ਆਦਮਪੁਰ ਨੇੜੇ ਕਾਰ ਅਤੇ ਟੈਂਕਰ ਦੀ ਟੱਕਰ, ਦੋ ਦੀ ਮੌਤ

ਆਦਮਪੁਰ,16 ਫਰਵਰੀ (ਸ.ਬ.) ਆਦਮਪੁਰ ਖੁਰਦਪੁਰ ਨਹਿਰ ਤੇ ਸਵੇਰੇ ਸਾਢੇ 4 ਵਜੇ ਭਿਆਨਕ ਹਾਦਸਾ ਹੋ ਗਿਆ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਬੁਰੀ ਤਰ੍ਹਾਂ ਜਖਮੀ ਹੋ ਗਏ| ਬੇਘੋਵਾਲ ਭਲੱਥ ਤੋਂ ਆ ਰਹੀ ਇੰਡੀਕਾ ਕਾਰ ਨੰ. ਪੀ. ਬੀ.08 ਬੀ. ਐਨ. 4243 ਦੀ ਟੱਕਰ ਐਚ. ਪੀ. ਦੇ ਟੈਂਕਰ ਨੰ. ਐਚ. ਪੀ. 68, 3313 ਨਾਲ ਹੋ ਗਈ| ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ ਮੇਲਾ ਸਿੰਘ ਪੁਤਰ ਸਾਧਾ ਸਿੰਘ (64 ਸਾਲ) ਅਤੇ ਅਮਰਜੀਤ ਕੌਰ (28 ਸਾਲ) ਦੀ ਮੌਕੇ ਤੇ ਹੀ ਮੌਤ ਹੋ ਗਈ| ਜਦੋਂਕਿ ਕਾਰ ਵਿੱਚ ਬੈਠੇ ਲਖਵਿੰਦਰ ਸਿੰਘ ਤੇ ਲਖਬੀਰ ਕੌਰ ਬੁਰੀ ਤਰ੍ਹਾਂ ਜਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ| ਇਹ ਸਾਰੇ ਕਾਰ ਸਵਾਰ ਚੰਡੀਗੜ ਮੈਡੀਕਲ ਕਰਵਾਉਣ ਜਾ ਰਹੇ ਸਨ|
ਟੈਂਕਰ ਦਾ ਡਰਾਈਵਰ ਸੰਤੋਸ਼ ਕੁਮਾਰ ਟੈਂਕਰ ਨੂੰ ਮੌਕੇ ਤੇ ਛੱਡ ਕੇ ਫਰਾਰ ਹੋ ਗਿਆ| ਆਦਮਪੁਰ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *