ਆਦਿਤਿਆ ਜੋਸ਼ੀ ਥਾਈਲੈਂਡ ਮਾਸਟਰਜ਼ ਦੇ ਕੁਆਰਟਰਫਾਈਨਲ ਵਿੱਚ ਪਹੁੰਚਿਆ

ਬੈਂਕਾਕ, 10 ਫਰਵਰੀ (ਸ.ਬ.) ਵਿਸ਼ਵ ਦੇ ਸਾਬਕਾ ਜੂਨੀਅਰ ਨੰਬਰ ਇਕ ਖਿਡਾਰੀ ਆਦਿਤਿਆ ਜੋਸ਼ੀ ਨੇ ਅੱਜ ਇੱਥੇ ਆਪਣੇ ਵੱਡੇ ਭਰਾ ਪ੍ਰਤੁਲ ਜੋਸ਼ੀ ਤੇ ਸਿੱਧੇ ਗੇਮ ਵਿੱਚ ਜਿੱਤ ਦਰਜ ਕਰਕੇ 120,000 ਡਾਲਰ ਇਨਾਮੀ ਥਾਈਲੈਂਡ ਮਾਸਟਰਜ਼ ਗ੍ਰਾਂ ਪ੍ਰੀ. ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ ਵਿੱਚ ਜਗ੍ਹਾ ਬਣਾਈ| ਰੂਸ ਵਿੱਚ 2011 ਵਿੱਚ ਰੇਮੇਨਸਕੋ ਜੂਨੀਅਰ ਕੌਮਾਂਤਰੀ ਅਤੇ ਜਾਪਾਨ ਵਿੱਚ ਏਸ਼ੀਆਈ ਸਬ ਜੂਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੇ ਇਸ 20 ਸਾਲਾ ਖਿਡਾਰੀ ਨੇ ਇਹ ਮੈਚ 36 ਮਿੰਟ ਵਿੱਚ 21-19, 21-10 ਨਾਲ ਜਿੱਤਿਆ| ਉਨ੍ਹਾਂ ਦਾ ਅਗਲਾ ਸਾਹਮਣਾ ਥਾਈਲੈਂਡ ਦੇ ਕਾਂਤਾਪੋਨ ਵਾਂਗਚਾਰੋਨ ਨਾਲ ਹੋਵੇਗਾ|

Leave a Reply

Your email address will not be published. Required fields are marked *