ਆਜਾਦੀ ਦਿਹਾੜੇ ਦੇ ਸੰਬਧ ਵਿੱਚ ਸਰਵਿਸ ਕੈਂਪ ਦੀ ਸ਼ੁਰੂਆਤ ਕੀਤੀ

ਐਸ.ਏ.ਐਸ.ਨਗਰ, 14 ਅਗਸਤ (ਸ.ਬ.) ਹਾਰਮੋਨੀ ਹੋਂਡਾ ਮੁਹਾਲੀ ਦੇ ਸਰਵਿਸ ਸੈਂਟਰ ਵਿੱਚ ਆਜਾਦੀ ਦਿਹਾੜੇ ਦੇ ਸੰਬਧ ਵਿੱਚ ਸਰਵਿਸ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ| ਇਸ ਦੌਰਾਨ ਮੁਹਾਲੀ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਕੰਵਰਬੀਰ ਸਿੰਘ ਰੂਬੀ ਸਿੱਧੂ ਖਾਸ ਤੌਰ ਤੇ ਪੁਹੰਚੇ|
ਏਜੰਸੀ ਦੇ ਸਰਵਿਸ ਮੈਨੇਜਰ ਪੁਨੀਤ ਬੇਦੀ ਨੇ ਦੱਸਿਆ ਕਿ ਇਸ ਦੌਰਾਨ ਕੋਰੋਨਾ ਖਿਲਾਫ ਫਰੰਟ ਲਾਈਨ ਦੇ ਕੰਮ ਕਰਨ ਵਾਲੇ ਕਰਮਚਾਰੀਆਂ, ਡਾਕਟਰਾਂ ਅਤੇ ਪੁਲੀਸ ਕਰਮਚਾਰੀਆਂ ਲਈ ਵਿਸ਼ੇਸ਼ ਆਕਰਸ਼ਕ ਆਫਰਾਂ ਨਾਲ ਸਰਵਿਸ ਦਿੱਤੀ ਜਾ ਰਹੀ ਹੈ| ਇਸ ਮੌਕੇ ਉਨ੍ਹਾਂ ਦੇ ਨਾਲ ਸਿਟੀਜ਼ਨ ਵੈਲਫੇਅਰ ਫਰਮ ਮੁਹਾਲੀ ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਢਿੱਲੋਂ, ਪ੍ਰੀਤ, ਮਨਦੀਪ, ਮਨਿੰਦਰ ਵੀ ਮੌਜੂਦ ਸਨ

Leave a Reply

Your email address will not be published. Required fields are marked *