ਆਜਾਦੀ ਦੇ 70 ਸਾਲ ਬਾਅਦ ਵੀ ਲੋਕ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ : ਬੌਬੀ ਕੰਬੋਜ


ਐਸ ਏ ਐਸ ਨਗਰ, 26 ਨਵੰਬਰ (ਸ.ਬ.) ਭਾਰਤੀ ਕਿਸਾਨ ਸੰਘ ਦੀ ਚੰਡੀਗੜ੍ਹ ਸੂਬਾ ਇਕਾਈ ਦੇ ਪ੍ਰਧਾਨ ਸ੍ਰੀ ਬੌਬੀ ਕੰਬੋਜ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਅੱਜ ਅਸੀਂ ਸੰਵਿਧਾਨ ਦਿਵਸ ਮਣਾ ਰਹੇ ਹਾਂ ਅਤੇ ਦੂਜੇ ਪਾਸੇ ਅੱਜ ਵੀ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਆਪਣੇ ਜਾਇਜ ਹੱਕਾਂ ਲਈ ਜੰਗੀ  ਪੱਧਰ ਤੇ ਸੜਕਾਂ ਤੇ ਆ ਕੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ| 
ਉਹਨਾਂ ਕਿਹਾ ਕਿ ਭਾਰਤੀ ਕਿਸਾਨ ਸੰਘ ਸ਼ੁਰੂ ਤੋਂ ਹੀ ਖੁੱਲੇ ਬਜਾਰ ਦਾ ਹਮਾਇਤੀ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਆਰਡੀਨੈਂਸਾਂ ਰਾਂਹੀ  ਕਿਸਾਨਾਂ ਨੂੰ ਕੋਈ ਫਾਇਦਾ ਹੁੰਦਾ ਨਹੀਂ ਦਿਖ ਰਿਹਾ ਅਤੇ ਭਾਰਤੀ ਕਿਸਾਨ ਸੰਘ ਵਲੋਂ ਵੀ ਇਹਨਾਂ ਖੇਤੀ ਆਰਡੀਨੈਂਸਾਂ ਵਿੱਚ ਕਈ ਤਰ੍ਹਾਂ ਦੀ ਸੋਧਾਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਐਮ ਐਸ ਪੀ ਦਾ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਕਾਫੀ ਹੱਦ ਤੱਕ ਫਾਇਦਾ ਹੋਵੇਗਾ| 
ਸ੍ਰ. ਕੰਬੋਜ ਨੇ ਕਿਹਾ ਕਿ ਆਜਾਦੀ ਦੇ 70 ਸਾਲ ਬੀਤ ਜਾਣ ਬਾਅਦ ਵੀ ਹਰ ਇੱਕ ਵਰਗ ਨੂੰ ਧਰਨੇ ਪਰਦਸ਼ਨ, ਸ਼ਕਤੀ ਪ੍ਰਦਰਸ਼ਨ, ਕੁਰਬਾਨੀਆਂ ਕਰਨ ਤੋ ਬਾਅਦ ਹੀ ਦੇਰ ਨਾਲ ਇਨਸਾਫ ਮਿਲਦਾ ਹੈ| ਉਹਨਾਂ ਕਿਹਾ ਕਿ ਭਾਰਤੀ ਸਵਿਧਾਨ ਸੱਭ ਨੂੰ ਆਪਣੀ ਗੱਲ ਮਨਵਾਉਣ ਲਈ ਅੰਦੋਲਨ ਕਰਨ ਦਾ ਅਧਿਕਾਰ ਦਿੰਦਾ ਹੈ ਅਤੇ ਸਰਕਾਰਾਂ ਨੂੰ ਵੀ ਆਪਣੀ ਜਨਤਾ ਦੀਆਂ ਸਮਸਿਆਵਾਂ ਹੱਲ ਕਰਨ ਦੀ                    ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਕਿਉਂਕਿ ਜਨਤਾ ਦੀਆ ਸਮਸਿਆਵਾ ਹੱਲ ਕਰਨ ਨੂੰ ਹੀ ਸਰਕਾਰ ਹੁੰਦੀ ਹੈ|

Leave a Reply

Your email address will not be published. Required fields are marked *