ਆਜਾਦ ਉਮੀਦਵਾਰ ਗੁਰਦੀਪ ਸਿੰਘ ਵੱਲੋਂ ਫੇਜ਼ 4 ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਤੇਜ
ਐਸ. ਏ. ਐਸ ਨਗਰ, 1ਫਰਵਰੀ (ਆਰ ਪੀ ਵਾਲੀਆ) ਨਗਰ ਨਿਗਮ ਮੁਹਾਲੀ ਦੇ ਵਾਰਡ ਨੰ: 4 ਤੋਂ ਉਮੀਦਵਾਰ ਸ. ਗੁਰਦੀਪ ਸਿੰਘ ਵੱਲੋਂ ਅੱਜ ਫੇਜ਼ 4 ਵਿੱਚ ਘਰ ਘਰ ਜਾ ਕੇ ਵੋਟਰਾਂ ਨਾਲ ਨਿੱਜੀ ਸੰਪਰਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਤੇ ਟਰੇਡ ਯੂਨੀਅਨ ਆਗੂ ਸਾਮਲ ਸਨ।
ਸz. ਗੁਰਦੀਪ ਸਿੰਘ ਦੇ ਜੱਥੇ ਵਲੋਂ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਵੋਟ ਦੇ ਹੱਕ ਨੂੰ ਸਮਝਦਾਰੀ ਨਾਲ ਵਰਤਣ, ਤਾਂ ਜੋ ਰਵਾਇਤੀ ਪਾਰਟੀਆਂ ਨੂੰ ਹਾਸ਼ੀਏ ਤੇ ਧੱਕਿਆ ਜਾ ਸਕੇ। ਉਹਨਾਂ ਕਿਹਾ ਕਿ ਇਸ ਲਈ ਬਦਲਵੀਂ ਰਾਜਨੀਤੀ ਨੂੰ ਤਕੜਾ ਕਰਨ ਦੀ ਲੋੜ ਹੈ ਅਤੇ ਸ. ਗੁਰਦੀਪ ਸਿੰਘ ਇਸ ਕਸਵੱਟੀ ਤੇ ਪੂਰਾ ਉਤਰਦੇ ਹਨ।
ਜਥੇ ਵਿੱਚ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਚਨ ਸਿੰਘ, ਮਜਦੂਰ ਤੇ ਮੁਲਾਜ਼ਮ ਆਗੂ ਦਿਨੇਸ਼ ਪ੍ਰਸ਼ਾਦ, ਯੋਗ ਰਾਜ, ਬਲਵਿੰਦਰ ਸਿੰਘ, ਸੁਖਬੀਰ ਸਿੰਘ ਤੇ ਮੁਹੱਲਾ ਨਿਵਾਸੀ ਪ੍ਰਿਤਪਾਲ ਸਿੰਘ ਖੋਖਰ, ਜਗਮੋਹਨ, ਅਮਰਜੀਤ ਸਿੰਘ, ਤਾਰਾ ਚੰਦ, ਸੂਨੇਨਾ, ਪਰਮਜੀਤ ਕੌਰ, ਆਦਿ ਸ਼ਾਮਲ ਸਨ।