੀਆ ਕਮੇਟੀ ਮੈਂਬਰ, ਚਮਕੌਰ ਸਿੰਘ, ਜਗਦੀਪ ਸਿੰਘ ਵਧੇਗਾ ਪਟਿਆਲਾ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸਕੱਤਰ ਹਾਜ਼ਿਰ ਸਨ|

Leave a Reply

Your email address will not be published. Required fields are marked *