ਆਟਾ ਚੱਕੀ ਵਿੱਚ ਧਮਾਕਾ, ਤਿੰਨ ਵਿਅਕਤੀਆਂ ਦੀ ਮੌਤ

ਏਟਾ, 12 ਜੁਲਾਈ (ਸ.ਬ.) ਉਤਰ ਪ੍ਰਦੇਸ਼ ਵਿੱਚ ਏਟਾ ਜ਼ਿਲੇ ਦੇ ਨਿਧੌਲੀਕਲਾਂ ਖੇਤਰ ਦੀ ਆਟਾ ਚੱਕੀ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ| ਇਸ ਹਾਦਸੇ ਵਿੱਚ ਚੱਕੀ ਨੇੜੇ ਖੜ੍ਹੇ ਬੱਚੇ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਲੋਕ ਗੰਭੀਰ ਜ਼ਖਮੀ ਹੋ ਗਏ|
ਪੁਲੀਸ ਸੂਤਰਾਂ ਮੁਤਾਬਕ ਨਿਧੌਲੀਕਲਾਂ ਇਲਾਕੇ ਦੇ ਝਿਨਵਾਰ ਪਿੰਡ ਵਿੱਚ ਮਾਜਿਦ ਅਲੀ ਟਰੈਕਟਰ ਦੀ ਚੱਕੀ ਤੋਂ ਆਟਾ ਪਿਸਣ ਦਾ ਕੰਮ ਕਰ ਰਿਹਾ ਸੀ| ਉਦੋਂ ਅਚਾਨਕ ਚੱਕੀ ਦੇ ਫਟਣ ਨਾਲ ਨੇੜੇ ਖੜ੍ਹੇ ਇਕ ਬੱਚੇ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 6 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਹਾਦਸੇ ਦੇ ਬਾਅਦ ਚੱਕੀ ਦਾ ਮਾਲਕ ਅਲੀ ਫਰਾਰ ਹੋ ਗਿਆ| ਪੁਲੀਸ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ|

Leave a Reply

Your email address will not be published. Required fields are marked *