ਆਡਿਟ ਅਤੇ ਅਕਾਉਂਟਸ ਫਰਟਰਨਟੀ ਦੀ ਮੀਟਿੰਗ ਵਿੱਚ ਕੌਂਸਲਰ ਦਾ ਸਨਮਾਨ

ਐਸ ਏ ਐਸ ਨਗਰ, 8 ਦਸੰਬਰ (ਸ.ਬ.) ਆਡਿਟ ਅਤੇ ਅਕਾਉਂਟਸ ਫਰਟਰਨਟੀ ਮੁਹਾਲੀ ਦੀ ਅਹਿਮ ਮੀਟਿੰਗ ਸ਼੍ਰੀ ਮਦਨਜੀਤ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ            ਬਹੁਗਿਣਤੀ ਮੈਂਬਰਾਂ ਨੇ ਹਿੱਸਾ ਲਿਆ| ਮੀਟਿੰਗ ਦਾ ਸੰਚਾਲਨ ਹਰਬੰਸ ਸਿੰਘ ਜਰਨਲ ਸਕੱਤਰ ਅਤੇ ਮੰਗਤ ਰਾਏ ਅਰੋੜਾ ਪ੍ਰੈਸ ਸਕੱਤਰ ਦੁਆਰਾ ਕੀਤਾ ਗਿਆ| ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਿਰ ਹੋਏ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਅਤੇ ਜਸਪ੍ਰੀਤ ਕੌਰ ਮੁਹਾਲੀ ਕੌਂਸਲਰ ਦਾ ਸਨਮਾਨ ਕੀਤਾ  ਗਿਆ| ਮੀਟਿੰਗ ਦੌਰਾਨ ਮਹਿਕਮੇ ਦੀਆਂ ਸਰਗਰਮੀਆਂ ਤੋਂ ਇਲਾਵਾ ਮੁਹਾਲੀ ਸ਼ਹਿਰ ਦੀਆਂ ਕੁੱਤਿਆਂ ਦੀਆਂ ਸਮੱਸਿਆਵਾਂ, ਪਾਰਕਾਂ ਦੀ ਸਾਂਭ ਸੰਭਾਲ, ਬਿਜਲੀ ਪਾਣੀ ਦੀਆਂ ਸਮੱਸਿਆਵਾਂ ਅਤੇ ਸੜਕਾਂ ਦੇ ਕਿਨਾਰਿਆਂ ਤੇ ਦਰੱਖਤਾਂ ਦੀ ਕਟਾਈ ਆਦਿ ਤੇ ਚਰਚਾ ਕੀਤੀ ਗਈ| ਕੌਂਸਲਰ ਨੇ ਸਾਰਿਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ|  ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਬੀ.ਐਸ. ਬੱਗਾ, ਏ. ਡੀ. ਬੱਬਰ, ਨਰਿੰਦਰ, ਸੁਰਜੀਤ ਸਿੰਘ, ਪਰਸਨ ਸਿੰਘ, ਹਾਂਡਾ ਸਾਹਿਬ, ਬਲਵਿੰਦਰ ਸਿੰਘ, ਦਰਸ਼ਨ ਕੌਰ, ਅਤੇ ਹੋਰ ਪਤਵੰਤੇ ਹਾਜ਼ਰ ਸਨ|

Leave a Reply

Your email address will not be published. Required fields are marked *