ਆਦਿਤਿਯ ਮਹਾਜਨ ਨੂੰ ਸਨਮਾਨਿਤ ਕੀਤਾ

ਐਸ.ਏ.ਐਸ.ਨਗਰ, 7 ਅਗਸਤ (ਸ.ਬ.) ਸਾਢੇ ਸੱਤ ਮਰਲਾ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ1 ਵਲੋਂ ਚੇਅਰਮੈਨ ਸ੍ਰੀ ਅਮਿਤ ਮਰਵਾਹਾ ਅਤੇ ਪ੍ਰਧਾਨ ਪਰਮਿੰਦਰ ਸਿੰਘ ਰੀਹਲ ਦੀ ਅਗਵਾਈ ਹੇਠ ਇੱਥੋਂ ਦੇ ਵਸਨੀਕ ਨੌਜਵਾਨ ਆਦਿਤਿਯ ਮਹਾਜਨ ਨੂੰ ਸਨਮਾਨਿਤ ਕੀਤਾ ਗਿਆ ਜਿਸਨੇ ਬੀਤੇ ਦਿਨੀਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਸ ਖੇਤਰ ਵਿੱਚ ਸੈਰ ਕਰਨ ਵਾਲੀ ਲੜਕੀ ਤੋਂ ਉਸਦੀ ਸੋਨੇ ਦੀ ਚੈਨ ਖੋਹ ਕੇ ਭੱਜਣ ਵਾਲੇ ਝਪਟਮਾਰਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸਨੂੰ ਜੱਫਾ ਮਾਰ ਲਿਆ ਸੀ| ਹਾਲਾਂਕਿ ਇਸ ਦੌਰਾਨ ਝਪਟਮਾਰ ਉਸਦੀ ਪਕੜ ਤੋਂ ਨਿਕਲ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ| 
ਇਸ ਮੌਕੇ ਸ੍ਰੀ ਅਮਿਤ ਮਰਵਾਹਾ ਨੇ ਦੱਸਿਆ ਕਿ ਬੀਤੇ ਦਿਨੀਂ ਫੇਜ਼ 3ਬੀ1 ਵਿੱਚ ਸੈਰ ਕਰਨ ਵਾਲੀਆਂ ਲੜਕੀਆਂ ਵਿਚੋਂ ਇੱਕ ਲੜਕੀ ਦੀ ਸੋਨੇ ਦੀ ਚੈਨ ਖੋਹ ਕੇ ਉੱਥੇ ਭੱਜਣ ਵਾਲੇ ਨੌਜਵਾਨ ਨੂੰ ਸਾਹਮਣੇ ਤੋਂ ਆ ਰਹੇ ਆਦਿਤਯ ਮਹਾਜਨ ਵਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਫਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ| ਉਨ੍ਹਾਂ ਕਿਹਾ ਕਿ ਇਸ ਨਿਡਰਤਾ ਕਾਰਨ ਉਸਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਜੋ ਲੋਕ ਅਜਿਹੀਆਂ ਘਟਨਾਵਾਂ ਦਾ ਪੂਰੇ ਹੌਂਸਲੇ ਨਾਲ ਸਾਹਮਣਾ ਕਰ ਸਕਣ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਮਨ ਸੈਲੀ ਜਨਰਲ ਸਕੱਤਰ, ਸ੍ਰੀ ਜਸਪਾਲ ਸਿੰਘ ਟਿਵਾਣਾ, ਅਰਵਿੰਦ ਸ਼ਰਮਾ, ਰਾਜੇਸ਼ ਗੋਪਾਲ ਅਤੇ ਹੋਰ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *