ਆਦਰਸ਼ ਨਗਰ ਅਤੇ ਅਨੰਦ ਨਗਰ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ

ਖਰੜ, 17 ਅਗਸਤ (ਸ਼ਮਿੰਦਰ ਸਿੰਘ) ਖਰੜ ਦੇ ਵਾਰਡ ਨੰ 18 ਵਿਚਲੇ ਆਦਰਸ਼ ਨਗਰ ਅਤੇ ਅਨੰਦ ਨਗਰ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਸਾਬਕਾ ਕੈਬਿਨੇਟ ਮੰਤਰੀ ਸ੍ਰ. ਜਗਮੋਹਨ ਸਿੰਘ ਕੰਗ ਵਲੋਂ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਯੂਥ ਕਾਂਗਰਸ ਵਾਰਡ ਨੰ. 18   ਐਮ.ਪੀ. ਜੱਸੜ ਨੇ ਦੱਸਿਆ ਕਿ ਇਸ ਕੰਮ ਤੇ ਕੁੱਲ 13 ਲੱਖ ਰੁਪਏ ਦਾ ਖਰਚ ਆਇਆ ਹੈ| ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਸਨੀਕਾਂ ਦੀ ਮੰਗ ਤੇ ਇਸ ਕੰਮ ਨੂੰ ਕਰਵਾਇਆ ਜਾ  ਰਿਹਾ ਹੈ ਤਾਂ ਜੋ ਉਨ੍ਹਾਂ ਦੀ ਪਾਣੀ ਦੀ ਲੋੜ ਦੀ ਪੂਰਤੀ ਕੀਤੀ ਜਾ ਸਕੇ|
ਇਸ ਮੌਕੇਕੈਪਟਨ ਜਸਵੀਰ ਸਿੰਘ, ਸੋਨੀ ਸੋਹਲ, ਲਖਵਿੰਦਰ ਲੱਕੀ, ਨਿਰਮਲ ਸਿੰਘ, ਰਾਜਪਾਲ, ਅਮਨ ਸੰਧੂ, ਮਾਸਟਰ ਜਸਮੇਰ, ਰਵਿੰਦਰ ਬੈਨੀਪਾਲ, ਰਾਜਾ ਸੈਣੀ, ਪਿਆਰੇ ਲਾਲ, ਸੁਰਜੀਤ ਸਿੰਘ ਸੈਣੀ,ਪਰਮਵੀਰ ਸਿੰਘ,ਬਿੱਲਾ, ਦੀਦਾਰ ਸਿੰਘ, ਪ੍ਰਿੰਸ ਸੋਹਲ, ਲਾਲ ਚੰਦ, ਗੁਰਤੇਜ,ਗੋਪੀ ਅਤੇ ਗੁਰਪ੍ਰਤਾਪ ਹੈਪੀ ਹਾਜਿਰ ਸਨ|

Leave a Reply

Your email address will not be published. Required fields are marked *