ਆਜਾਦ ਗਰੁੱਪ ਦੇ ਮੈਂਬਰਾਂ ਦੇ ਖਿਲਾਫ ਬਦਲਾਖੋਰੀ ਦੀ ਕਾਰਵਾਈ ਬਰਦਾ੪ਤਯੋਗ ਨਹੀਂ : ਕੁਲਵੰਤ ਸਿੰਘ ਕੈਬਿਨਟ ਮੰਤਰੀ ਸਿੱਧੂ ਦੇ ਇ੪ਾਰੇ ਤੇ ਸੋਹਾਣਾ ਪੁਲੀਸ ਵਲੋਂ ਪਰਵਿੰਦਰ ਸਿੰਘ ਸੋਹਾਣਾ ਖਿਲਾਫ ਝੂਠਾ ਮਾਮਲਾ ਦਰਜ ਕਰਨ ਦਾ ਇਲਜਾਮ ਲਗਾਇਆ, ਮੰਤਰੀ ਨੇ ਇਲਜਾਮ ਨਕਾਰੇ

ਐਸ਼ਏyਐਸ਼ਨਗਰ, 20 ਫਰਵਰੀ (ਸ਼ਬy) ਨਗਰ ਨਿਗਮ ਦੀ ਚੋਣ ਤੋਂ ਬਾਅਦ ਸੋਹਾਣਾ ਵਿਖੇ ਆਜਾਦ ਗਰੁੱਪ ਦੇ ਸੀਨੀਅਰ ਮੈਂਬਰ ਸzy ਪਰਵਿੰਦਰ ਸਿੰਘ ਸੋਹਾਣਾ ਦੀ ਪਤਨੀ ਹਰਵਿੰਦਰ ਕੌਰ ਸੋਹਾਣਾ ਦੇ ਜਿੱਤ ਹਾਸਿਲ ਕਰਨ ਦੀ ਖੁ੪ੀ ਵਿੱਚ ਕੀਤੀ ਜਾ ਰਹੀ ਪਾਰਟੀ ਦੌਰਾਨ ਕਥਿਤ ਤੌਰ ਤੇ ਪਾਰਟੀ ਵਿੱਚ ੪ਾਮਿਲ ਕਿਸੇ ਵਿਅਕਤੀ ਵਲੋਂ ਫਾਇਰਿੰਗ ਕੀਤੇ ਜਾਣ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਵਲੋਂ ਸzy ਪਰਵਿੰਦਰ ਸਿੰਘ ਦੇ ਖਿਲਾਫ ਝੂਠਾ ਮਾਮਲਾ ਦਰਜ ਕਰਨ ਅਤੇ ਉਹਨਾਂ ਦੇ ਘਰ ਛਾਪੇਮਾਰੀ ਕਰਕੇ ਉਹਨਾਂ ਦੇ ਕਰੀਬੀ ਰਿ੪ਤੇਦਾਰਾਂ ਨੂੰ ਗ੍ਰਿਫਤਾਰ ਕਰਨ ਦਾ ਇਲਜਾਮ ਲਗਾਉਂਦਿਆਂ ਆਜਾਦ ਗੁੱਪ ਦੇ ਮੁਖੀ ਅਤੇ ਮੁਹਾਲੀ ਦੇ ਸਾਬਕਾ ਮੇਅਰ ਸzy ਕੁਲਵੰਤ ਸਿੰਘ ਨੇ ਕਿਹਾ ਹੈ ਕਿ ਇਹ ਸਾਰਾ ਕੁੱਝ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸzy ਬਲਬੀਰ ਸਿੰਘ ਦੇ ਇ੪ਾਰੇ ਤੇ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਆਜਾਦ ਗਰੁੱਪ ਦੇ ਖਿਲਾਫ ਕੀਤੀਆਂ ਜਾ ਰਹੀਆਂ ਬਦਲਾ ਖੋਰੀ ਦੀਆਂ ਕਾਰਵਾਈਆਂ ਨੂੰ ਕਿਸੇ ਕੀਮਤ ਤੇ ਬਰਦਾ੪ਤ ਨਹੀਂ ਕੀਤਾ ਜਾਵੇਗਾ ਅਤੇ ਆਜਾਦ ਗਰੁੱਪ ਇਸ ਸਾਰੇ ਕੁੱਝ ਦੇ ਖਿਲਾਫ ਇਕੱਜੁੱਟ ਹੋ ਕੇ ਲੜਾਈ ਲੜੇਗਾ।

ਅੱਜ ਇੱਥੇ ਸੱਦੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਆਜਾਦ ਗਰੁੱਪ ਦੇ ਕੌਂਸਲਰਾਂ ਸੁਖਦੇਵ ਸਿੰਘ ਪਟਵਾਰੀ, ਹਰਜਿੰਦਰ ਕੌਰ ਸੋਹਾਣਾ, ਸਾਬਕਾ ਕੌਂਸਲਰਾਂ ਸzy ਫੂਲਰਾਜ ਸਿੰਘ ਅਤੇ ਆਰ ਪੀ ੪ਰਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਰਵਿੰਦਰ ਸਿੰਘ ਨੂੰ ਝੂਠਾ ਫਸਾਇਆ ਗਿਆ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਦੌਰਾਨ ਜੇਕਰ ਕਿਸੇ ਵਲੋਂ ਅਜਿਹੀ ਕੋਈ ਗਲਤੀ ਕੀਤੀ ਗਈ ਹੈ ਤਾਂ ਪੁਲੀਸ ਇਸ ਸੰਬੰਧੀ ਬਣਦੀ ਕਾਰਵਾਈ ਕਰੇ ਪਰੰਤੂ ਪਾਰਟੀ ਵਿੱਚ ਹਾਜਿਰ ਨਾ ਹੋਣ ਦੇ ਬਾਵਜੂਦ ਅਤੇ ਐਡਿਟ ਕੀਤੀ ਇੱਕ ਵਾਇਰਲ ਵੀਡੀਓ ਨੂੰ ਆਧਾਰ ਬਣਾ ਕੇ ਪੁਲੀਸ ਵਲੋਂ ਇਸ ਮਾਮਲੇ ਵਿੱਚ ਸzy ਸੋਹਾਣਾ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਹਨਾਂ ਦੇ ਘਰ ਛਾਪੇਮਾਰੀ ਕਰਕੇ ਉਹਨਾਂ ਦੇ ਘਰ ਆਏ ਰਿ੪ਤੇਦਾਰਾਂ (ਪਰਵਿੰਦਰ ਸਿੰਘ ਦੇ ਚਾਚਾ, ਜਵਾਈ ਅਤੇ ਭਤੀਜੇ) ਨੂੰ ਫੜ ਕੇ ਲੈ ਗਈ।

ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਦੇ ਦਫਤਰ ਤੇ ਗੁੰਡਾ ਅਨਸਰਾਂ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ ਉਸ ਵੇਲੇ ਪੁਲੀਸ ਵਲੋਂ ਭਾਵੇਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਸੀ ਪਰੰਤੂ ਦੋ੪ੀਆਂ ਨੂੰ ਗ੍ਰਿਫਤਾਰ ਕਰਨਾ ਤਾਂ ਦੂਰ ਪੁਲੀਸ ਨੇ ਉਹਨਾਂ ਦੇ ਘਰ ਗੇੜਾ ਤਕ ਨਹੀਂ ਮਾਰਿਆ। ਇਸੇ ਤਰ੍ਹਾਂ ਵਾਰਡ ਨੰਬਰ 34 ਤੋਂ ਜੇਤੂ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਦੇ ਦਫਤਰ ਤੇ ਅਕਾਲੀ ਦਲ ਦੇ ਉਮੀਦਵਾਰ ਦੀ ਅਗਵਾਈ ਵਿੱਚ ਦੋ ਦਰਜਨ ਦੇ ਕਰੀਬ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਅਤੇ ਤੋੜਫੋੜ ਦੇ ਮਾਮਲੇ ਵਿੱਚ ਵੀ ਪੁਲੀਸ ਦੀ ਕਾਰਵਾਈ ਮਾਮਲਾ ਦਰਜ ਕਰਨ ਤਕ ਹੀ ਸੀਮਿਤ ਰਹੀ ਪਰੰਤੂ ਪਰਵਿੰਦਰ ਸਿੰਘ ਸੋਹਾਣਾ ਦੇ ਮਾਮਲੇ ਵਿੱਚ ਇਹ ਕਾਰਵਾਈ ਉਹਨਾਂ ਦੇ ਘਰ ਤੇ ਵਾਰ ਵਾਰ ਛਾਪੇਮਾਰੀ ਕਰਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਾਜਾਇਜ ਤੌਰ ਤੇ ਫੜਣ ਤਕ ਕਿਉਂਂ ਪਹੁੰਚ ਗਈ।

ਉਹਨਾਂ ਕਿਹਾ ਕਿ ਇਸ ਦੌਰਾਨ ਜਿਹਨਾਂ ਲੋਕਾਂ ਤੇ ਫਾਇਰਿੰਗ ਦਾ ਇਲਜਾਮ ਹੈ ਉਹਨਾਂ ਵਲੋਂ ਅਦਾਲਤ ਵਿੱਚ ਸਮਰਪਨ ਵੀ ਕਰ ਦਿੱਤਾ ਗਿਆ ਹੈ ਪਰੰਤੂ ਇਸਦੇ ਬਾਵਜੂਦ ਪੁਲੀਸ ਵਲੋਂ ਪਰਵਿੰਦਰ ਸਿੰਘ ਸੋਹਾਣਾ ਦੇ ਪਰਿਵਾਰਕ ਮੈਂਬਰਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਉਹਨਾਂ ਇਲਜਾਮ ਲਗਾਇਆ ਕਿ ਪਿੰਡ ਦੈੜੀ ਦੀ ਕੀਮਤੀ ਜਮੀਨ ਸzy ਸਿੱਧੂ ਦੇ ਭਰਾ ਦੀ ਕੰਪਨੀ ਨੂੰ ਤਬਦੀਲ ਕਰਨ ਦੇ ਮਾਮਲੇ ਨੂੰ ਸzy ਪਰਵਿੰਦਰ ਸਿੰਘ ਸੋਹਾਣਾ ਵਲੋਂ ਜੋਰ ੪ੋਰ ਨਾਲ ਉਠਾਇਆ ਗਿਆ ਸੀ ਅਤੇ ਬਾਅਦ ਵਿੱਚ ਮਾਣਯੋਗ ਹਾਈਕੋਰਟ ਵਲੋਂ ਇਹ ਤਬਾਦਲਾ ਰੱਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹਨਾਂ ਨੂੰ ਨਿ੪ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਜਾਦ ਗਰੁਪ ਇਹਨਾਂ ਧੱਕੇ੪ਾਹੀਆਂ ਨੂੰ ਬਰਦਾ੪ਤ ਨਹੀਂ ਕਰੇਗਾ ਅਤੇ ਇਸ ਸਾਰੇ ਕੁੱਝ ਦੇ ਖਿਲਾਫ ਇਕੱਜੁਟ ਹੋ ਕੇ ਲੜੇਗਾ।

ਦੂਜੇ ਪਾਸੇ ਕੈਬਿਨਟ ਮੰਤਰੀ ਸzy ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਜਾਦ ਗਰੁੱਪ ਦੀ ਇਹ ਆਦਤ ਬਣ ਗਈ ਹੈ ਕਿ ਕੋਈ ਵੀ ਗੱਲ ਹੋਵੇ ਉਹ ਉਹਨਾਂ ਨੂੰ ਜਿੰਮੇਵਾਰ ਠਹਿਰਾਉਣ ਦੀ ਕੋ੪ਿ੪ ਕਰਦੇ ਹਨ। ਉਹਨਾਂ ਕਿਹਾ ਕਿ ਕੋਈ ਦੱਸੇ ਕਿ ਪਾਰਟੀ ਵਿੱਚ ਹਥਿਆਰ ਲੈ ਕੇ ਜਾਣ ਅਤੇ ਗੋਲੀਆਂ ਚਲਾਉਣ ਦੀ ਸਲਾਹ ਵੀ ਸਿੱਧੂ ਨੇ ਦਿੱਤੀ ਸੀ? ਉਹਨਾਂ ਕਿਹਾ ਕਿ ਜੇਕਰ ਇਹਨਾਂ ਨੇ ਕੋਈ ਗਲਤ ਕੰਮ ਕੀਤਾ ਹੈ ਅਤੇ ਪੁਲੀਸ ਨੇ ਕਾਰਵਾਈ ਕੀਤੀ ਹੈ ਤਾਂ ਇਸ ਵਿੱਚ ਉਹ ਕਿੱਥੋ ਆ ਗਏ। ਉਹਨਾਂ ਕਿਹਾ ਕਿ ਆਜਾਦ ਗਰੁੱਪ ਨੂੰ ਆਪਣੀ ਹਾਰ ਹਜਮ ਨਹੀਂ ਹੋ ਰਹੀ ਇਸ ਲਈ ਉਹਨਾਂ ਦੇ ਖਿਲਾਫ ਬੇਬੁਨਿਆਦ ਇਲਜਾਮ ਲਗਾਏ ਜਾ ਰਹੇ ਹਨ।

ਇਸ ਸੰਬੰਧੀ ਗੱਲ ਕਰਨ ਤੇ ਡੀ ਐਸ ਪੀ ਸਿਟੀ 2 ਸ੍ਰੀ ਦੀਪ ਕਮਲ ਨੇ ਕਿਹਾ ਕਿ ਪੁਲੀਸ ਉੱਪਰ ਲਗਾਏ ਗਏ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਪੁਲੀਸ ਵਲੋਂ ਬਿਨਾ ਕਿਸੇ ਦਬਾਓ ਦੇ ਆਪਣਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਸਿਆਸੀ ਦਬਾਓ ਹੋਣ ਦੀ ਗੱਲ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਪੁਲੀਸ ਵਲੋਂ ਮੈਰਿਟ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪੁੱਛਣ ਤੇ ਕਿ ਫਾਇਰਿਗ ਕਰਨ ਵਾਲਿਆਂ ਵਲੋਂ ਅਦਾਲਤ ਵਿੱਚ ਸਰੰਡਰ ਕਰਨ ਦੇ ਬਾਵਜੂਦ ਸzy ਪਰਵਿੰਦਰ ਸੋਹਾਣਾ ਦੇ ਪਰਿਵਾਰਕ ਮੈਂਬਰਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ, ਉਹਨਾਂ ਕਿਹਾ ਕਿ ਪੁਲੀਸ ਆਪਣਾ ਕੰਮ ਕਰ ਰਹੀ ਹੈ ਅਤੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੋਈ ਉਸਨੂੰ ਅੰਜਾਮ ਦਿੱਤਾ ਜਾਵੇਗਾ।

Leave a Reply

Your email address will not be published. Required fields are marked *