ਆਜਾਦ ਉਮੀਦਵਾਰ ਹਰਵਿੰਦਰ ਕੌਰ ਨੇ ਚੋਣ ਦਫਤਰ ਖੋਲਿਆ

ਐਸ ਏ ਐਸ ਨਗਰ,9 ਫਰਵਰੀ (ਜਸਵਿੰਦਰ ਸਿੰਘ) ਵਾਰਡ ਨੰਬਰ 17 ਤੋਂ ਆਜਾਦ ਉਮੀਦਵਾਰ ਸ੍ਰੀਮਤੀ ਹਰਵਿੰਦਰ ਕੌਰ ਦੇ ਫੇ੭ 11 ਵਿੱਚ ਚੋਣ ਦਫਤਰ ਦਾ ਉਦਘਾਟਨ ਗੁਰਦੁਆਰਾ ਭੱਠਾ ਸਾਹਿਬ ਰੋਪੜ ਦੇ ਹੈਡ ਗਰੰਥੀ ਭਾਈ ਪਵਿੱਤਰ ਸਿੰਘ ਵਲੋਂ ਕੀਤਾ ਗਿਆ।

ਇਸ ਮੌਕੇ ਆਜਾਦ ਉਮੀਦਵਾਰ ਸ੍ਰੀਮਤੀ ਹਰਵਿੰਦਰ ਕੌਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਮਾਜ ਸੇਵਾ ਵਿਚ ਸਰਗਰਮ ਹਨ ਅਤੇ ਲੋਕਾਂ ਦੇ ਦੁੱਖ ਸੁੱਖ ਵਿਚ ੪ਾਮਲ ਹੋ ਰਹੇ ਹਨ। ਵਾਰਡ ਨੰਬਰ 17 ਦੇ ਵਸਨੀਕ ਉਹਨਾਂ ਦੇ ਪਰਿਵਾਰਕ ਮੈਂਬਰ ਹਨ, ਜਿਸ ਕਾਰਨ ਵਾਰਡ ਵਾਸੀਆਂ ਵਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿਤਾ ਜਾ ਰਿਹਾ ਹੈ।

ਇਸ ਮੌਕੇ ਸ੍ਰੀਮਤੀ ਹਰਵਿੰਦਰ ਕੌਰ ਦੇ ਪਤੀ ਕਰਨੈਲ ਸਿੰਘ, ਰਣਜੀਤ ਸਿੰਘ ਢਿਲੋਂ, ਜਗਦੀ੪ ਸਿੰਘ ਸਰਾਓਂ, ਕੁਲਵਿੰਦਰ ਸਿੰਘ, ਬਲਬੀਰ ਸਿੰਘ, ਅਮਰੀਕ ਸਿੰਘ ਬਾਜਵਾ ਮੌਜੂਦ ਸਨ।

Leave a Reply

Your email address will not be published. Required fields are marked *