ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਮੁੜ ਤੋਂ ਕੀਤੀ ਜਾ ਰਹੀ ਜਾਂਚ ਪੜਤਾਲ ਦਾ ਕੰਮ ਜਲਦੀ ਹੀ ਮੁਕੰਮਲ ਹੋ ਜਾਵੇਗਾ : ਸਪਰਾ

ਐਸ.ਏ.ਐਸ. ਨਗਰ , 6 ਜੁਲਾਈ (ਸ.ਬ.) ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਨੂੰ ਯੋਗ ਲਾਭਪਾਤਰੀਆਂ ਤੱਕ ਪਹੁਚਾਉਣ ਲਈ ਆਰੰਭੇ ਯਤਨਾਂ ਤਹਿਤ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਮੁੜ ਤੋਂ ਜਾਂਚ ਪੜਤਾਲ ਕਰਨ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਅਤੇ ਇਹ ਕੰਮ ਜਲਦੀ ਹੀ  ਮੁਕੰਮਲ ਕਰ ਲਿਆ ਜਾਵੇਗਾ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ‘ਚ ਲਗਪਗ 99007 ਕਾਰਡ ਧਾਰਕ ਹਨ ਜ਼ਿਨ੍ਹਾਂ ਵਿੱਚ ਲਗਭਗ 3 ਲੱਖ 73 ਹਜਾਰ 958 ਪਰਿਵਾਰਾਂ ਦੇ ਮੈਂਬਰ ਸ਼ਾਮਿਲ ਹਨ ਅਤੇ ਇਨ੍ਹਾਂ ਕਾਰਡ ਧਾਰਕਾਂ ਦੀ ਮੁੜ ਤੋਂ ਰੀਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਕੇਵਲ ਯੋਗ ਲਾਭਪਾਤਰੀ ਹੀ ਇਸ ਸਕੀਮ ਦਾ ਲਾਭ ਲੈ ਸਕਣ ਅਤੇ ਨਜਾਇਜ ਲਾਭ ਲੈ ਰਹੇ ਲੋਕਾਂ ਦੇ ਨਾਅ ਸੂਚੀ ਵਿਚੋਂ ਖਾਰਜ ਕੀਤੇ ਜਾ ਸਕਣ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਨਵੀਂ ਆਟਾ ਦਾਲ ਸਕੀਮ ਤਹਿਤ ਜ਼ਿਲ੍ਹੇ ਦੇ ਸਾਬਕਾ ਫੌਜੀਆਂ ਅਤੇ ਅਜਿਹੇ ਕਿਸਾਨਾਂ/ਭੂਮੀਹੀਣ ਪਰਿਵਾਰਾਂ, ਜਿਨ੍ਹਾਂ ਵਿੱਚੋ ਕਿਸੇ ਨੇ ਤੰਗੀ ਕਾਰਨ ਆਤਮ ਹੱਤਿਆ ਕੀਤੀ ਹੈ ਉਨ੍ਹਾਂ ਨੂੰ ਵੀ ਇਸ ਸਕੀਮ ਦੇ ਲਾਭਪਾਤਰੀ ਬਣਾਇਆ ਜਾਵੇਗਾ| ਅਜਿਹੇ ਪਰਿਵਾਰਾਂ ਲਈ ਸਲਾਨਾ ਆਮਦਨ ਦੀ ਸ਼ਰਤ ਲਾਗੂ ਨਹੀਂ ਹੋਵੇਗੀ| ਉਨ੍ਹਾਂ ਦੱਸਿਆ ਕਿ ਮੁੜ ਰੀਵੈਰੀਫਿਕੇਸ਼ਨ ਦੇ ਕੰਮ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ) ਦੀ ਨਿਗਰਾਨੀ ਹੇਠ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ| ਪੇਂਡੂ ਇਲਾਕਿਆਂ ਵਿੱਚ ਸਬੰਧਤ ਪਟਵਾਰੀ, ਪੰਚਾਇਤ ਸਕੱਤਰ ਅਤੇ ਨਿਰਿਖਕ ਖੁਰਾਕ ਅਤੇ ਸਪਲਾਈਜ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ| ਸ਼ਹਿਰੀ ਇਲਾਕਿਆਂ ਵਿੱਚ ਸਬੰਧਿਤ ਕਾਰਜਕਾਰੀ ਅਫਸਰ, ਕਮਿਸ਼ਨਰ ਨਗਰ ਨਿਗਮ ਜਾਂ ਉਨ੍ਹਾਂ ਦੇ ਨੁਮਾਇੰਦੇ ਅਤੇ ਨਿਰੀਖਕ ਖੁਰਾਕ ਅਤੇ ਸਪਲਾਇਜ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਆਟਾ ਦਾਲ ਸਕੀਮ ਤਹਿਤ ਮੌਜੂਦਾ ਲਾਭਪਾਤਰੀਆਂ ਦੀ ਸੂਚੀ ਵਿਭਾਗ ਦੀ ਵੈਬਸਾਇਟ ਤੇ ਵੀ ਉਪਲਬਧ ਹੈ ਅਤੇ ਵੈਬਸਾਇਟ ਤੋਂ ਇਹ ਸੂਚੀਆਂ ਡਾਊਨਲੋਡ ਕਰਕੇ, ਇਨ੍ਹਾਂ ਵਿੱਚ ਸਾਰੇ ਮੌਜੂਦਾ ਲਾਭਪਾਤਰੀ ਪਰਿਵਾਰਾਂ ਦੇ ਯੋਗ ਅਤੇ ਅਯੋਗ ਪਾਏ ਜਾਣ ਬਾਰੇ ਵੀ ਦਰਜ ਕੀਤਾ                 ਜਾਵੇਗਾ|
ਉਨ੍ਹਾਂ ਦੱਸਿਆ ਕਿ ਮੌਜੂਦਾ ਲਾਭਪਾਤਰੀ ਪਰਿਵਾਰਾਂ ਦੀ ਰੀਵੈਰੀਫਿਕੇਸ਼ਨ ਅਤੇ ਅਜਿਹੇ ਕਿਸਾਨਾਂ/ਭੁਮੀਹੀਣ ਪਰਿਵਾਰਾਂ ਜਿਨ੍ਹਾਂ ਵਿੱਚੋ ਕਿਸੇ ਨੇ ਤੰਗੀ ਕਾਰਨ ਆਤਮ ਹੱਤਿਆ ਕੀਤੀ ਹੈ ਦੀ ਸਨਾਖਤ ਸਬੰਧੀ ਫਾਇਨਲ ਸੂਚੀਆਂ ਸਬੰਧਤ ਐਸ ਡੀ ਐਮ ਵੱਲੋਂ ਤਸਦੀਕ ਕੀਤੀਆਂ ਜਾਣਗੀਆਂ|
ਉਨ੍ਹਾਂ ਦੱਸਿਆ ਕਿ ਰੀਵੈਰੀਫਿਕੇਸ਼ਨ ਉਪਰੰਤ ਯੋਗ ਪਾਏ ਜਾਦੇ ਲਾਭਪਾਤਰੀ ਪਰਿਵਾਰਾਂ ਦੀਆਂ ਸੂਚੀਆਂ ਪਿੰਡਾਂ ਅਤੇ ਵਾਰਡਾਂ ਵਿੱਚ ਕਿਸੇ ਸਾਂਝੀ ਥਾਂ ਤੇ ਲਗਾਈਆਂ ਜਾਣਗੀਆਂ ਅਤੇ ਇਨ੍ਹਾਂ ਸੂਚੀਆਂ ਸਬੰਧੀ ਇੰਤਰਾਜ ਵੀ ਪ੍ਰਾਪਤ ਕੀਤੇ ਜਾਣਗੇ|

Leave a Reply

Your email address will not be published. Required fields are marked *