ਆਟੋ ਰਿਕਸ਼ਾ ਤੇ ਟਰੱਕ ਵਿਚਾਲੇ ਟੱਕਰ, ਚਾਰ ਮੌਤਾਂ

ਅੰਬਾਲਾ, 3 ਅਕਤੂਬਰ (ਸ.ਬ.) ਹਰਿਆਣਾ ਵਿੱਚ ਅੰਬਾਲਾ ਹਿਸਾਰ ਕੌਮੀ ਮਾਰਗ ਤੇ ਟਰੱਕ ਤੇ ਆਟੋ ਰਿਕਸ਼ਾ ਦਰਮਿਆਨ ਹੋਈ ਆਹਮੋ ਸਾਹਮਣੇ ਭਿਆਨਕ ਟੱਕਰ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ| ਸੱਤ ਲੋਕ ਜ਼ਖਮੀ ਹੋਏ ਹਨ ਤੇ ਜਿਨ੍ਹਾਂ ਵਿਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਹਾਦਸੇ ਮਗਰੋਂ ਚਾਲਕ ਫਰਾਰ ਹੋ ਗਿਆ ਤੇ ਪੁਲੀਸ ਵੱਲੋਂ ਲਾਪਰਵਾਹ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਨ ਸਮੇਤ ਚਾਲਕ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *