ਆਜਾਦੀ ਦਿਹਾੜੇ ਮੌਕੇ ਸੰਗਰੂਰ ਵਿੱਚ ਲਹਿਰਾਇਆ ਖਾਲਿਸਤਾਨ ਦਾ ਝੰਡਾ

ਸੰਗਰੂਰ, 15 ਅਗਸਤ (ਮਨੋਜ ਸ਼ਰਮਾ) ਬੀਤੇ ਕਲ੍ਹ ਮੋਗਾ ਜਿਲ੍ਹੇ ਦੇ ਡੀ.ਸੀ. ਦਫਤਰ. ਕੰਪਲੈਕਸ ਦੀ ਛੱਤ ਤੇ ਖਾਲਿਸਤਾਨ ਦਾ ਝੰਡਾ ਲਹਿਰਾਏ ਜਾਣ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਅਤੇ ਵਰਕਰਾਂ ਵਲੋਂ ਸੰਗਰੂਰ ਵਿਖੇ ਆਜਾਦੀ ਦਿਹਾੜੇ ਮੌਕੇ ਕਾਲੀਆਂ ਝੰਡੀਆਂ ਲੈ ਕੇ ਸਰਕਾਰ ਵਿਰੁੱਧ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਵਲੋਂ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ| ਇਸ ਦੌਰਾਨ ਪੰਥਕ                     ਜੱਥੇਬੰਦੀਆਂ ਵਲੋਂ ਮੁਹਾਲੀ ਵਿੱਚ ਵੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਕਾਨੂੰਨਾਂ ਦੇ ਖਿਲਾਫ ਤਖਤੀਆਂ ਵਿਖਾਈਆਂ ਗਈਆਂ| 
ਸੰਗਰੂਰ ਵਿੱਚ ਇਸ ਮੌਕੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵਲੋਂ ਕਾਲੇ ਝੰਡੇ ਲਹਿਰਾ ਕੇ ਆਜਾਦੀ ਦਿਹਾੜੇ ਨੂੰ ਕਾਲਾ ਦਿਵਸ ਗਰਦਾਨਦਿਆਂ ਬੈਨਰ ਅਤੇ ਤਖਤੀਆਂ ਦਿਖਾ ਕੇ ਸਰਕਾਰ ਵੱਲੋਂ ਥੋਪੇ ਜਾ ਰਹੇ ਯੂ ਏ ਪੀ ਏ ਸਮੇਤ ਹੋਰਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਅਤੇ ਸਜਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ| 
ਇਸ ਮੌਕੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੌਜਵਾਨ ਨੇ ਕਿਹਾ ਕਿ 15 ਅਗਸਤ ਸਿੱਖ ਕੌਮ ਦਾ ਆਜਾਦੀ ਦਿਹਾੜਾ ਨਹੀਂ ਹੈ ਅਤੇ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ| ਉਸਨੇ ਕਿਹਾ ਕਿ ਦੇਸ਼ ਦੀ ਹਿੰਦੂਵਾਦੀ ਸਰਕਾਰ ਘੱਟ ਗਿਣਤੀਆਂ ਦੇ ਖਿਲਾਫ ਹੈ ਅਤੇ ਘੱਟ ਗਿਣਤੀਆਂ ਦੇ ਹਿੱਤਾ ਤੇ ਡਾਕਾ ਮਾਰ ਕੇ ਬ੍ਰਾਹਮਣਵਾਦੀ ਨੀਤੀਆਂ ਥੋਪ ਰਹੀ ਹੈ ਜਿਸਦਾ ਉਹ ਵਿਰੋਧ ਕਰਦੇ ਹਨ| 

Leave a Reply

Your email address will not be published. Required fields are marked *