ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਸਥਾਪਿਤ ਹੋਣ ਨਾਲ ਡਰਾਈਵਿੰਗ ਲਾਈਸੈਂਸ ਬਣਾਉਣ ਦੇ ਕੰਮ ਕਾਜ਼ ਵਿਚ ਪਾਰਦਰਸ਼ਤਾ ਆਈ : ਮਾਂਗਟ

ਹੁਣ ਤੱਕ 8243 ਪੱਕੇ ਅਤੇ 5579 ਲਰਨਿੰਗ ਲਾਈਸੈਂਸ ਕੀਤੇ ਜਾਰੀ

ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ਤੇ ਟੈਸਟ ਪਾਸ ਕਰਨ ਵਾਲੇ ਪ੍ਰਰਾਥੀ ਨੂੰ ਇਕ ਘੰਟੇ ਦੇ ਅੰਦਰ -ਅੰਦਰ ਜਾਰੀ ਕਰ ਦਿੱਤਾ ਜਾਂਦਾ ਹੈ ਲਾਈਸੈਂਸ: ਡੀ.ਟੀ.ਓ
ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਮੁਹਾਲੀ ਸਥਿਤ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ਦੇ ਕੰਮ ਕਾਜ਼ ਦੀ ਕੀਤੀ ਸਮੀਖਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਗਸਤ :  ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ ਲੋਕਾਂ ਨੂੰ ਡਰਾਈਵਿੰਗ ਲਾਈਸੈਂਸ ਬਣਾਉਣ ਦੀ ਸਹੂਲਤ ਲਈ ਐਸ.ਏ.ਐਸ ਨਗਰ ਦੇ ਸੈਕਟਰ 82 ਵਿਖੇ ਸਾਢੇ ਤਿੰਨ ਏਕੜ ਵਿਚ 01 ਕਰੋੜ 05 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਐਟੋਮੈਟਿਡ ਡਾਰਈਵਿੰਗ ਸੈਂਟਰ ਦੇ ਕੰਮ ਕਾਜ ਦੀ  ਸਮੀਖਿਆ ਕਰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ. ਐਸ. ਮਾਂਗਟ ਨੇ ਦੱਸਿਆ ਕਿ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ਸਥਾਪਿਤ ਹੋਣ ਨਾਲ ਡਰਾਈਵਿੰਗ ਲਾਈਸੈਂਸ ਬਣਾਉਣ ਦੇ ਕੰਮ ਕਾਜ਼ ਵਿਚ ਪਾਰਦਰਸ਼ਤਾ ਆਈ ਹੈ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਡਰਾਈਵਿੰਗ ਲਾਈਸੈਂਸ ਬਣਾਉਣ ਲਈ ਵੱਖ ਵੱਖ ਥਾਵਾਂ ਤੇ ਖੱਜਲ ਖੁਆਰ ਨਹੀਂ ਹੋਣਾ ਪੈਂਦਾ ਅਤੇ ਨਾ ਹੀ ਸਮਾਂ ਬਰਬਾਦ ਕਰਨਾ ਪੈਂਦਾ ਹੈ| ਡਰਾਈਵਿੰਗ ਲਾਈਸੈਂਸ ਬਣਾਉਣ ਦੀ ਸਾਰੀ ਪ੍ਰਕ੍ਰਿਆ ਇਕੋ ਸਥਾਨ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ਤੇ ਹੀ ਮੁਕਮੰਲ ਹੋ ਜਾਂਦੀ ਹੈ ਅਤੇ ਜਿਹੜਾ ਪ੍ਰਾਰਥੀ ਟੈਸਟ ਟ੍ਰੈਕ ਤੇ ਪਾਸ ਹੋ ਜਾਂਦਾ ਹੈ ਉਸ ਨੂੰ ਮੌਕੇ ਤੇ ਹੀ ਲਾਈਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ|  ਉਨਾਂ੍ਹ ਦੱਸਿਆ ਕਿ ਆਟੋਮੈਟਿਡ ਡਰਾਈਵਿੰਗ ਟੈਸਟ ਟ੍ਰੈਕ ਬਣਨ ਨਾਲ ਹੁਣ ਆਯੋਗ ਵਿਆਕਤੀ ਡਰਾਈਵਿੰਗ ਲਾਈਸੈਸ ਪ੍ਰਾਪਤ ਨਹੀਂ ਕਰ ਸਕਦੇ| ਜਿਸ ਨਾਲ ਸੜਕੀ ਦੁਰਘਟਨਾਵਾਂ ਨੂੰ ਠੱਲ ਪਵੇਗੀ ਅਤੇ ਹੁਣ ਉਹੀ ਵਿਆਕਤੀ ਡਰਾਈਵਿੰਗ ਲਾਈਸੈਂਸ ਹਾਸਲ ਕਰਦਾ ਹੈ ਜੋ ਵਾਹਨ ਚਲਾਉਣ ਦੇ ਸਮੱਰਥ ਹੈ| ਇਸ ਤੋਂ ਇਲਾਵਾ ਡਰਾਈਵਿੰਗ ਲਾਈਸੈਂਸ ਹਾਸਲ ਕਰਨ ਲਈ ਹੁਣ ਕਿਸੇ ਦੀ ਸਿਫਾਰਸ਼ ਨਹੀਂ ਚਲਦੀ ਕਿਉਂਕਿ ਡਰਾਈਵਿੰਗ ਲਾਈਸੈਸ ਬਣਾਉਣ ਦੇ ਸਾਰੇ ਕੰਮ ਕਾਜ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ| ਉਨਾਂ੍ਹ ਇਸ ਮੌਕੇ ਲਾਈਸੈਂਸ ਹਾਸਲ ਕਰਨ ਵਾਲੇ ਪ੍ਰਾਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਪ੍ਰਾਰਥੀਆਂ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ| ਉਨਾਂ੍ ਵੱਲੋਂ ਇਸ ਮੌਕੇ ਟ੍ਰੈਕ ਦੀ ਕੱਚੀ ਪਾਰਕਕਿੰਗ ਨੂੰ ਪੱਕੀ ਕਰਨ ਅਤੇ ਟ੍ਰੈਕ ਤੱਕ ਕੱਚੀ ਸੜਕ ਨੂੰ ਪੱਕੀ ਕਰਨ ਦੀ ਮੰਗ ਕੀਤੀ ਗਈ| ਜਿਸ ਤੇ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਕਿ ਇਨਾਂ੍ਹ ਨੂੰ ਜਲਦੀ ਹੀ ਪੱਕਾ ਕਰਵਾਇਆ ਜਾਵੇਗਾ| ਉਨਾਂ੍ਹ ਆਟੌਮੈਟਿਡ ਡਰਾਈਵਿੰਗ ਟੈਸਟ ਸੈਂਟਰ ਚ ਲਗਾਈ ਗਈ ਫੀਡ ਬੈਕ ਬੁੱਕ ਨੂੰ ਵੀ ਵੇਖਿਆ | ਜਿਸ ਦੀ ਉਨਾਂ੍ਹ ਸ਼ਲਾਘਾ ਕੀਤੀ|
ਇਸ ਮੌਕੇ ਜਿਲਾ੍ਹ ਟਰਾਂਸਪੋਰਟ ਅਫਸਰ ਕਰਨ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ਚਾਲੂ ਹੋਇਆ ਹੈ ਹੁਣ ਤੱਕ 8243 ਪੱਕੇ ਲਾਈਸੈਂਸ ਬਣਾਏ ਅਤੇ ਰੀਨਿਊ ਕੀਤੇ ਗਏ ਹਨ ਅਤੇ 5579 ਲਰਨਿੰਗ ਲਾਈਸੈਂਸ ਬਣਾਏ ਗਏ ਹਨ| ਉਨਾਂ੍ਹ ਦੱਸਿਆ ਕਿ ਜਿਹੜਾ ਪ੍ਰਾਰਥੀ ਟਰੈਕ ਤੇ ਟੈਸਟ ਪਾਸ ਕਰ ਲੈਂਦਾ ਹੈ| ਉਸ ਨੂੰ ਇਕ ਘੰਟੇ ਦੇ ਅੰਦਰ ਅੰਦਰ ਲਾਈਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ| ਉਨਾਂ੍ਹ ਦੱਸਿਆ ਕਿ ਰੋਜ਼ਾਨਾ 225 ਦੇ ਕਰੀਬ ਪ੍ਰਾਰਥੀ ਲਾਈਸੈਂਸ ਹਾਸਲ ਕਰਨ ਲਈ ਪੁੱਜਦੇ ਹਨ| ਉਨਾਂ੍ਹ ਪ੍ਰਾਰਥੀਆਂ ਨੂੰ ਲਾਈਸੈਂਸ ਜਾਰੀ ਕੀਤੇ ਜਾਂਦੇ ਹਨ ਜੋ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ਤੇ ਟੈਸਟ ਪਾਸ ਕਰਦੇ ਹਨ| ਇਸ ਮੌਕੇ ਏ ਡੀ ਟੀ ਓ ਸ੍ਰੀ ਸਿਮਰਨ ਸਰਾਂ ਵੀ ਮੌਜੂਦ ਸਨ|

Leave a Reply

Your email address will not be published. Required fields are marked *