ਆਤਮਰਸ ਕੀਰਤਨ ਕਰਵਾਇਆ

ਐਸ. ਏ.ਐਸ. ਨਗਰ, 30 ਅਪ੍ਰੈਲ (ਸ.ਬ.) ਗੁਰਦੁਆਰਾ ਸ਼੍ਰੀ ਕਲਗੀਧਰ ਸਿੰਘ ਸਭਾ, ਫੇਜ਼-4, ਮੁਹਾਲੀ ਵਿਖੇ ਆਤਮਰਸ ਕੀਰਤਨ ਕਰਵਾਇਆ ਗਿਆ, ਹਜੂਰੀ ਰਾਗੀ ਭਾਈ ਤੇਜਿੰਦਰ ਸਿੰਘ ਦੇ ਜੱਥੇ ਨੇ ਕੀਰਤਨ ਰਾਹੀਂ ਆਤਮਰਸ ਕੀਰਤਨ ਦੀ ਅਰੰਭਤਾ ਕੀਤੀ| ਉਪਰੰਤ ਭਾਈ ਲਖਵਿੰਦਰ ਸਿੰਘ ਚੰਡੀਗ੍ਹੜ ਵਾਲੇ, ਭਾਈ ਅਮਰਜੀਤ ਸਿੰਘ, ਭਾਈ ਸੰਤੋਖ ਸਿੰਘ, ਭਾਈ ਹਰਜੀਤ ਸਿੰਘ ਜੰਮੂ ਵਾਲਿਆਂ ਵਲੋਂ ਸੰਗਤੀ ਰੂਪ ਵਿੱਚ ਕੀਰਤਨ ਕੀਤਾ, ਜਿਸ ਦਾ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੇ ਅਨੰਦ ਮਾਣਿਆ| ਇਹ ਸਮਾਗਮ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਸੀ, ਗੁਰਦੁਆਰਾ ਸਾਹਿਬ ਦੇ ਕਥਾਵਾਚਕ ਭਾਈ ਬਲਦੇਵ ਸਿੰਘ ਨੇ ਗੁਰੂਆਂ ਦੀ ਜੀਵਨੀ ਤੇ ਚਾਨਣ ਪਾਇਆ|
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ ਅਤੇ ਸਕੱਤਰ ਸੁਖਦੀਪ ਸਿੰਘ ਅਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ|

Leave a Reply

Your email address will not be published. Required fields are marked *